ਮਾਲੇਰਕੋਟਲਾ, ਸੰਦੌੜ, 9 ਅਕਤੂਬਰ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਓਦੋਂ ਤੱਕ ਦੇਸ਼ ‘ਚੋਂ ਟੀ.ਬੀ. ਦੀ ਬੀਮਾਰੀ ਦਾ ਖਾਤਮਾ ਸੰਭਵ ਨਹੀਂ ਜਦੋਂ ਤੱਕ
ਸਿਹਤ ਵਿਭਾਗ ਵੱਲੋਂ ਜਨਤਾ ਨੂੰ ਜਾਗਰੂਕ ਕਰਕੇ ਇਸ ਦੇ ਨੁਕਸਾਨ ਬਾਰੇ ਜਾਣਕਾਰੀ ਨਹੀਂ ਦਿਤੀ ਜਾਂਦੀ, ਇਹ ਕਹਿਣਾ ਹੈ, ਜ਼ਿਲਾ ਸੰਗਰੂਰ ਦੇ ਸਹਾਇਕ ਸੀ.ਐਮ.ਓ ਸੁਰਿੰਦਰ ਸਿੰਗਲਾ ਦਾ, ਜੋ ਅਜ ਸਿਵਲ ਹਸਪਤਾਲ ਵਿਖੇ ਟੀ.ਬੀ ਜਾਗਰੂਕਤਾ ਮੋਬਾਇਲ ਵੈਨ ਨੂੰ ਹਰੀ ਚੰਡੀ ਦੇ ਕੇ ਸ਼ਹਿਰ ਦੇ ਵੱਖ-ਵੱਖ ਖੇਤਰਾਂ ਲਈ ਰਵਾਨਾ ਕਰਨ ਆਏ ਸਨ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੰਗਲਾ ਨੇ ਕਿਹਾ ਕਿ ਟੀ.ਬੀ ਦੀ ਬੀਮਾਰੀ ਹੁਣ ਲਾ-ਇਲਾਜ ਨਹੀਂ ਰਹੀ ਸਗੋਂ ਕੇਵਲ 6 ਮਹੀਨੇ ਦੇ ਕੋਰਸ ਨਾਲ ਜੜ ਤੋਂ ਖਤਮ ਕੀਤੀ ਜਾ ਸਕਦੀ ਹੈ।ਉਹਨਾਂ ਦਸਿਆ ਕਿ ਅੱਜ ਤੋਂ ਕੁੱਝ ਵਰੇ ਪਹਿਲਾਂ ਟੀ.ਬੀ ਦੀ ਬੀਮਾਰੀ ਦੇ ਮਾਲੇਰਕੋਟਲਾ ‘ਚ ਮਾਲਵੇ ਦੇ ਸਾਰੇ ਜ਼ਿਲਿਆਂ ਨਾਲੋਂ ਵੱਧ ਮਰੀਜ਼ ਪਾਏ ਜਾਂਦੇ ਸਨ ਪ੍ਰੰਤੂ ਹੁਣ ਮਾਲੇਰਕੋਟਲਾ ਵਿਚ ਸੰਗਰੂਰ ਦੇ ਮੁਕਾਬਲੇ ਹੀ ਕਾਫੀ ਮਰੀਜ਼ ਘਟ ਗਏ ਹਨ।ਸਿੰਗਲਾ ਨੇ ਦੱਸਿਆ ਕਿ ਸੰਗਰੂਰ ਵਿਚ ਸਤੰਬਰ ਤੱਕ ਕਰੀਬ 1668, ਜਦ ਕਿ ਮਾਲੇਰਕੋਟਲਾ ਵਿੱਚ ਕੇਵਲ 458 ਟੀ.ਬੀ ਦੇ ਮਰੀਜ਼ਾਂ ਨੂੰ ਸਰਕਾਰੀ ਪੱਧਰ ‘ਤੇ ਟੀ.ਬੀ ਦੀ ਦਵਾਈ ਦਿੱਤੀ ਜਾ ਰਹੀ ਹੈ।
ਇਸ ਵੇਲੇ ਸਿਵਲ ਹਸਪਤਾਲ ਦੇ ਐਸ.ਐਮ.ਓ ਡਾਕਟਰ ਕਰਨੈਲ ਸਿੰਘ ਨੇ ਦਸਿਆ ਕਿ ਟੀ.ਬੀ ਦੇ ਮਰੀਜ਼ਾਂ ਦੀ ਸਹੂਲਤ ਲਈ ਉਹਨਾਂ ਵਲੋਂ ਸ਼ਹਿਰ ਤੇ ਪਿੰਡਾਂ ਵਿਚ ਡਾਕਟਰੀ ਪੇਸ਼ੇ ਨਾਲ ਸਬੰਧਿਤ ਦੁਕਾਨਾਂ `ਤੇ ਵੀ ਸਬੰਧਿਤ ਖੇਤਰ ਦੇ ਮਰੀਜ਼ਾਂ ਲਈ ਟੀ.ਬੀ ਦੀਆਂ ਦਵਾਈਆਂ ਰਖੀਆਂ ਗਈਆਂ ਹਨ।ਉਹਨਾਂ ਦਸਿਆ ਕਿ ਜਿਹੜਾ ਮਰੀਜ਼ ਸਹੀ ਢੰਗ ਨਾਲ ਦਵਾਈ ਦਾ ਪ੍ਰਯੋਗ ਨਹੀਂ ਕਰਦਾ ਤਾਂ ਉਹਨਾਂ ਨਾਲ ਵਿਭਾਗ ਦੇ ਸਬੰਧਿਤ ਮੁਲਾਜ਼ਮ ਤੁਰੰਤ ਸੰਪਰਕ ਕਰਕੇ ਟੀ.ਬੀ ਦੀ ਦਵਾਈ ਦੀਆਂ ਖੁਰਾਕਾਂ ਦੇਣੀਆਂ ਯਕੀਨੀ ਬਣਾਉਂਦੇ ਹਨ।ਇਸ ਮੌਕੇ ਡਾਕਟਰ ਵਿਕਾਸ ਧੀਰ, ਜ਼ਿਲਾ ਮੋਬਾਇਲ ਮੈਡੀਕਲ ਅਫਸਰ ਡਾਕਟਰ ਸ਼ੁਰੇਸ਼ ਕੁਮਾਰ, ਦਰਸ਼ਨਾਂ ਗੋਇਲ, ਮੁਹੰਮਦ ਨਜ਼ੀਰ ਅਤੇ ਸਮਾਜ ਸੇਵੀ ਕੇਸਰ ਸਿੰਘ ਭੁੱਲਰਾਂ ਮੌਜੂਦ ਸਨ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media