ਅੰਮ੍ਰਿਤਸਰ, 8 ਅਕਤੂਬਰ (ਪੰਜਾਬ ਪੋਸਟ ਬਿਊਰੋ) – ਵੰਨ-ਬਰੋਜ ਪ੍ਰੋਡਕਸ਼ਨ ਵਲੋਂ ‘ਦਾ ਹਿਡਨ ਸਟਾਰਸ-ਏ-ਟੈਲੈਂਟ ਸ਼ੋਅ’ ਦਾ ਫਾਈਨਲ ਮੁਕਾਬਲਾ ਆਰਟ ਗੈਲਰੀ
ਵਿਖੇ ਐਮ.ਡੀ ਕਰਨ ਅਹੂਜਾ ਅਤੇ ਡਾਇਰੈਕਟਰ ਮੈਡਮ ਰੇਨੂੰ ਦੀ ਅਗਵਾਈ ਵਿਚ ਕਰਵਾਇਆ ਗਿਆ।ਫਾਈਨਲ ਵਿਚ ਪੁੱਜੇ ਡਾਂਸ, ਸਿੰਗਿੰਗ ਅਤੇ ਮਾਡਲਿੰਗ ਤੇ ਪ੍ਰਤੀਭਾਗੀਆਂ ਨੇ ਆਪਣੀ ਕਲਾ ਦੇ ਜਲਵੇ ਮੰਚ `ਤੇ ਬਿਖੇਰੇ।ਇਸ ਦੌਰਾਨ ਡਾ. ਜੋਤ ਸਿਨਹਾ ਜੈਨ ਪ੍ਰਧਾਨ ਬੇਟੀਆਂ ਫਾਊਂਡੇਸ਼ਨ, ਸੀਮਾ ਸੰਖਿਆਨ ਸਟੇਟ ਪ੍ਰਧਾਨ ਬੇਟੀਆਂ ਫਾਊਂਡੇਸ਼ਨ, ਪ੍ਰਤੀਂਜਲ ਜੈਨ ਐਮ.ਡੀ ਲਾਈਟ ਆਫ ਨੇਸ਼ਨ, ਸੁਖਰਾਜ ਮੋਮੀ ਮਿਸਟਰ ਪੰਜਾਬ-2016, ਅੱਤ ਵਿਵੇਕ ਕਲਾਕਾਰ ਤੇ ਮਾਡਲ, ਅਦਾਕਾਰ ਸੁਦੇਸ਼ ਵਿੰਕਲ, ਟਹਿਲਪ੍ਰੀਤ ਸਿੰਘ ਕਮੇਡੀਅਨ, ਸੋਨੀ ਧਾਲੀਵਾਲ ਡਾਇਰੈਕਟਰ ਪਾਲੀਵੁੱਡ, ਦਿਨੇਸ਼ ਦੀਨੋ ਵੀਡੀਓ ਡਾਇਰੈਕਟਰ, ਗਾਇਕ ਜਸਕਰਨ ਜੱਸ, ਸੰਗੀਤ ਕਲਾ ਕੇਂਦਰ ਤੋਂ ਜਸਵੰਤ ਸਿੰਘ ਆਦਿ ਨੇ ਵਿਸ਼ੇਸ਼ ਤੌਰ `ਤੇ ਸ਼ਿਰਕਤ ਕੀਤੀ।ਇਸ ਮੌਕੇ ਐਮ.ਡੀ ਕਰਨ ਅਹੂਜਾ ਅਤੇ ਡਾਇਰੈਕਟਰ ਮੈਡਮ ਰੇਨੂੰ ਨੇ ਕਿਹਾ ਕਿ ‘ਦਾ ਹਿਡਨ ਸਟਾਰਸ-ਏ-ਟੈਲੈਂਟ ਸ਼ੋਅ’ ਦਾ ਮਕਸਦ ਨਵੀਂ ਪੀੜ੍ਹੀ ਅੰਦਰ ਛਿਪੇ ਟੈਲੈਂਟ ਨੂੰ ਬਾਹਰ ਲਿਆਉਣਾ ਸੀ।ਉਨ੍ਹਾਂ ਕਿਹਾ ਕਿ ਇਸ ਸ਼ੋਅ ਦੇ ਜੇਤੂਆਂ ਨੂੰ ਉਨ੍ਹਾਂ ਦੀ ਵੰਨ-ਬਰੋਜ ਪ੍ਰੋਡਕਸ਼ਨ ਵਲੋਂ ਕੰਮ ਕਰਨ ਦਾ ਮੌਕਾ ਦਿੱਤਾ ਜਾਵੇਗਾ।ਮਾਡਲਿੰਗ ਦੇ ਜੱਜ ਅੱਤ ਵਿਵੇਕ, ਸੁਖਰਾਜ ਮੋਮੀ, ਡਾਂਸਿੰਗ ਦੇ ਜੱਜ ਵਰੁਣ ਕੁਮਾਰ ਸ਼ਰਮਾ, ਟਹਿਲਪ੍ਰੀਤ ਸਿੰਘ, ਸਿੰਗਿੰਗ ਜਸਕਰਨ ਜੱਸ, ਜਸਵੰਤ ਸਿੰਘ ਸਨ।
ਇਸ ਦੌਰਾਨ ਸਿੰਸਿੰਗ ਵਿਚ ਲਵਪ੍ਰੀਤ ਕੌਰ ਬਟਾਲਾ ਨੇ ਪਹਿਲਾ ਸਥਾਨ, ਸਾਹਿਲ ਮਹਾਜਨ ਨੇ ਦੂਜਾ ਸਥਾਨ, ਜਦ ਕਿ ਤੀਜਾ ਸਥਾਨ ਰਕੇਸ਼ ਕੁਮਾਰ ਅਤੇ ਚਾਰੂ ਬਟਾਲਾ ਨੇ ਸਾਂਝੇ ਤੌਰ ਤੇ ਹਾਸਲ ਕੀਤਾ।ਮਾਡਲਿੰਗ ਵਿਚ ਸੂਰਜ ਧੁੰਨਾ ਨੇ ਪਹਿਲਾ ਸਥਾਨ ਹਾਸਲ ਕਰਕੇ ਮਿਸਟਰ ਵੰਨਬਰੋਜ ਅੰਮ੍ਰਿਤਸਰ, ਮਿਸ ਵੰਨਬਰੋਜ ਅੰਮ੍ਰਿਤਸਰ ਹੁਸਨ ਕੌਰ ਬਣੀ।ਫਸਟ-ਰਨਰਅਪ ਮਨਪ੍ਰੀਤ ਸਿੰਘ, ਸੈਕਿੰਡ ਰਨਰਅਪ ਬਲਵਿੰਦਰ ਸਿੰਘ ਗੁਰਦਾਸਪੁਰ, ਲੜਕੀਆਂ ਵਿਚ ਫਸਟ ਰਨਰਅਪ ਨਿਕਿਤਾ, ਸੈਕਿੰਡ ਰਨਰਅਪ ਸਾਕਸ਼ੀ ਰਹੇ।ਡਾਂਸਿੰਗ ਵਿਚ ਫਸਟ ਸਾਨੀਆ ਅਤੇ ਤਰੁਣਮ ਬਜਾਜ, ਮੁਕੇਸ਼ ਮਣੀ ਬਟਾਲਾ ਸੈਕਿੰਡ ਅਤੇ ਥਰਡ ਗੁਰਜੋਤ ਸਿੰਘ ਰਹੇ। ਬੱਚਿਆਂ ਦੀ ਮਾਡਲਿੰਗ ਵਿਚ ਸੁਪ੍ਰੀਤ ਕੌਰ ਨੇ ਕਰਾਊਨ ਹਾਸਲ ਕੀਤਾ।ਐਂਕਰਿੰਗ ਦੀ ਭੂਮਿਕਾ ਅਦਾਕਾਰ ਮਨਦੀਪ ਘਈ ਅਤੇ ਜੇਡੀ ਨਾਗਪਾਲ ਨੇ ਨਿਭਾਈ।
ਰੋਹਨ ਵਰਮਾ ਮਾਰਕੀਟਿੰਗ ਹੈਡ, ਅੰਕਿਤਾ, ਰਕੇਸ਼, ਨਾਗੀ, ਗੋਰਵ ਮਲਹੋਤਰਾ (ਟੈਕਨੀਕਲ ਇੰਚਾਰਜ), ਸ਼ਿਵਮ ਵਰਮਾ, ਰੋਹਿਤ ਕੁਮਾਰ ਆਦਿ ਮੌਜੂਦ ਸਨ।ਇਸ ਦੌਰਾਨ ਪੰਜਾਬੀ ਫਿਲਮ ਯਾਰਾਂ ਦੇ ਯਾਰ ਦੀ ਸਟਾਰਕਾਸਟ ਵੀ ਸ਼ੋਅ ਵਿਚ ਪੁੱਜੀ, ਜਿਸ ਵਿਚ ਅਦਾਕਾਰ ਪ੍ਰਿੰਸ ਸਿੰਘ, ਮਾਹੀ ਸ਼ਰਮਾ ਅਦਾਕਾਰ, ਵਿਜੇ ਸਿਕੰਦਰ ਪ੍ਰੋਡਿਊਸਰ, ਅਜੇ ਸਿੰਘ ਡਾਇਰੈਕਟਰ, ਅਨੀਕੇਤ ਸ਼ਰਮਾ ਅਦਾਕਾਰ, ਸਤਨਾਮ ਜੇਈ ਅਦਾਕਾਰ ਮੌਜੂਦ ਸਨ। ਇਸ ਪ੍ਰੋਗਰਾਮ ਵਿਚ ਸ਼ਿਵ ਸ਼ਕਤੀ ਇੰਸਟੀਟਿਊਟ, ਵੀਜਾ ਹੰਟ ਇੰਮੀਗਰੇਸ਼ਨ ਕੰਸਲਟੈਂਟ ਹੁਸ਼ਿਆਰਪੁਰ, ਨਿਊ ਫਿਟਨਸ ਬਟਾਲਾ, ਨਈਆ ਫੈਸ਼ਨ ਡਿਜਾਈਨਰ, ਲੈਕਮੇ ਸੈਲੂਨ ਸ਼ਾਸਤਰੀ ਨਗਰ, ਜੋਤੀ ਪ੍ਰਕਾਸ਼ ਹਸਪਤਾਲ ਗੁਰਦਾਸਪੁਰ, ਕਰੂਜਰ-8 ਰੈਸਟੋਰੈਂਟ, ਰੋਕ-ਸਾਲਿਡ ਜਿਮ, ਮੈਨਜਨ, ਪੰਕਜ ਐਂਡ ਪ੍ਰੀਤੀ ਡਾਂਸ ਅਕੈਡਮੀ ਅਤੇ ਲਾਈਟ ਆਫ ਨੇਸ਼ਨ ਦਾ ਵਿਸ਼ੇਸ ਸਹਿਯੋਗ ਰਿਹਾ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media