ਫਾਜ਼ਿਲਕਾ, 10 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਥਾਣਾ ਸਦਰ ਪੁਲਸ ਫਾਜ਼ਿਲਕਾ ਨੇ ਪਿੰਡ ਸ਼ਤੀਰ ਵਾਲਾ ਦੇ ਮੌੜ `ਤੇ ਸਕਾਰਪੀਓ ਗੱਡੀ ਤੇ ਅੱਲਗ ਅੱਲਗ ਨੰਬਰਾਂ ਦੀਆਂ ਪਲੇਟਾਂ ਲਗਾ ਕੇ ਚਲਾਉਣ ਸਬੰਧੀ ਤਿੰਨ ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ ਹੈ।
ਪ੍ਰਾਪਤ ਜਾਣਕਾਰੀ ਦੇ ਮੁਤਾਬਕ ਏ.ਐਸ.ਆਈ ਸਵਰਨ ਸਿੰਘ ਸੀ.ਆਈ.ਏ ਸਟਾਫ਼ ਫਾਜ਼ਿਲਕਾ 9 ਅਕਤੂਬਰ 2017 ਨੂੰ ਰਾਤ ਲਗਭਗ 9.30 ਵਜੇ ਜਦੋਂ ਪੁਲਸ ਕਰਮਚਾਰੀਆਂ ਦੇ ਨਾਲ ਪਿੰਡ ਸ਼ਤੀਰ ਵਾਲਾ ਦੇ ਮੌੜ ਤੇ ਹਾਜ਼ਰ ਸੀ ਤਾਂ ਦੌਰਾਨੇ ਚੈਕਿੰਗ ਅਬੋਹਰ ਵੱਲੋਂ ਇੱਕ ਸਕਾਰਪੀਓ ਗੱਡੀ ਰੰਗ ਕਾਲਾ ਜਿਸ ਵਿਚ ਤਿੰਨ ਨੌਜਵਾਨ ਲਖਵਿੰਦਰ ਸਿੰਘ ਵਾਸੀ ਪਿੰਡ ਸੈਦੇ ਕੇ ਹਿਠਾੜ, ਦੇਸ ਰਾਜ ਅਤੇ ਬਲਵੰਤ ਸਿੰਘ ਦੋਵੇਂ ਵਾਸੀ ਪਿੰਡ ਸੂਰੇਵਾਲਾ ਜ਼ਿਲਾ ਹਨੂੰਮਾਨਗੜ (ਰਾਜਸਥਾਨ) ਸਵਾਰ ਸਨ। ਜਿਨਾਂ ਨੂੰ ਰੋਕਕੇ ਗੱਡੀ ਦੀ ਚੈਕਿੰਗ ਕੀਤੀ ਗਈ ਤਾਂ ਦੋਰਾਨੇ ਚੈਕਿੰਗ ਗੱਡੀ ਦੀਆਂ ਨੰਬਰ ਪਲੇਟਾਂ `ਤੇ ਲੱਗੇ ਨੰਬਰ ਅੱਲਗ ਅੱਲਗ ਸਨ ਜੋ ਆਪਣੀ ਗੱਡੀ ਤੇ ਲੱਗੇ ਨੰਬਰਾਂ ਦੀ ਆਰ.ਸੀ ਪਰੂਫ ਨਹੀਂ ਕਰ ਸਕੇ। ਪੁਲਿਸ ਨੇ ਗੱਡੀ ਤੇ ਅੱਲਗ ਅੱਲਗ ਨੰਬਰ ਪਲੇਟਾਂ ਲਗਾਕੇ ਚਲਾਉਣ ਦੇ ਜੁਰਮ ਵਿਚ ਤਿੰਨਾਂ ਨੋਜਵਾਨਾਂ ਨੂੰ ਗਿ੍ਰਫ਼ਤਾਰ ਕਰਕੇ ਉਨਾਂ ਦੇ ਖਿਲਾਫ਼ ਭਾਰਤੀ ਦੰਡ ਸੰਹਿਤਾ ਦੀ ਧਾਰਾ 420, 473 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media