Monday, October 5, 2026

ਸਰਬ ਸੰਮਤੀ ਹੋਈ ਨਾਲ ਬ੍ਰਿਸਬੇਨ ਪੰਜਾਬੀ ਕਮਿਊਨਿਟੀ ਕਲਬ ਕੈਲਮਵੇਲ ਦੀ ਨਵੀਂ ਕਮੇਟੀ ਦੀ ਚੋਣ

ਆਸਟਰਲੀਆ (ਬ੍ਰਿਸਬੇਨ), 3 ਅਕਤੂਬਰ, (ਪੰਜਾਬ ਪੋਸਟ- ਵਰਿੰਦਰ ਅਲੀਸ਼ੇਰ) – ਆਸਟਰੇਲੀਆ ਵਿੱਚ ਆਪਣੇ ਅਮੀਰ ਸਭਿਆਚਾਰਕ ਵਿਰਸੇ ਅਤੇ ਅਜੋਕੀ PPN0410201717ਪੀੜ੍ਹੀ ਨੂੰ ਖੇਡਾਂ ਤੇ ਸੱਭਿਆਚਾਰਕ ਸਰਗਰਮੀਆਂ ਨਾਲ ਜੋੜੀ ਰੱਖਣ ਲਈ ਸਮੁਦਾਇਕ ਕਲੱਬਾਂ ਦੀ ਹਮੇਸ਼ਾਂ ਹੀ ਅਹਿਮ ਭੂਮਿਕਾ ਰਹੀ ਹੈ।ਵਿਦੇਸ਼ਾਂ ਵਿੱਚ ਰਹਿੰਦਿਆਂ ਆਪਣੇ ਬੱਚਿਆਂ ਨੂੰ ਮਾਤ-ਭਾਸ਼ਾ, ਲੋਕ-ਨਾਚ, ਵਿਰਾਸਤ ਨਾਲ ਜੋੜੀ ਰੱਖਣ ਲਈ ਬ੍ਰਿਸਬੇਨ ਵਿੱਚ ਇਸੇ ਲੜੀ ਨੂੰ ਹੋਰ ਵੀ ਸੁਚਾਰੂ ਢੰਗ ਨਾਲ ਚਲਾਉਣ ਹਿੱਤ ਕਲੱਬ ਦਾ ਸਲਾਨਾ ਜਨਰਲ ਇਜਲਾਸ ਬੁਲਾਇਆ ਗਿਆ, ਜਿਸ ਦੇ ਸ਼ੁਰੂਆਤ ਵਿਚ ਜਸਦੀਪ ਸੰਘਾ ਤੇ ਬਲਵਿੰਦਰ ਮੋਰੋਂ ਵਲੋਂ ਕਲੱਬ ਦਾ ਬੀਤੇ ਵਰੇ ਦਾ ਲੇਖਾ-ਜੋਖਾ ਪੇਸ਼ ਕੀਤਾ ਗਿਆ।ਉਪਰੰਤ ਸਮੂਹ ਮੈਂਬਰਾਂ ਨੇ ਬਹੁਸੰਮਤੀ ਨਾਲ ਕਲੱਬ ਦੀ ਨਵੀਂ ਕਮੇਟੀ ਦੀ ਚੋਣ ਕੀਤੀ ਗਈ ।
ਇਸ ਮੌਕੇ ਸਰਬ-ਸੰਮਤੀ ਨਾਲ ਦੀਪਿੰਦਰ ਸਿੰਘ ਪ੍ਰਧਾਨ, ਦਲਜੀਤ ਧਾਮੀ ਉਪ ਪ੍ਰਧਾਨ, ਚਰਨਜੀਤ ਕਾਹਲੋਂ ਸਕੱਤਰ, ਮਨਜਿੰਦਰ ਹੇਅਰ ਉਪ ਸਕੱਤਰ , ਜਗਦੀਪ ਸਿੰਘ ਖ਼ਜਾਨਚੀ, ਜਸਪਿੰਦਰ ਸਿੰਘ ਪਸ਼ਾਸ਼ਕ, ਜਤਿੰਦਰ ਢਿਲੋਂ ਲੋਕ ਸੰਪਰਕ ਅਧਿਕਾਰੀ ਤੇ ਸੋਢੀ ਸਿੰਘ ਪ੍ਰੈਸ ਸਕੱਤਰ ਚੁਣੇ ਗਏ।ਇਸ ਸਮੇਂ ਨਵੇਂ ਚੁਣੇ ਗਏ ਪ੍ਰਧਾਨ ਤੇ ਪ੍ਰੈਸ ਸਕੱਤਰ ਸੋਢੀ ਸਿੰਘ ਨੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਭਵਿੱਖ ਵਿਚੱ ਹੋਣ ਵਾਲੀਆਂ ਖੇਡਾਂ ਤੇ ਸਭਿਆਚਾਰਕ ਸਰਗਰਮੀਆਂ ਨੂੰ ਤੇਜ਼ ਕਰਨ ਲਈ ਸਿਰਤੋੜ ਯਤਨ ਕਰਨਗੇ ਤਾਂ ਜੋ ਖੇਡਾਂ ਦੇ ਨਾਲ ਨਾਲ ਭਾਈਚਾਰਕ ਸਾਂਝ ਤੇ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।ਇਸ ਮੌਕੇ ਸ਼ਹਿਰ ਦੀਆਂ ਨਾਮਵਰ ਹਸਤੀਆਂ ਮਨਜੀਤ ਬੋਪਾਰਾਏ, ਪਰਮਜੀਤ ਸਿੰਘ, ਸਰਬਜੀਤ ਗਿੱਲ, ਸੁਖਜਿੰਦਰ ਸਿੰਘ ਤੇ ਨਵਜੋਤ ਸਿੰਘ ਤੇ ਹੋਰ ਮੈਂਬਰ ਹਾਜ਼ਰ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply