Wednesday, December 4, 2024

ਬਾਬਾ ਫ਼ਰੀਦ ਸੀਨੀ: ਸੈਕੰਡਰੀ ਸਕੂਲ ਦਿਉਣ ਦੇ 6 ਵਿਦਿਆਰਥੀਆਂ ਨੇ ਸੀ.ਪੀ.ਟੀ. ਦੀ ਪ੍ਰੀਖਿਆ ਕੀਤੀ ਪਾਸ

PPN170705                                                                                                                                                                                        ਤਸਵੀਰ ਅਵਤਾਰ ਸਿੰਘ ਕੈਂਥ
ਬਠਿੰਡਾ, 17  ਜੁਲਾਈ (ਜਸਵਿੰਦਰ ਸਿੰਘ ਜੱਸੀ)- ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਦਿਉਣ ਦੇ ਵਿਦਿਆਰਥੀਆਂ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਅਹਿਮ ਉਪਲੱਬਧੀਆਂ ਹਾਸਲ ਕਰਨਾ ਬਹੁਤ ਹੀ ਮਾਣ ਵਾਲੀ ਗੱਲ ਹੈ। ਕਾਮਰਸ ਵਿਭਾਗ ਦੇ ਯੋਗ ਅਤੇ ਮਿਹਨਤੀ ਅਧਿਆਪਕਾਂ ਦੀ ਅਗਵਾਈ ਸਦਕਾ ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਸੀ.ਪੀ.ਟੀ. ਪ੍ਰੀਖਿਆ ਵਿਚ ਆਪਣੀ ਸਮਰੱਥਾ ਦਾ ਲੋਹਾ ਮਨਵਾਇਆ ਹੈ। ਇਸ ਸਕੂਲ ਦੇ ਇਸ ਸਾਲ ਪਾਸ ਹੋਏ 10+2 ਕਾਮਰਸ ਦੇ ੬ ਵਿਦਿਆਰਥੀਆਂ ਨੇ ਸੀ.ਪੀ.ਟੀ. ਦੀ ਪ੍ਰੀਖਿਆ ਪਾਸ ਕਰਕੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ। ਸੀ.ਪੀ.ਟੀ. ਦੀ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਮਨਪ੍ਰੀਤ ਸਿੰਘ, ਭੁਪਿੰਦਰ ਸਿੰਘ, ਹਨੀ ਗਰਗ, ਅਜੈ ਕੁਮਾਰ, ਪੱਲਵੀ ਅਤੇ ਨਿਖਿਲ ਨੇ ਇਸ ਅਹਿਮ ਪ੍ਰਾਪਤੀ ਦਾ ਸਿਹਰਾ ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਦੇ ਮਿਹਨਤੀ ਅਧਿਆਪਕਾਂ ਦੇ ਸਿਰ ਬੰਨਿਆ ਹੈ।  ਸਕੂਲ ਦੇ ਪ੍ਰਿੰਸੀਪਲ ਸ. ਬਲਜਿੰਦਰ ਸਿੰਘ ਨੇ ਕਾਮਰਸ ਵਿਭਾਗ ਦੇ ਸਾਰਥਿਕ ਯਤਨਾਂ ਦੀ ਭਰਪੂਰ ਸਲਾਘਾ ਕਰਦਿਆਂ ਇਹਨਾਂ ਵਿਦਿਆਰਥੀਆਂ ਦੀ ਸਫ਼ਲਤਾ ਨੂੰ ਸਕੂਲ ਅਤੇ ਪੂਰੇ ਇਲਾਕੇ ਲਈ ਮਾਣਮੱਤੀ ਪ੍ਰਾਪਤੀ ਦੱਸਿਆ। ਉਹਨਾਂ ਨੇ ਕਿਹਾ ਕਿ ਵਿਦਿਆਰਥੀਆਂ ਦੀ ਸਕੂਲੀ ਪੜ੍ਹਾਈ ਹੀ ਅਸਲੀ ਅਧਾਰਸ਼ਿਲਾ ਹੁੰਦੀ ਹੈ ਜੋ ਉਹਨਾਂ ਨੂੰ ਭਵਿੱਖ ਦਾ ਮੀਲ ਪੱਥਰ ਸਾਬਿਤ ਕਰਦੀ ਹੈ। ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਧਾਲੀਵਾਲ ਨੇ ਕਿਹਾ ਕਿ ਸਕੂਲ ਦੇ ਇਹਨਾਂ ਵਿਦਿਆਰਥੀਆਂ ਨੇ ਸੰਸਥਾ ਦਾ ਨਾਂ ਰੋਸ਼ਨ ਕੀਤਾ ਹੈ । ਉਹਨਾਂ ਇਸ ਪ੍ਰੀਖਿਆ ਵਿਚ ਅਹਿਮ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਉਹਨਾਂ ਨੇ ਕਾਮਰਸ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਲਈ ਕੀਤੀ ਗਈ ਮਿਹਨਤ ਅਤੇ ਕੀਤੇ ਜਾ ਰਹੇ ਯਤਨਾਂ ਤੇ ਤਸੱਲੀ ਪ੍ਰਗਟਾਈ। 

Check Also

ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਵਲੋਂ ਵਿਚਾਰ ਗੋਸ਼ਟੀ ਦਾ ਆਯੋਜਨ

ਸੰਗਰੂਰ, 3 ਦਸੰਬਰ (ਜਗਸੀਰ ਲੌਂਗੋਵਾਲ) – ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵਲੋਂ ਬੀ.ਐਸ.ਐਨ.ਐਲ ਪਾਰਕ ਸੰਗਰੂਰ ਵਿਖੇ …

Leave a Reply