Monday, October 12, 2026

ਕਾਰਾਂ ਦੇ ਸ਼ੀਸ਼ਿਆਂ ਤੋਂ ਜਾਲੀਆਂ ਉਤਾਰ ਕੇ ਕੱਟੇ ਚਲਾਨ

PPN0810201709ਧੂਰੀ, 7 ਅਕਤੂਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਅਤੇ ਡੀ.ਐਸ.ਪੀ ਅਕਾਸ਼ਦੀਪ ਸਿੰਘ ਔਲਖ ਦੇ ਨਿਰਦੇਸ਼ਾਂ ਤਹਿਤ ਟਰੈਫਿਕ ਇੰਚਾਰਜ ਪਵਨ ਕੁਮਾਰ ਵਲੋ ਕੱਕੜਵਾਲ ਚੌਕ ਵਿਖੇ ਨਾਕਾਬੰਦੀ ਦੌਰਾਨ ਗੱਡੀਆਂ ਦੇ ਸ਼ੀਸ਼ਿਆ ਉਪਰੋ ਜਾਲੀਆਂ ਉਤਾਰ ਕੇ ਚਲਾਨ ਕੱਟੇ ਗਏ ਅਤੇ ਬੁੱਲਟ ਮੋਟਰਸਾਇਕਲਾਂ ਦੇ ਪਰੈਸ਼ਰ ਹਾਰਨ ਉਤਰਵਾਏ ਗਏ।ਇਸ ਮੌਕੇ ਪਵਨ ਕੁਮਾਰ ਨੇ ਬੱਚਿਆ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬੁੱਲਟ ਮੋਟਰਸਾਇਕਲਾਂ ਤੇ ਹੋਰ ਦੋ ਪਹੀਆ ਵਾਹਨਾਂ ਦੇ ਸਲੰਸਰ ਅਸਲੀ ਲਗਾਉਣ, ਡੁਪਲੀਕੇਟ ਪਾਏ ਗਏ ਸਲੰਸਰ ਦਾ 5000 ਰੁਪਏ ਜੁਰਮਾਨਾ ਕੀਤਾ ਜਾਵੇਗਾ।ਇਸ ਮੌਕੇ ਐਚ.ਸੀ ਬਲਵਿੰਦਰ ਸਿੰਘ, ਐਚ.ਸੀ ਮਿੱਠੂ ਸਿੰਘ, ਐਚ.ਸੀ ਕੇਵਲ ਸਿੰਘ, ਕਾਂਸਟੇਬਲ ਰਾਮ ਸਿੰਘ, ਕਾਂਸਟੇਬਲ ਅਮ੍ਰਿਤ ਪਾਲ ਕੌਰ ਅਤੇ ਕਾਂਸਟੇਬਲ ਜਸਪ੍ਰੀਤ ਕੌਰ ਹਾਜਰ ਸਨ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply