ਬਠਿੰਡਾ, 7 ਅਕਤੂਬਰ (ਅਵਤਾਰ ਸਿੰਘ ਕੈਂਥ)-ਸੰਗਤ ਮੰਡੀ ਦੇ ਨਜਦੀਕੀ ਸਰਕਾਰੀ ਸਪੋਰਟਸ ਸਕੂਲ ਘੁੱਦਾ ਵਿਖੇ ਜ਼ਿਲਾ ਸਿੱਖਿਆ ਅਫਸਰ (ਸੈ:ਸਿ:) ਬਠਿੰਡਾ ਸ਼੍ਰੀਮਤੀ ਮਨਿੰਦਰ ਕੌਰ ਦੀ ਅਗਵਾਈ ਹੇਠ ਅਤੇ ਗੁਰਪ੍ਰੀਤ ਸਿੰਘ ਏ.ਈ.ਓ (ਖੇਡਾਂ) ਦੀ ਦੇਖ-ਰੇਖ `ਚ ਸਾਲ 2017-18 ਦੀ ਜਿਲਾ ਅਥਲੈਟਿਕਸ ਮੀਟ ਬਹੁਤ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਸੰਪੂਰਨ ਹੋਈਆਂ।ਜ਼ਿਲਾ ਅਥਲੈਟਿਕਸ ਮੀਟ ਦੇ ਮੁੱਖ ਮਹਿਮਾਨ ਵਜੋਂ ਪੁੱਜੇ ਉਪ-ਸਿੱਖਿਆ ਅਫਸਰ (ਸੈ.ਸਿ) ਬਠਿੰਡਾ ਸ਼੍ਰੀਮਤੀ ਭੁਪਿੰਦਰ ਕੌਰ ਅਤੇ ਵਿਸ਼ੇਸ਼ ਮਹਿਮਾਨ ਜਸਵੰਤ ਸਿੰਘ ਗਿੱਲ ਨੇ ਅਥਲੀਟਾਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਅਤੇ ਜਿੱਤ ਪ੍ਰਾਪਤ ਕਰਨ ਵਾਲੇ ਅਥਲੀਟਾਂ ਨੂੰ ਵਧਾਈ ਦਿੱਤੀ।ਅੱਜ ਦੇ ਫਾਇਨਲ ਨਤੀਜੇ ਇਸ ਪ੍ਰਕਾਰ ਰਹੇ:-
ਕਰਾਸ ਕੰਟਰੀ 5 ਕਿਲੋਮੀਟਰ ਅੰਡਰ 19 ਲੜਕੇ ਪਹਿਲਾ ਸਥਾਨ (ਮੰਡੀ ਫੂਲ ਜ਼ੋਨ) ਦੂਜਾ ਸਥਾਨ (ਭੁਚੋ ਮੰਡੀ) ਕਰਾਸ ਕੰਟਰੀ 5 ਕਿੱਲੋਮੀਟਰ ਅੰਡਰ 19 ਲੜਕੀਆਂ ਪਹਿਲਾ ਸਥਾਨ (ਬਠਿੰਡਾ-2) ਹੈਮਰ ਥਰੋਅ ਅੰਡਰ 19 ਲੜਕੀਆਂ ਪਹਿਲਾ ਸਥਾਨ ਸੰਦੀਪ ਕੌਰ (ਮੰਡੀ ਕਲਾਂ) ਦੂਜਾ ਸਥਾਨ ਰਵਨੀਤ ਕੌਰ (ਮੰਡੀ ਕਲਾਂ ) ਹੈਮਰ ਥਰੋਅ ਅੰਡਰ 17 ਲੜਕੀਆਂ ਪਹਿਲਾ ਸਥਾਨ ਹੀਨਾ (ਗੋਨਿਆਣਾ ਮੰਡੀ ) ਦੂਜਾ ਸਥਾਨ ਜਸਪ੍ਰੀਤ ਕੌਰ (ਗੋਨਿਆਣਾ ਮੰਡੀ) ਤੀਜਾ ਸਥਾਨ ਖੁਸਪ੍ਰੀਤ ਕੌਰ (ਮੰਡੀ ਫੂਲ) 100 ਮੀਟਰ ਹਰਡਲ ਅੰਡਰ 17 ਲੜਕੀਆਂ ਪਹਿਲਾ ਸਥਾਨ ਰਮਨਦੀਪ ਕੌਰ (ਮੰਡੀ ਫੂਲ) ਦੂਜਾ ਸਥਾਨ ਖੁਸ਼ੀ (ਮੰਡੀ ਕਲਾਂ) ਤੀਜਾ ਸਥਾਨ ਰਿੰਕੂ (ਮੰਡੀ ਕਲਾਂ) 100 ਮੀ: ਹਰਡਲ ਅੰਡਰ 17 ਲੜਕੇ ਪਹਿਲਾ ਸਥਾਨ ਅਮਨਿੰਦਰ ਸਿੰਘ (ਮੰਡੀ ਫੂਲ) ਦੂਜਾ ਸਥਾਨ ਇੰਦਰ ਪਾਲ (ਤਲਵੰਡੀ) ਤੀਜਾ ਸਥਾਨ ਗਗਨਦੀਪ (ਤਲਵੰਡੀ) ਡਿਸਕਸ ਥਰੋਅ ਅੰਡਰ 19 ਲੜਕੇ ਪਹਿਲਾ ਸਥਾਨ ਪਰਮਪ੍ਰੀਤ ਸਿੰਘ (ਫੂਲ) ਦੂਜਾ ਸਥਾਨ ਸ਼ੰਟੀ ਸਿੰਘ (ਬਠਿੰਡਾ-2) ਤੀਜਾ ਸਥਾਨ ਗੁਰਕੀਰਤ ਸਿੰਘ (ਬਠਿੰਡਾ 1) 400 ਮੀਟਰ ਹਰਡਲ ਅੰਡਰ 19 ਲੜਕੀਆਂ ਪਹਿਲਾ ਸਥਾਨ ਹਰਮਨਦੀਪ ਕੌਰ (ਤਲਵੰਡੀ) ਦੂਜਾ ਸਥਾਨ ਰਿੰਕੂ (ਮੰਡੀ ਕਲਾਂ) 400 ਮੀਟਰ ਹਰਡਲ ਅੰਡਰ 19 ਲੜਕੇ ਪਹਿਲਾ ਸਥਾਨ ਹਰਸ਼ਪ੍ਰੀਤ ਸਿੰਘ (ਮੰਡੀ ਫੂਲ) ਦੂਜਾ ਸਥਾਨ ਪਰਵਿੰਦਰ ਸਿੰਘ (ਮੰਡੀ ਕਲਾਂ) ਤੀਜਾ ਸਥਾਨ ਲਵਪ੍ਰੀਤ ਸਿੰਘ (ਮੌੜ ਮੰਡੀ) 100 ਮੀਟਰ ਦੌੜ ਅੰਡਰ 19 ਲੜਕੀਆਂ ਪਹਿਲਾ ਸਥਾਨ ਪਿੰਕੀ ਕੌਰ (ਤਲਵੰਡੀ ਸਾਬੋ) ਦੂਜਾ ਸਥਾਨ ਲਵਪ੍ਰੀਤ ਕੌਰ (ਫੂਲ) ਤੀਜਾ ਅਮਨਦੀਪ ਕੌਰ (ਬਠਿੰਡਾ-2) 100 ਮੀ. ਅੰਡਰ 19 ਲੜਕੇ ਪਹਿਲਾ ਸਥਾਨ ਹਰਵਿੰਦਰ ਸਿੰਘ (ਫੂਲ) ਦੂਜਾ ਸਥਾਨ ਕਿਸ਼ਨ (ਬਠਿੰਡਾ-2) ਤੀਜਾ ਮਨਪ੍ਰੀਤ ਸਿੰਘ (ਫੂਲ) ਇਹਨਾਂ ਤੋਂ ਇਲਾਵਾ ਅੱਜ ਦੇ ਚੈਪੀਅਨ ਤਲਵੰਡੀ ਸਾਬੋ 186 ਅੰਕ ਲੈ ਕੇ ਪਹਿਲੇ ਸਥਾਨ ਤੇ ਬਠਿੰਡਾ-2 143 ਅੰਕ ਲੈ ਕੇ ਦੂਜਾ ਸਥਾਨ ਅਤੇ ਮੰਡੀ ਫੂਲ 129 ਲੈ ਕੇ ਤੀਜੇ ਸਥਾਨ ਤੇ ਰਿਹਾ।ਅੱਜ ਦੇ ਬੈਸਟ ਅਥਲੀਟ ਅੰਡਰ 14 ਲੜਕੇ ਗੁਰਤੇਜ ਸਿੰਘ ਪੱਕਾ ਕਲਾਂ ਲੜਕੀਆਂ ਅੰਡਰ 14 ਸੁਖਪ੍ਰੀਤ ਕੌਰ ਤਲਵੰਡੀ ਜੋਨ ਲੜਕੇ 17 ਮਹਿਕਦੀਪ ਸਿੰਘ ਮੰਡੀ ਫੂਲ ਲੜਕੀਆਂ ਰਮਨਦੀਪ ਕੌਰ ਮੰਡੀ ਫੂਲ ਅੰਡਰ-19 ਲੜਕੇ ਹਰਵਿੰਦਰ ਸਿੰਘ ਮੰਡੀ ਫੂਲ ਬੀਬੀ ਸਲਮਾ ਭਗਤਾ ਜੋਨ ਬੈਸਟ ਅਥਲੀਟ ਰਹੇ। ਇਸ ਜਿਲਾ ਅਥਲੈਟਿਕਸ ਮੀਟ ਵਿੱਚ ਵੱਖ-ਵੱਖ ਸੇਵਾ ਮੁਕਤ ਹੋਏ ਸਰੀਰਕ ਸਿਖਿਆ ਅਧਿਆਪਕਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ, ਜਿਹਨਾਂ ਵਿੱਚ ਜਸਕਰਨ ਸਿੰਘ, ਜੁਗਰਾਜ ਸਿੰਘ, ਬਲਜੀਤ ਸਿੰਘ, ਰੂਪ ਸਿੰਘ, ਸੁਖਚਰਨ ਸਿੰਘ, ਲਾਲ ਸਿੰਘ, ਹਰਮੰਦਰ ਸਿੰਘ, ਚਰਨਜੀਤ ਸਿੰਘ, ਸ਼੍ਰੀਮਤੀ ਸਵਰਨਜੀਤ ਕੌਰ ਆਦਿ ਸਨ। ਮੰਚ ਦਾ ਸੰਚਾਲਨ ਜਗਦੀਸ਼ ਕੁਮਾਰ ਲੈਕਚਰਾਰ ਫਿਜੀਕਲ ਤੁੰਗਵਾਲੀ ਨੇ ਕੀਤਾ।
Check Also
ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ
ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …
Punjab Post Daily Online Newspaper & Print Media