ਬਠਿੰਡਾ, 8 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਜਿਲਾ ਪੱਧਰੀ ਅਥਲੈਟਿਕਸ ਮੀਟ ਤਿੰਨ ਰੋਜਾ ਟੂਰਨਾਮੈਂਟ ਸਪੋਰਟਸ
ਸਕੂਲ ਘੁੱਦਾ ਵਿਖੇ 3 ਤੋਂ 6 ਅਕਤੂਬਰ ਨੂੰ ਖੇਡਾਂ ਵਿੱਚ ਪੀ.ਕੇ.ਐਸ ਇੰਟਰਨੈਸ਼ਨਲ ਸਕੂਲ ਬਲੂਆਣਾ (ਬਠਿੰਡਾ) ਨੇ ਮੱਲਾਂ ਮਾਰੀਆਂ।ਇਸ ਦੌਰਾਨ ਖਿਡਾਰੀਆਂ ਨੇ ਪਿਛਲੀਂ ਦਿਨੀਂ ਹੋਏ ਜੋਨਲ ਪੱਧਰ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ।ਇਸ ਦੌਰਾਨ ਗਰੁੱਪ ਅੰਡਰ-17 ’ਚੋਂ ਅਮਨਪ੍ਰੀਤ ਸਿੰਘ 100,200 ਮੀਟਰ ਅਤੇ ਤੀਹਰੀ ਛਾਲ ’ਚੋਂ ਗੋਲਡ ਮੈਡਲ ਹਾਸਿਲ ਕੀਤਾ, ਅੰਡਰ-14 ਵੀਰਦੀਪ ਕੌਰ ਨੇ 100 ਮੀਟਰ ’ਚ ਸਿਲਵਰ ਮੈਡਲ, ਅੰਡਰ-19 ਸ਼ਗਨਦੀਪ ਸਿੰਘ, ਅੰਡਰ-14 ਸੁਖਮਨਜੀਤ ਸਿੰਘ ਨੇ ਉੱਚੀ ਛਾਲ ’ਚ ਗੋਲਡ ਮੈਡਲ, ਦੀਪਕ ਸਿੰਘ ਨੇ 400 ਮੀਟਰ ਵਿੱਚੋਂ ਸਿਲਵਰ ਮੈਡਲ ਹਾਸਿਲ ਕੀਤਾ। ਜਿਲਾ ਪੱਧਰੀ ਮੁਕਾਬਲਿਆਂ ਵਿੱਚ ਗਰੁੱਪ ਅੰਡਰ-17 ਅਮਨਪ੍ਰੀਤ ਸਿੰਘ 100 ਅਤੇ 200 ਮੀਟਰ ’ਚ ਗੋਲਡ ਮੈਡਲ, ਅੰਡਰ-14 ਸੁਖਮਨਜੀਤ ਸਿੰਘ ਉੱਚੀ ਛਾਲ ’ਚ ਗੋਲਡ ਮੈਡਲ ਅਤੇ ਅੰਡਰ-19 ਸ਼ਗਨਦੀਪ ਸਿੰਘ ਉੱਚੀ ਛਾਲ ਸਿਲਵਰ ਮੈਡਲ ਜਿੱਤ ਕੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ।ਇਸ ਮੌਕੇ ਸਕੂਲ ਦੇ ਜਨਰਲ ਸਕੱਤਰ ਮਹਿੰਦਰ ਸਿੰੰਘ ਭੋਲਾ ਨੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ।ਉਨਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਪੜਾਈ ਦੇ ਨਾਲ-ਨਾਲ ਖੇਡਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ ਚਾਹੀਦਾ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਫਤਹਿ ਸਿੰਘ ਨੇ ਖਿਡਾਰੀਆਂ ਅਤੇ ਡੀ.ਪੀ.ਈ ਮੁਖਪਾਲ ਸਿੰਘ ਅਤੇ ਪੀ.ਟੀ.ਆਈ ਸਿਮਰਜੀਤ ਸਿੰਘ ਧਾਲੀਵਾਲ ਨੂੰ ਵਧਾਈ ਦਿੱਤੀ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media