ਮਾਲੇਰਕੋਟਲਾ, ਸੰਦੌੜ, 9 ਅਕਤੂਬਰ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਪੰਜਾਬ ਰੈਸਲਿੰਗ ਐਸੋਸੀਏਸ਼ਨ ਵੱਲੋਂ ਜੀਰਕਪੁਰ ਵਿਖੇ ਸਟੇਟ ਪੱਧਰੀ ਕਰਵਾਏ
ਜਾ ਰਹੇ ਕੁਸ਼ਤੀ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਅੱਜ ਜਿਲਾ ਸੰਗਰੂਰ ਕੁਸ਼ਤੀ ਸੰਸਥਾ ਵੱਲੋਂ 10 ਮੈਂਬਰੀ ਟੀਮ ਨੂੰ ਮੁਹੰਮਦ ਖਾਲਿਦ ਥਿੰਦ ਅਤੇ ਪਹਿਲਵਾਨ ਜਮਾਲਦੀਨ ਜਾਲਾ ਦੀ ਅਗਵਾਈ ‘ਚ ਰਵਾਨਾ ਹੋਇਆ।ਟੀਮ ਨਾਲ ਕੁਸ਼ਤੀ ਕੋਚ ਮੁਹੰਮਦ ਨਦੀਮ ਡੀ.ਪੀ.ਆਈ ਅਤੇ ਮੁਹੰਮਦ ਸ਼ਕੀਲ ਵੀ ਰਵਾਨਾ ਹੋਏ। ਪਹਿਲਵਾਨਾਂ ਨੂੰ ਆਸ਼ੀਰਬਾਦ ਦੇਣ ਲਈ ਪੰਜਾਬ ਦੀ ਲੋਕ ਨਿਰਮਾਣ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਦੇ ਪੀ.ਏ ਮੁਹੰਮਦ ਤਾਰਿਕ ਯਾਕੂਬ ਵਿਸ਼ੇਸ਼ ਤੌਰ ਤੇ ਪੁੱਜੇ। ਉਨਾਂ ਪਹਿਲਵਾਨਾਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਹਰ ਖੇਡ ਜੀਵਨ ਦਾ ਅਟੁੱਟ ਅੰਗ ਹੈ ਅਤੇ ਭੈੜੀਆਂ ਸੰਗਤਾਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੰਦੀ ਹੈ।ਉਨਾਂ ਚੰਗੇ ਅਤੇ ਤੰਦਰੁਸਤ ਸਮਾਜ ਦੀ ਸਿਰਜਣਾ ਕਰਨ ਵਿੱਚ ਅੱਜ ਦੇ ਨੋਜਵਾਨਾਂ ਨੂੰ ਸਿਹਰਾ ਦਿੰਦਿਆਂ ਕਿਹਾ ਕਿ ਹਰ ਖੇਡ ਬੁਲੰਦੀਆਂ `ਤੇ ਉਦੋਂ ਹੀ ਪੁੱਜ ਸਕਦੀ ਹੈ, ਜਦੋਂ ਉਸ ਦੇ ਖਿਡਾਰੀ ਤਨਦੇਹੀ, ਇਮਾਨਦਾਰੀ ਤੇਖੇਡ ਭਾਵਨਾ ਨਾਲ ਮੈਦਾਨ ਵਿੱਚ ਉਤਰਨਗੇ।ਉਨਾਂ ਆਸ ਪ੍ਰਗਟਾਈ ਕਿ ਉਕਤ ਪਹਿਲਵਾਨ ਪੰਜਾਬ ਚੈਂਪੀਅਨ ਬਣ ਕੇ ਮਾਲੇਰਕੋਟਲਾ ਦੀ ਧਰਤੀ `ਤੇ ਪਰਤਣਗੇ। ਉਨਾਂ ਕਿਹਾ ਕਿ ਜਿਲਾ ਸੰਗਰੂਰ ਦੇ ਜਿਹੜੇ ਪਹਿਲਵਾਨ ਇਸ ਮੁਕਾਬਲਿਆਂ ‘ਚ ਗੋਲਡ ਮੈਡਲ ਪ੍ਰਾਪਤ ਕਰਕੇ ਆਉਣਗੇ, ਉਨਾਂ ਨੂੰ ਬੀਬੀ ਰਜ਼ੀਆ ਸੁਲਤਾਨਾ ਦੀ ਅਗਵਾਈ ‘ਚ ਇੱਕ ਵਿਸ਼ੇਸ਼ ਸਮਾਗਮ ਕਰਕੇ ਸਨਮਾਨਿਤ ਕੀਤਾ ਜਾਵੇਗਾ।ਇਸ ਮੌਕੇ ਉਨਾਂ ਨਾਲ ਮੁਹੰਮਦ ਅਰਸ਼ਦ ਪੀਚੀ, ਮੁਹੰਮਦ ਸਾਜਿਦ ਬਰਾੜ ਅਤੇ ਮੁਹੰਮਦ ਅਸ਼ਰਫ ਬੱਗਾ ਵੀ ਮੌਜੂਦ ਸਨ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media