ਫਾਜ਼ਿਲਕਾ, 10 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਇਥੋਂ ਦੇ ਜ਼ਿਲਾ ਸਪੈਸ਼ਲ ਰਿਸੋਰਸ ਕੇਂਦਰ ਵਿਖੇ ਪੜ ਰਹੇ ਗੂੰਗੇ, ਬੋਲੇ, ਨੇਤਰਹੀਣ ਤੇ ਹੋਰ ਵਿਸ਼ੇਸ਼ ਲੋੜਾਂ ਵਾਲੇ ਬਚਿਆਂ ਵਲੋਂ ਆਪਣੇ ਹੱਥੀ ਤਿਆਰ ਕੀਤੇ ਗਏ ਦੀਵੇ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੂੰ ਭੇਂਟ ਕੀਤੇ ਗਏ।ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਇਨਾਂ ਬੱਚਿਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਇਨਾਂ ਵੱਲੋਂ ਕੀਤੇ ਗਏ ਕੰਮ ਦੀ ਭਰਪੂਰ ਸ਼ਲਾਘਾ ਕੀਤੀ ਗਈ।ਇਸ ਕੇਂਦਰ ਵਿਖੇ ਵਿਸ਼ੇਸ਼ ਲੋੜਾਂ ਵਾਲੇ 43 ਬੱਚੇ ਸਿੱਖਿਆ ਲੈ ਰਹੇ ਹਨ।
ਫਾਜ਼ਿਲਕਾ ਦੀ ਓਡਾਂ ਵਾਲੀ ਬਸਤੀ ਵਿਖੇ ਚੱਲ ਰਹੇ ਜ਼ਿਲਾ ਸਪੈਸ਼ਲ ਰਿਸੋਰਸ ਕੇਂਦਰ ਦੇ ਬੱਚਿਆਂ ਵੱਲੋਂ ਆਪਣੇ ਹੱਥੀ ਤਿਆਰ ਕੀਤੇ ਗਏ ਵੱਖ-ਵੱਖ ਤਰਾਂ ਦੇ ਦੀਵਿਆਂ ਤੇ ਮੋਮਬਤੀਆਂ ਨੂੰ ਦੇਖ ਕੇ ਡਿਪਟੀ ਕਮਿਸ਼ਨਰ ਵੱਲੋਂ ਉਨਾਂ ਦੀ ਪ੍ਰਸੰਸਾ ਕੀਤੀ ਗਈ। ਇਸ ਮੌਕੇ ਇਨਾਂ ਬੱਚਿਆਂ ਵੱਲੋਂ ਤਿਆਰ ਕੀਤੇ ਗਏ ਵੱਖ-ਵੱਖ ਤਰਾਂ ਦੇ ਦਿਲ-ਖਿੱਚਵੇਂ ਦੀਵਿਆਂ ਤੇ ਮੋਮਬਤੀਆਂ ਦੀ ਡਿਪਟੀ ਕਮਿਸ਼ਨਰ ਵੱਲੋਂ ਆਪਣੇ ਨਿਜੀ ਖਰਚੇ ਵਿਚੋਂ ਖਰੀਦ ਵੀ ਕੀਤੀ ਗਈ।
ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਇਨਾਂ ਬੱਚਿਆਂ ਵਲੋਂ ਹੱਥੀ ਤਿਆਰ ਕੀਤੇ ਗਏ ਕੰਮ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਹੋਰ ਲੋਕਾਂ ਨੂੰ ਇਨਾਂ ਬੱਚਿਆਂ ਤੋਂ ਸਿੱਖ ਕੇ ਹੱਥੀ ਵਸਤਾਂ ਤਿਆਰ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ।ਇਸ ਨਾਲ ਜਿੱਥੇ ਉਹ ਹੱਥੀ ਵਸਤਾਂ ਤਿਆਰ ਕਰਕੇ ਇਸ ਨੂੰ ਆਪਣੇ ਰੋਜ਼ਗਾਰ ਦਾ ਸਾਧਨ ਬਣਾ ਸਕਦੇ ਹਨ, ਉਥੇ ਉਹ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ।ਇਸ ਮੌਕੇ ਰਿਸੋਰਸ ਕੇਂਦਰ ਦੇ ਇੰਚਾਰਜ ਮੈਡਮ ਸੁਮਨ ਬਾਲਾ, ਗੁਰਮੀਤ ਸਿੰਘ, ਰਾਜ ਕੁਮਾਰ ਤੇ ਕੇਂਦਰ ਦੇ ਵਲੰਟੀਅਰ ਅਤੇ ਬਚੇ ਹਾਜ਼ਰ ਸਨ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media