ਫਾਜ਼ਿਲਕਾ, 10 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਥਾਨਕ ਕੇ.ਡੀ ਮਾਡਲ ਸਕੂਲ ਵਿਚ ਅੱਜ ਵਿਦਿਆਰਥੀਆਂ ਦਾ ਸਮੂਹਿਕ ਜਨਮ ਦਿਨ ਮਨਾਉਣ ਸਬੰਧੀ ਪ੍ਰੋਗਰਾਮ ਦਾ ਅਯੋਜਨ ਕੀਤਾ ਗਿਆ।ਜਿਸ ਵਿਚ ਪ੍ਰਿੰਸੀਪਲ ਮ੍ਰਿਦੂ ਸਚਦੇਵਾ ਮੁੱਖ ਮਹਿਮਾਨ ਦੇ ਰੂਪ ਵਿਚ ਸ਼ਾਮਲ ਹੋਏ।ਜਦਕਿ ਪ੍ਰੋਗਰਾਮ ਦੀ ਪ੍ਰਧਾਨਗੀ ਵਾਇਸ ਪਿ੍ਰੰਸੀਪਲ ਸ਼ੀਤਲ ਕੁੱਕੜੇਜਾ ਨੇ ਕੀਤੀ।
ਜਾਣਕਾਰੀ ਦਿੰਦੇ ਹੋਏ ਵਾਇਸ ਪ੍ਰਿੰਸੀਪਲ ਸ਼ੀਤਲ ਕੁੱਕੜੇਜਾ ਨੇ ਦੱਸਿਆ ਕਿ ਵਿਦਿਆਰਥੀਆਂ ਦਾ ਸਮੂਹਿਕ ਜਨਮ ਦਿਨ ਹਰ ਮਹੀਨੇ ਮਨਾਇਆ ਜਾਂਦਾ ਹੈ।ਇਸ ਦਾ ਮੰਤਵ ਵਿਦਿਆਰਥੀਆਂ ਵਿਚ ਪਿਆਰ ਅਤੇ ਆਪਸੀ ਸਹਿਯੋਗ ਦੀ ਭਾਵਨਾ ਵਿਕਸਤ ਕਰਨਾ ਹੈ।ਇਸ ਮੌਕੇ ਸਕੂਲ ਵੱਲੋਂ ਇਸ ਮਹੀਨੇ ਜਨਮ ਦਿਨ ਵਾਲੇ ਵਿਦਿਆਰਥੀਆਂ ਮੁਕੇਸ਼, ਚਾਦਨੀ, ਰੋਹਿਤ, ਅਰਸ਼, ਕਾਜਲ, ਅੰਸ਼, ਯੁਵਰਾਜ, ਵੰਸ਼, ਜਗਜੀਤ, ਵੰਸ਼ਪ੍ਰੀਤ, ਪਿ੍ਰੰਸ਼ ਅਤੇ ਮਾਹੀ ਤੋਂ ਕੇਕ ਕਟਵਾਇਆ ਗਿਆ।ਪ੍ਰਿੰਸੀਪਲ ਮਿ੍ਰਦੂ ਸਚਦੇਵਾ ਨੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਉਨਾਂ ਨੂੰ ਉਪਹਾਰ ਭੇਂਟ ਕੀਤਾ। ਪ੍ਰੋਗਰਾਮ ਵਿਚ ਸਕੂਲ ਅਧਿਆਪਕਾ ਸਿਮਰਜੀਤ ਕੌਰ, ਅੰਜੂ, ਕਾਜਲ, ਰੁਪਾਲੀ, ਸੀਮਾ, ਸਿਮਰਨ, ਹਨੀ ਅਤੇ ਹੋਰ ਸਟਾਫ਼ ਨੇ ਸਹਿਯੋਗ ਕੀਤਾ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media