ਬਟਾਲਾ, 6 ਅਕਤੂਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) -ਉਘੇ ਟ੍ਰੇਡ ਯੂਨੀਅਨ ਆਗੂ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪਰਮਾਨੈਂਟ ਇਨਵਾਈਟੀ
ਐਮ.ਐਮ ਸਿੰਘ ਚੀਮਾ ਅਤੇ ਅਮਰਦੀਪ ਸਿੰਘ ਚੀਮਾ ਜਰਨਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਗੁਰਦਾਸਪੁਰ ਲੋਕ ਸਭਾ ਦੇ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਕੁਮਾਰ ਜਾਖੜ ਦੀ ਮੁਹਿੰਮ ਵਿਚ ਤਕਨੀਕੀ ਪੱਖੋਂ ਵਰਕਰਾਂ ਨੂੰ ਜਾਗਰੂਕ ਕਰਦੇ ਹੋਏ ਦੱਸਿਆ ਕਿ ਹਰਦੀ ਚੋਣ ਨੂੰ ਵੇਖਦੇ ਹੋਏ ਭਾਜਪਾ ਅਕਾਲੀ ਉਮੀਦਵਾਰ ਹਰ ਤਰਾਂ ਦੇ ਹੱਥਕੰਡੇ ਅਪਣਾ ਰਹੇ ਹਨ।ਭਾਵੇਂ ਉਹ ਇਸ਼ਤਿਹਾਰਬਾਜ਼ੀ ਹੋਵੇ ਭਾਵੇਂ ਬੈਨਰ ਅਤੇ ਹੋਰ ਪਬਲੀਸਿਟੀ ਦੇ ਢੰਗ ਹੋਣ ਸਰਕਾਰੀ ਅਤੇ ਗੈਰ ਮਨਜੂਰਸ਼ੁਦਾ ਬਿਲਡਿੰਗ ਦੀ ਖੁੱਲ ਕੇ ਵਰਤੋਂ ਕਰ ਰਹੇ ਹਨ, ਜਿਸ ਨਾਲ ਚੰਗੇ ਆਚਰਣ ਨਾਲ ਲੜੀ ਜਾਂਦੀ ਲੋਕ ਸਭਾ ਚੋਣ ਦੇ ਅਮਲ ਨੂੰ ਬਿਨਾਂ ਵਜਾ ਗੰਧਲਾ ਕੀਤਾ ਜਾ ਰਿਹਾ ਹੈ।
ਸਰਦਾਰ ਚੀਮਾ ਨੇ ਆਪਣੇ ਜੋਸ਼ੀਲੇ ਸਾਥੀਆਂ ਨਾਲ ਨੇ ਵਿਧਾਨ ਸਭਾ ਹਲਕਾ ਬਟਾਲਾ ਦੇ ਸ਼ਹਿਰੀ ਖੇਤਰਾਂ ਕਾਦੀਆਂ ਰੋਡ, ਉਜਾਗਰ ਨਗਰ, ਹਵੇਲੀਆਂ, ਨਵਾਂ ਪਿੰਡ , ਦੌਲਤਪੁਰ, ਅਵਾਨ, ਵਡਾਲਾ ਗ੍ਰੰਥੀਆਂ ਦਾ ਦੌਰਾ ਕੀਤਾ ਅਤੇ ਇਲਾਕੇ ਦੇ ਨਾਲ ਸੰਬੰਧਿਤ ਉੱਘੇ ਆਗੂਆਂ ਨਾਲ ਧੁਪਸੜੀ ਵਿਖੇ ਇਕ ਭਰਵੀਂ ਮੀਟਿੰਗ ਕਰਕੇ ਵਰਕਰ ਸਾਥੀਆਂ ਨੂੰ ਲਾਮਬੰਦ ਕੀਤਾ ਤੇ 11 ਅਕਤੂਬਰ 2017 ਵਾਲੇ ਦਿਨ ਵੱਧ ਤੋਂ ਵੱਧ ਵੋਟਿੰਗ ਕਰਨ ਦੀ ਪ੍ਰੇਰਨਾ ਕੀਤੀ। ਉਨਾਂ ਆਖਿਆ ਕਿ ਇਹ ਚੈਕ ਕੀਤਾ ਜਾਵੇ ਕਿ ਚੋਣ ਅਮਲਾ ਵੋਟ ਪਰਚੀਆਂ ਸਮੇਂ ਸਿਰ ਪਹੁੰਚਾ ਚੁੱਕਾ ਹੈ ਕਿ ਨਹੀਂ, ਜੇ ਕੋਈ ਉਣਤਾਈ ਹੈ ਤਾਂ ਉਹਨਾਂ ਨੂੰ ਦੱਸਣ ਤਾਂ ਜੋੇ ਰਿਟਰਨਿੰਗ ਅਫ਼ਸਰ ਕੋਲ ਇਸ ਬਾਰੇ ਗੱਲ ਕੀਤੀ ਜਾਵੇ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media