Saturday, July 27, 2024

ਸੋਨੀਆ ਗਾਂਧੀ ਦੇ ਘਰ ਮੁਹਰੇ ਅਕਾਲੀ ਦਲ ਕਰੇਗਾ ਪ੍ਰਦਰਸ਼ਨ

ਮਾਲੀ ਬਿਲ ਤਹਿਤ ਵਖਰੀ ਗੁਰਦੁਆਰਾ ਕਮੇਟੀ ਦਾ ਬਿਲ ਪਾਸ ਕਰਕੇ ਕਾਂਗਰਸ ਨੇ ਕੀਤਾ ਸਿੱਖਾਂ ਨਾਲ ਧੋਖਾ:- ਜੀ.ਕੇ. 

PPN170706
ਨਵੀਂ ਦਿੱਲੀ, 17  ਜੁਲਾਈ ( ਅੰਮ੍ਰਿਤ ਲਾਲ ਮੰਨਣ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੱਲੋਂ ਹਰਿਆਣਾ ‘ਚ ਵਖਰੀ ਗੁਰਦੁਆਰਾ ਕਮੇਟੀ ਬਨਾਉਣ ਦੇ ਖਿਲਾਫ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਦੇ ਘਰ ਮੁਹਰੇ 18  ਜੂਲਾਈ (ਸ਼ੁਕਰਵਾਰ) ਨੂੰ ਪ੍ਰਦਰਸ਼ਣ ਕਰਨ ਦਾ ਐਲਾਨ ਕਰਨ ਦੇ ਨਾਲ ਹੀ ਇਸ ਬਿਲ ਵਿਚ ਮੌਜੂਦ ਖਾਮੀਆਂ ਨੂੰ ਵੀ ਜਨਤਕ ਕੀਤਾ। ਉਨ੍ਹਾਂ ਨੇ ਕਾਂਗਰਸ ਪਾਰਟੀ ਤੇ ਸਿੱਖਾਂ ਨੂੰ ਤੋੜਨ ਅਤੇ ਉਨ੍ਹਾਂ ਦੇ ਧਾਰਮਿਕ ਮਸਲਿਆਂ ‘ਚ ਦਖਲਅੰਦਾਜ਼ੀ ਕਰਨ ਦਾ ਵੀ ਦੋਸ਼ ਲਗਾਇਆ।
ਹਰਿਆਣਾ ਸਰਕਾਰ ਤੇ ਵੱਖਰੀ ਗੁਰਦੁਆਰਾ ਕਮੇਟੀ ਦੇ ਮਸਲੇ ‘ਚ ਸਿੱਖਾਂ ਦੇ ਨਾਲ ਧੋਖਾ ਕਰਨ ਦਾ ਦੋਸ਼ ਲਗਾਉਂਦੇ ਹੋਏ ਜੀ.ਕੇ. ਨੇ ਹਰਿਆਣਾ ਸਰਕਾਰ ਵੱਲੋਂ ਮਾਲੀ ਬਿਲ ਰਾਹੀਂ ਵੱਖਰੀ ਕਮੇਟੀ ਬਨਾਉਣ ਨੂੰ ਗਲਤ ਵੀ ਠਹਰਾਇਆ। ਆਪਣੇ ਦੋਸ਼ ਦੀ ਪੁਸ਼ਟੀ ਲਈ ਜੀ.ਕੇ. ਨੇ ਦੱਸਿਆ ਕਿ ਹਰਿਆਣਾ ਸਰਕਾਰ ਦੀ ਇਸ ਘਟਿਆ ਚਾਲ ਤੋਂ ਗੁਰੂ ਦੀ ਗੋਲਕ ਸਰਕਾਰ ਦੀ ਜਾਇਦਾਦ ਬਣ ਸਕਦੀ ਹੈ ਅਤੇ ਸਟਾਫ ਨੂੰ ਤਨਖਾਹ ਵੀ ਹੁਣ ਸਰਕਾਰ ਵੱਲੋਂ ਵੀ ਦਿੱਤੇ ਜਾਣ ਦਾ ਰਾਹ ਇਸ ਦੇ ਹੋਂਦ ‘ਚ ਆਉਣ ਤੋਂ ਬਾਅਦ ਖੁੱਲ ਸਕਦਾ ਹੈ। ਹਰਿਆਣਾ ਸਰਕਾਰ ਵੱਲੋਂ ਰਾਸ਼ਟਰਪਤੀ ਤੋਂ ਇਸ ਬਿਲ ਦੀ ਮੰਜ਼ੂਰੀ ਲਈ ਨਾ ਭੇਜਣ ਦੇ ਟੀਚੇ ਨੂੰ ਉਨ੍ਹਾਂ ਨੇ ਆਉਂਦੀਆਂ ਵਿਧਾਨਸਭਾ ਚੋਣਾਂ ਵਿਚ ਸਿੱਖਾਂ ਦੇ ਵੋਟ ਪ੍ਰਾਪਤ ਕਰਨ ਲਈ ਹਰਿਆਣਾ ਸਰਕਾਰ ਵੱਲੋਂ ਸਿੱਖਾਂ ਨੂੰ ਗੁਮਰਾਹ ਕਰਨ ਅਤੇ ਉਨ੍ਹਾਂ ‘ਚ ਭਾਈਚਾਰਕ ਪਾੜ ਪਾਉਣ ਦਾ ਵੀ ਦੋਸ਼ ਲਗਾਇਆ। 
ਹਰਿਆਣਾ ਸਰਕਾਰ ਵੱਲੋਂ ਕੇਂਦਰ ਸਰਕਾਰ ਦੀ ਮੰਜ਼ੂਰੀ ਲਏ ਬਿਨਾ ਗੈਰ ਸਵਿਧਾਨਿਕ ਤਰੀਕੇ ਨਾਲ ਇਸ ਬਿਲ ਨੂੰ ਪਾਸ ਕਰਵਾਉਣ ਕਰਕੇ ੩ ਸੂਬਾ ਸਰਕਾਰਾਂ ਅਤੇ ੧ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਤਾਕਤਾਂ ਨੂੰੰ ਘੱਟ ਕਰਨ ਦੇ ਹੱਥਕੰਡੇ ਵਰਤਣ ਤੇ ਵੀ ਜੀ.ਕੇ. ਨੇ ਸਵਾਲ ਖੜੇ ਕਿਤੇ। 1984 ‘ਚ ਹਜ਼ਾਰਾਂ ਸਿੱਖਾਂ ਦੇ ਕਤਲ ਕਰਨ ਤੋਂ ਬਾਅਦ ਹੁਣ ਸਿੱਖਾਂ ਦੇ ਗੁਰਦੁਆਰਾ ਪ੍ਰਬੰਧ ਦੇ ਅਧਿਕਾਰ ਦਾ ਵੀ ਕਤਲ ਕਰਨ ਦਾ ਕਾਂਗਰਸ ਸਰਕਾਰ ਤੇ ਜੀ.ਕੇ. ਨੇ ਦੋਸ਼ ਲਗਾਇਆ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਂਦ ‘ਚ ਆਉਣ ਵਾਸਤੇ 1920 ਤੋਂ 1925  ਤਕ ਹਜ਼ਾਰਾਂ ਸਿੱਖਾਂ ਵੱਲੋਂ ਜੇਲਾਂ ਕਟਣ ਅਤੇ ਸੈਂਕੜੇ ਸਿੱਖਾਂ ਦੇ ਸ਼ਹੀਦ ਹੋਣ ਦਾ ਹਵਾਲਾ ਦਿੰਦੇ ਹੋਏ ਜੀ.ਕੇ. ਨੇ ਅੰਗ੍ਰੇਜ਼ ਸਰਕਾਰ ਦੀ ਇਸ ਮੋਰਚੇ ਰਾਹੀਂ ਨੀਂਦਰ ਉਡੱਣ ਦਾ ਵੀ ਦਾਅਵਾ ਕੀਤਾ। ਗਵਰਨਰ ਜਰਨਲ ਵੱਲੋਂ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਨੂੰ ਹਰੀ ਝੰਡੀ ਦੇਣ ਤੋਂ ਬਾਅਦ ਮਹਾਤਮਾ ਗਾਂਧੀ ਵੱਲੋਂ ਗੁਰਦੁਆਰਾ ਪ੍ਰਬੰਧ ਮੋਰਚੇ ਨੂੰ ਅਜ਼ਾਦੀ ਦੀ ਲੜਾਈ ਦੀ ਪਹਿਲੀ ਜਿੱਤ ਕਹਿਣ ਦਾ ਜ਼ਿਕਰ ਕਰਦੇ ਹੋਏ ਜੀ.ਕੇ. ਨੇ ਕਾਂਗਰਸ ਪਾਰਟੀ ਤੇ ਅੰਗ੍ਰੇਜ਼ਾ ਨਾਲ ਵੀ ਬੂਰਾ ਬਰਤਾਵ ਸਿੱਖਾਂ ਨਾਲ ਕਰਨ ਦੇ ਨਾਲ ਹੀ ਅਕਾਲੀ ਦਲ ਵੱਲੋਂ ਇਸ ਨੂੰ ਨਾ ਬਰਦਾਸ਼ਤ ਕਰਨ ਦੀ ਚੇਤਾਵਨੀ ਵੀ ਦਿੱਤੀ। ਪਿਛਲੇ ੧੦ ਸਾਲਾਂ ਤੋਂ ਹੁੱਡਾ ਸਰਕਾਰ ਵੱਲੋਂ ਇਸ ਮਸਲੇ ਤੇ ਕੀਤੀ ਜਾ ਰਹੀ ਨਜ਼ਰਅੰਦਾਜ਼ੀ ਤੇ ਵੀ ਸਵਾਲ ਖੜੇ ਕਰਦੇ ਹੋਏ ਹਰਿਆਣਾ ‘ਚ ਇਸ ਕਮੇਟੀ ਦੇ ਹਿਮਾਇਤੀ ਜਗਦੀਸ਼ ਸਿੰਘ ਝੀਂਡਾ, ਦੀਦਾਰ ਸਿੰਘ ਨਲਵੀ ਅਤੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਸੰਗਤਾਂ ਵੱਲੋਂ ਠੁਕਰਾਏ ਜਾਣ ਤੋਂ ਬਾਵਜੂਦ ਵੀ ਕਾਂਗਰਸ ਦੀ ਗੋਦ ‘ਚ ਬੈਠਕੇ ਸਿੱਖਾਂ ਨੂੰ ਤੋੜਨ ਦਾ ਨਾਪਾਕ ਯਤਨ ਕਰਨ ਦਾ ਵੀ ਜ਼ਿਮੇਵਾਰ ਠਹਰਾਇਆ।
ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਹੁੱਡਾ ਸਰਕਾਰ ਦੇ ਇਸ ਕਦਮ ਨੂੰ ਸਿੱਖ ਵਿਰੋਧੀ ਕਰਾਰ ਦਿੰਦੇ ਹੋਏ ਉਨ੍ਹਾਂ ਦੀ ਸਿਆਸੀ ਤਾਕਤ ਵੀ ਇਸ ਕਾਰਜ ਤੋਂ ਬਾਅਦ ਖਤਮ ਹੋਣ ਦਾ ਵੀ ਖਦਸਾ ਪ੍ਰਗਟਾਇਆ। ਵਿਧਾਨਸਭਾ ਚੋਣਾਂ ਤੋਂ ਪਹਿਲੇ ਸਿੱਖਾਂ ਦੇ ਵੋਟ ਪ੍ਰਾਪਤ ਕਰਨ ਲਈ ਤਰਲੋਮੱਛੀ ਹੋ ਰਹੀ ਕਾਂਗਰਸ ਵੱਲੋਂ ਸਿੱਖਾਂ ਵੱਲੋਂ ਠੁਕਰਾਏ ਜਾ ਚੁੱਕੇ ਆਗੂਆਂ ਦਾ ਸਹਾਰਾ ਲੈਣ ਤੇ ਵੀ ਹੁੱਡਾ ਨੂੰ ਕਰੜੇ ਹੱਥੀ ਲਿਆ। ਪਿਛਲੀ ਸ਼੍ਰੋਮਣੀ ਕਮੇਟੀ ਚੋਣਾਂ ‘ਚ  ਅਕਾਲੀ ਦਲ ਵੱਲੋਂ ਝੀਂਡਾ ਅਤੇ ਨਲਵੀ ਨੂੰ ਹਰਾਉਣ ਦੇ ਨਾਲ ਹੀ ੧੧ ਸੀਟਾਂ ਤੇ ਅਕਾਲੀ ਦਲ ਦਾ ਪਰਚਮ ਲਹਿਰਾਉਣ ਦੀ ਵੀ ਸਿਰਸਾ ਨੇ ਜਾਣਕਾਰੀ ਦਿੱਤੀ। 
ਪ੍ਰੈਸ ਕਾਨਫ੍ਰੈਂਸ ਤੋਂ ਪਹਿਲਾਂ ਦਿੱਲੀ ਇਕਾਈ ਦੇ ਸਮੁਹ ਆਗੂਆਂ ਨੂੰ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਮੀਟਿੰਗ ਕਰਦੇ ਹੋਏ ਪ੍ਰਦਰਸ਼ਨ ‘ਚ ਵੱਧ ਚੜ ਕੇ ਹਿੱਸਾ ਲੈਣ ਦੀ ਹਿਦਾਇਤ ਦੇਣ ਦੇ ਨਾਲ ਹੀ ਹਰਿਆਣਾ ‘ਚ ਪਾਰਟੀ ਵੱਲੋਂ ਲਗਾਏ ਜਾ ਰਹੇ ਮੋਰਚੇ ਦੌਰਾਨ ਗ੍ਰਿਫਤਾਰੀਆਂ ਦੇਣ ਅਤੇ ਜੇਲਾਂ ‘ਚ ਜਾਣ ਵਾਸਤੇ ਵੀ ਤਿਆਰ ਰਹਿਣ ਦੇ ਹੁਕਮ ਦਿੱਤੇ ਗਏ ਹਨ। ਇਸ ਮੌਕੇ ਤੇ ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਹਿੱਤ, ਉਂਕਾਰ ਸਿੰਘ ਥਾਪਰ, ਕੁਲਦੀਪ ਸਿੰਘ ਭੋਗਲ ਅਤੇ ਦਿੱਲੀ ਕਮੇਟੀ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਮੀਤ ਪ੍ਰਧਾਨ ਤਨਵੰਤ ਸਿੰਘ, ਜੁਆਇੰਟ ਸਕੱਤਰ ਹਰਮੀਤ ਸਿੰਘ ਕਾਲਕਾ ਤੇ ਮੈਂਬਰ ਕੈਪਟਨ ਇੰਦਰਪ੍ਰੀਤ ਸਿੰਘ, ਸਮਰਦੀਪ ਸਿੰਘ ਸੰਨੀ, ਕੁਲਵੰਤ ਸਿੰਘ ਬਾਠ, ਰਵੈਲ ਸਿੰਘ, ਹਰਵਿੰਦਰ ਸਿੰਘ ਕੇ.ਪੀ., ਜਸਬੀਰ ਸਿੰਘ ਜੱਸੀ, ਚਮਨ ਸਿੰਘ, ਸਤਪਾਲ ਸਿੰਘ, ਹਰਦੇਵ ਸਿੰਘ ਧਨੋਆ, ਕੁਲਮੋਹਨ ਸਿੰਘ, ਗੁਰਦੇਵ ਸਿੰਘ ਭੋਲਾ, ਵਿਧਾਇਕ ਜਤਿੰਦਰ ਸਿੰਘ ਸ਼ੰਟੀ, ਇਸਤ੍ਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਮਨਦੀਪ ਕੌਰ ਬਖਸ਼ੀ, ਬੀਬੀ ਅਮਰਜੀਤ ਕੌਰ, ਸ਼੍ਰੋਮਣੀ ਕਮੇਟੀ ਮੈਂਬਰ ਗੁਰਮਿੰਦਰ ਸਿੰਘ ਮਠਾਰੂ, ਨਿਗਮ ਪਾਰਸ਼ਦ ਸ਼ਾਮ ਸਰਮਾ ਤੇ ਅਕਾਲੀ ਆਗੂ ਜਸਪ੍ਰੀਤ ਸਿੰਘ ਵਿੱਕੀ ਮਾਨ, ਸੁਰਿੰਦਰਪਾਲ ਸਿੰਘ ਓਬਰਾਏ ਤੇ ਵਿਕ੍ਰਮ ਸਿੰਘ ਮੌਜਦੂ ਸਨ। 

Check Also

ਪ੍ਰਵਾਸੀ ਭਾਰਤੀਆਂ ਦੇ ਹਰ ਤਰ੍ਹਾਂ ਦੇ ਦਸਤਾਵੇਜ਼ਾਂ ‘ਤੇ ਕਾਊਂਟਰ ਸਾਈਨ ਹੁਣ ਹੋਣਗੇ ਆਨਲਾਈਨ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 24 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ, ਪ੍ਰਵਾਸੀ ਭਾਰਤੀ ਮਾਮਲੇ ਵਿਭਾਗ ਐਨ.ਆਰ.ਆਈ ਦੇ ਹਦਾਇਤਾਂ …

Leave a Reply