Tuesday, November 24, 2026

ਇਨਰਵਹੀਲ ਕਲੱਬ ਵੱਲੋਂ ਕਰਵਾਚੋਥ ਤੇ ਪ੍ਰੋਗਰਾਮ ਅੱਜ

ਫਾਜ਼ਿਲਕਾ, 7 ਅਕਤੂਬਰ (ਪੰਜਾਬ ਪੋਸਟ – ਵਿਨੀਤ ਅਰੋੜਾ) – ਇਨਰਵਹੀਲ ਕਲੱਬ ਦੀਆਂ ਮਹਿਲਾਵਾਂ  ਵੱਲੋਂ ਕਰਵਾਚੋਥ ਤਿਓਹਾਰ ਮੌਕੇ ਔਰਤਾਂ ਦੇ ਮਨੋਰੰਜਨ ਲਈ ਵਿਸ਼ੇਸ਼ ਪ੍ਰੋਗਰਾਮ ਦਾ ਅਯੋਜਨ ਅੱਜ 8 ਅਕਤੂਬਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ ਇੱਕ ਵਜੇ ਤੱਕ ਕੀਤਾ ਜਾਵੇਗਾ।
ਇਸ ਸਬੰਧ ਵਿਚ ਕਲੱਬ ਮੈਂਬਰਾਂ ਦੀ ਹੋਈ ਮੀਟਿੰਗ ਵਿਚ ਕਲੱਬ ਪ੍ਰਧਾਨ ਵਿਪਨ ਕਾਮਰਾ ਨੇ ਦੱਸਿਆ ਕਿ ਕਰਵਾਚੋਥ ਵਰਤ ਵਾਲੇ ਦਿਨ ਹੋਟਲ ਪੈਰਾਡੀਜੋ ਵਿਚ ਅਯੋਜਿਤ ਹੋਣ ਵਾਲੇ ਪ੍ਰੋਗਰਾਮ ਵਿਚ ਸਵੇਰੇ 10.45 ਤੋਂ 11 ਵਜੇ ਤੱਕ ਪਹੁੰਚਣ ਵਾਲੀਆਂ ਔਰਤਾਂ ਨੂੰ ਸਮਾਬੱਧਤਾ ਇਨਾਮ ਦਿੱਤਾ ਜਾਵੇਗਾ।ਇਸ ਤੋਂ ਇਲਾਵਾ ਪੋ੍ਰੋਗਰਾਮ ਵਿਚ ਔਰਤਾਂ ਦੇ ਮਨੋਰੰਜ਼ਨ ਲਈ ਵੱਖ-ਵੱਖ ਗੇਮਾਂ, ਤੰਬੋਲਾ, ਚਿਟਚੈਟ, ਗੀਤ, ਡਾਂਸ ਅਤੇ ਹੋਰ ਵੱਖ ਵੱਖ ਪ੍ਰੋਗਰਾਮ ਕਰਵਾਏ ਜਾਣਗੇ।ਇਹ ਪ੍ਰੋਗਰਾਮ ਸਵੇਰੇ ਤੋਂ ਲੈ ਕੇ ਰਾਤ ਨੂੰ ਚੰਦ ਨਿਕਲਣ ਤੱਕ ਵਰਤ ਰਖ ਕੇੇ ਭੁੱਖੀਆਂ ਰਹਿਣ ਵਾਲੀਆਂ ਔਰਤਾਂ ਦੇ ਮਨੋਰੰਜਨ ਦੇ ਮੰਤਵ ਨਾਲ ਕੀਤਾ ਜਾ ਰਿਹਾ ਹੈ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply