ਬਠਿੰਡਾ, 7 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਕ੍ਰਿਸ਼ੀ ਵਿਗਆਨ ਕੇਂਦਰ ਬਠਿੰਡਾ ਵਿਖੇ ਡਿਪਟੀ ਕਮਿਸ਼ਨਰ ਬਠਿੰਡਾ ਦੀਪਰਵਾ ਲਾਕਰਾ ਨੇ ਫੇਰੀ ਦੌਰਾਨ ਕੇ.ਵੀ.ਕੇ ਵਿਖੇ ਕੀਤੇ ਗਏ ਪਰਾਲੀ ਪ੍ਰਬੰਧ ਜਿਵੇਂ ਕਿ ਪਰਾਲੀ ਨੂੰ ਟੋਆ ਪੁੱਟ ਕੇ ਉਸ ਨੂੰ ਉਪਰੋ ਮਿੱਟੀ ਨਾਲ ਬੰਦ ਕਰਨਾ, ਪਰਾਲੀ ਦਾ ਚਾਰ (ਕਿੱਲਨ) ਬਣਾਉਣਾ ਆਦਿ ਅਤੇ ਪਰਾਲੀ ਪ੍ਰਬੰਧ ਲਈ ਵਰਤੀ ਜਾਣ ਵਾਲੀ ਮਸ਼ੀਨਰੀ ਬਾਰੇ ਸਾਰੀ ਜਾਣਕਾਰੀ ਲਈ।ਕੇ.ਵੀ.ਕੇ ਦੇ ਸਹਿਯੋਗੀ ਨਿਰਦੇਸ਼ਕ ਡਾ. ਜਤਿੰਦਰ ਸਿੰਘ ਬਰਾੜ ਨੇ ਪਰਾਲੀ ਸਾੜਨ ਨਾਲ ਹੋਣ ਵਾਲੇ ਨੁਕਸਾਨ ਅਤੇ ਪਰਾਲੀ ਪ੍ਰਬੰਧ ਬਾਰੇ ਵੇਰਵੇ ਦਿੱਤੇ। ਫਾਰਮ ਸਲਾਹਕਾਰ ਸੇਵਾ ਦੇ ਵਿਗਿਆਨੀ ਡਾ.ਅਮਰਜੀਤ ਸਿੰਘ ਸੰਧੂ ਨੇ ਫੇਰੀ ਦੌਰਾਨ ਵੱਖ-ਵੱਖ ਖੇਤੀ ਮੁਸ਼ਕਲਾਂ ਦਾ ਨਿਰੀਖਣ ਕਰਵਾਇਆ। ਇਸ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਦੁਆਰਾ ਵੱਖ ਵੱਖ ਪ੍ਰਦਰਸ਼ਨੀਆਂ ਯੂਨਿਟਾਂ, ਡੇਅਰੀ ਯੂਨਿਟ, ਖੁੰਬਾਂ ਦਾ ਯੂਨਿਟ, ਪੌਲੀ ਹਾਊਸ ਅਤੇ ਸਬਜ਼ੀਆਂ ਦੀ ਬਗੀਚੀ ਦਾ ਦੌਰਾ ਦੌਰਾਨ ਮੌਜੂਦ ਸਥਿਤੀ ਅਤੇ ਹੋਰ ਧੰਦੇ ਦੀ ਆਰਥਿਕਤਾ ਬਾਰੇ ਵਿਸਥਾਪੂਰਵਕ ਜਾਣਕਾਰੀ ਪ੍ਰਾਪਤ ਕੀਤੀ।ਡੀ.ਸੀ ਲਾਕਰਾ ਨੇ ਆਪਣੇ ਦੌਰੋ ਦੋਰਾਨ ਕੇ.ਵੀ.ਕੇ ਦੇ ਖੇਤਾਂ ਦਾ ਦੌਰਾ ਵੀ ਕੀਤਾ।ਇਸ ਸਮੇ ਉਨਾਂ ਨੇ ਵੱਖ-ਵੱਖ ਤਰਾਂ ਦੀਆਂ ਫ਼ਸਲਾਂ ਦੀਆਂ ਪ੍ਰਦਰਸ਼ਨੀਆਂ ਵੀ ਵੇਖੀਆਂ। ਨਿਰਦੇਸ਼ਕ ਜਤਿੰਦਰ ਕੁਮਾਰ ਨੇ ਫ਼ਸਲਾਂ ਦੀਆਂ ਪ੍ਰਦਰਸ਼ਨੀਆਂ ਦੀ ਰੂਪ ਰੇਖਾ, ਮੌਜੂਦਾ ਸਥਿਤੀ ਅਤੇ ਆਰਥਿਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਦਿੱਤੀ।ਉਨਾਂ ਨੇ ਇਸ ਨੂੰ ਬੜੀ ਉਤਸੁਕਤਾ ਨਾਲ ਲਿਆ ਅਤੇ ਕਿਸਾਨੀ ਦੀਆਂ ਦਰਪੇਸ਼ ਮੁਸ਼ਕਲਾਂ ਸਾਂਝੀਆਂ ਕਰਦਿਆਂ ਮੰਡੀਆਂ ਵਿਚ ਕਿਸਾਨਾਂ ਨੂੰ ਪੂਰਾ ਭਾਅ ਨਾ ਮਿਲਣ ਦੇ ਕਾਰਨਾਂ ਅਤੇ ਇਸ ਦੇ ਰੋਲ ਬਾਰੇ ਜਾਣਕਾਰੀ ਲਈ।ਉਨਾਂ ਨੇ ਭਰੋਸਾ ਦਵਾਇਆ ਕਿ ਉਹ ਹਰ ਪਹਿਲੂ `ਤੇ ਕਿਰਸਾਨੀ ਦੀ ਬਿਹਤਰੀ ਲਈ ਤੱਤਪਰ ਹਨ ਅਤੇ ਹਰ ਮੁਸ਼ਕਿਲ ਦਾ ਹੱਲ ਵਿਗਿਆਨੀਆਂ ਦੀ ਸਲਾਹ ਅਤੇ ਕਿਰਸਾਨੀ ਦੀ ਮੁਸ਼ਕਿਲ ਨੂੰ ਸਾਹਮਣੇ ਰੱਖ ਕਿ ਕੀਤਾ ਜਾਵੇਗਾ।ਇਹ ਫੇਰੀ ਸਾਡੇ ਜ਼ਿਲੇ ਦੀ ਤਰੱਕੀ ਵਿਚ ਅਹਿਮ ਯੋਗਦਾਨ ਪਾਏਗੀ।ਇਸ ਸਮੇਂ ਇਸ ਕੇਂਦਰ ਦੇ ਵਿਗਿਆਨੀ ਡਾ. ਗੁਰਮੀਤ ਸਿੰਘ ਢਿਲੋਂ ਅਤੇ ਡਾ. ਅਜੀਤਪਾਲ ਸਿੰਘ ਧਾਲੀਵਾਲ ਵੀ ਮੌਜੂਦ ਰਹੇ।
Check Also
40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ
ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …
Punjab Post Daily Online Newspaper & Print Media