ਸੰਦੌੜ, 10 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪਿੰਡ ਬਿਸਨਗੜ ਗੁਰਦੁਆਰਾ ਸਿੰਘ ਸਭਾ ਵਿਖੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ
ਹਜ਼ੂਰੀ ਵਿਚ ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠ ਸਾਹਿਬ ਜੀ ਭੋਗ ਪਾਏ ਗਏ। ਇਸ ਮੌਕੇ ਪੰਥ ਪ੍ਰਸਿੱਧ ਪ੍ਰਚਾਰਕ ਵੀਰ ਮਨਪ੍ਰੀਤ ਸਿੰਘ ਅਲੀਪੁਰ ਖ਼ਾਲਸਾ ਵਾਲਿਆਂ ਵੱਲੋਂ ਸ਼ਬਦ ਕੀਰਤਨ ਅਤੇ ਧਾਰਮਿਕ ਵਿਚਾਰਾਂ ਦੀ ਸਾਂਝ ਪਾਉਂਦਿਆਂ ਸੰਗਤਾਂ ਨੰੂ ਗੁਰੂ ਚਰਨਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਅਤੇ ਵਿਸ਼ੇਸ਼ ਕਰ ਕੇ ਉਨਾਂ ਦੀਵਾਲੀ ਦੇ ਤਿਉਹਾਰ ਨੰੂ ਮੁਖ ਰੱਖਦੇ ਹੋਏ ਕਿਹਾ ਕਿ ਦੀਵਾਲੀ ਦੇ ਤਿਉਹਾਰ ਨੂੰ ਪ੍ਰਦੂਸ਼ਣ ਰਹਿਤ ਮਨਾਉਣ ਲਈ ਪ੍ਰੇਰਿਤ ਕੀਤਾ ।
ਉਨਾਂ ਕਿਹਾ ਕਿ ਜਿੱਥੇ ਹਰ ਸਾਲ ਪਟਾਕੇ ਚਲਾ ਕੇ ਰੁਪਏ ਦੀ ਬਰਾਬਰੀ ਕੀਤੀ ਜਾਂਦੀ ਹੈ, ਉਥੇ ਹੀ ਇਸ ਪ੍ਰਦੂਸ਼ਣ ਨਾਲ ਗੰਭੀਰ ਬਿਮਾਰੀਆਂ ਫੈਲਦੀਆਂ ਹਨ ਅਤੇ ਹਰ ਸਾਲ ਕਈ ਬੱਚੇ, ਨੌਜਵਾਨ ਇਹਨਾਂ ਪਟਾਕਿਆਂ ਦੀ ਲਪੇਟ ਵਿਚ ਆ ਕੇ ਝੁਲਸ ਜਾਣ ਨਾਲ ਸਰੀਰਕ ਅੰਗ ਵੀ ਖੋਹ ਦਿੰਦੇ ਹਨ।ਪਟਾਕਿਆਂ ਦੀ ਆਵਾਜ਼ ਆਮ ਵਿਅਕਤੀ ਦੇ ਕੰਨਾਂ ਦੀ ਸੁਣਨ ਸਮਰੱਥਾ ਤੋ ਦਸ ਗੁਣਾ ਵੱਧ ਹੁੰਦੀ ਹੈ ਜਿਸ ਕਰ ਕੇ ਹਰ ਸਾਲ ਕਈ ਬੱਚੇ ਪਰਦੇ ਫਟਣ ਨਾਲ ਹਮੇਸ਼ਾਂ ਲਈ ਬਹਿਰੇ ਹੋ ਜਾਂਦੇ ਹਨ ।ਸੋ ਇਹੋ ਜਿਹੇ ਤਿਊਹਾਰਾਂ ਨੂੰ ਪ੍ਰੇਮ ਭਾਵਨਾ ਤੇ ਮਿਲਵਰਤਨ ਨਾਲ ਮਨਾਉਣਾ ਚਾਹੀਦਾ ਹੈ।ਇਸ ਮੌਕੇ ਪ੍ਰਧਾਨ ਚਮਕੌਰ ਸਿੰਘ, ਬਾਬਾ ਅਵਤਾਰ ਸਿੰਘ, ਸ਼ੂਬੇਦਾਰ ਨਿਰਮਲ ਸਿੰਘ, ਬਾਬਾ ਜਗਤਾਰ ਸਿੰਘ, ਸੁਰਜੀਤ ਸਿੰਘ, ਗੁਰਪ੍ਰੀਤ ਸਿੰਘ ਉੱਪਲ ਤੋਂ ਇਲਾਵਾ ਇਲਾਕੇ ਦੀਆਂ ਸੰਗਤਾਂ ਨੇ ਹਾਜਰੀ ਭਰੀ।
Check Also
ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ, ਵਾਤਾਵਰਣ …
Punjab Post Daily Online Newspaper & Print Media