ਫਾਜ਼ਿਲਕਾ, 10 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਜ਼ਿਲਾ ਬਾਲ ਸੁਰੱਖਿਆ ਵਿਭਾਗ ਦੀ ਟੀਮ ਨੇ ਨਿੱਜੀ ਸਕੂਲਾਂ ਵਿਚ ਬੱਚਿਆਂ ਦੀ ਸੁਰੱਖਿਆ ਅਤੇ ਵਿਸ਼ੇਸ਼ ਕਰਕੇ ਸੇਫ਼ ਸਕੂਲ ਵੀਕਲ ਅਭਿਆਨ ਦੇ ਤਹਿਤ ਬੱਚਿਆਂ ਨੂੰ ਲਿਆਉਣ ਅੇਤ ਲੈਜਾਣ ਵਾਲੀ ਵੈਨ ਅਤੇ ਆਟੋ ਰਿਕਸ਼ਾ ਦੀ ਜਾਂਚ ਦਾ ਕੰਮ ਤੇਜ਼ ਕਰ ਦਿੱਤਾ ਗਿਆ ਹੈ। ਵਿਭਾਗ ਦੀ ਟੀਮ ਨੇ ਅੱਜ ਫਾਜ਼ਿਲਕਾ ਦੇ ਦੋ ਨਿਜੀ ਸਕੂਲਾਂ ਦਾ ਅਚਨਚੇਤ ਨਿਰੀਖਣ ਕਰਕੇ ਉੱਥੇ ਬੱਚਿਆਂ ਦੀ ਸੁਰੱਖਿਆ ਵਿਵਸਥਾ ਦੇ ਪ੍ਰਬੰਧਾਂ ਦੀ ਜਾਂਚ ਕੀਤੀ। ਟੀਮ ਨੇ ਸਕੂਲ ਸੰਚਾਲਕਾਂ ਨੂੰ ਸਰਕਾਰ ਵੱਲੋਂ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਲਈ ਜਾਰੀ ਹੁਕਮਾਂ ਦਾ ਪਾਲਣ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ।
ਜ਼ਿਲਾ ਪ੍ਰੋਗਰਾਮ ਅਫ਼ਸਰ ਜਗਮੇਲ ਸਿੰਘ ਦੇ ਦਿਸ਼ਾ ਨਿਰਦੇਸ਼ ਤੇ ਟੀਮ ਫਾਜ਼ਿਲਕਾ ਦੇ ਸੇਕਰੇਡ ਹਾਰਟ ਸਕੂਲ ਅਤੇ ਕੌਂਫੀ ਇੰਟਰਨੈਸ਼ਨਲ ਸਕੂਲ ਪਹੰੁਚੀ।ਟੀਮ ਨੇ ਸਕੂਲ ਸੰਚਾਲਕਾਂ ਨੂੰ ਲੜਕੇ ਅਤੇ ਲੜਕੀਆਂ ਲਈ ਅੱਲਗ ਅੱਲਗ ਪਖਾਨੇ ਦਾ ਪ੍ਰਬੰਧ ਕਰਨ ਨੂੰ ਯਕੀਨੀ ਬਣਾਉਣ, ਸਕੂਲ ਵਿਚ ਸੀਸੀ ਟੀਵੀ ਕੈਮਰੇ ਲਗਵਾਉਣ, ਸਾਰਿਆਂ ਅਧਿਆਪਕਾਂ ਦੀ ਪੁਲਸ ਵੈਰੀਫਿਕੇਸ਼ਨ ਕਰਵਾਉਣ, ਬੱਚਿਆਂ ਨੂੰ ਲਿਆਉਣ ਅਤੇ ਲੈਜਾਣ ਵਾਲੀ ਵੈਨ ਦੇ ਚਾਲਕਾਂ ਦਾ ਵਰਦੀ ਵਿਚ ਹੋਣਾ, ਵੈਨ ਵਿਚ ਇੱਕ ਮਹਿਲਾ ਅਟੈਂਡੈਂਟ ਦਾ ਹੋਣਾ ਲਾਜ਼ਮੀ, ਵੈਨ ਵਿਚ ਫਰਸਟ ੲੈਡ ਕਿਟ, ਵੈਲ ਦਾ ਰੰਗ ਪੀਲਾ ਅਤੇ ਉਸ ਤੇ ਸਕੂਲ ਦਾ ਨਾਮ ਲਿੱਖਿਆ ਹੋਣਾ ਯਕੀਨੀ ਬਣਾਉਣ ਦੇ ਦਿਸ਼ਾ ਨਿਰਦੇਸ਼ ਦਿੱਤੇ।ਟੀਮ ਵਿਚ ਜ਼ਿਲਾ ਬਾਲ ਸੁਰੱਖਿਆ ਅਧਿਕਾਰੀ ਰੀਤੂ ਬਾਲਾ, ਭੁਪਿੰਦਰ ਸਿੰਘ, ਸ਼ਿਵਾਲੀ ਜੈਨ, ਸੋਰਭ ਖੁਰਾਣਾ, ਦੀਕਸ਼ਾ, ਮਿਡ ਡੇ ਮੀਲ ਸੁਸਾਇਟੀ ਤੋਂ ਰਾਜੇਸ਼ ਵਾਟਸ, ਟ੍ਰੈਫਿਕ ਪੁਲਸ ਤੋਂ ਸੁਖਚੈਨ ਸਿੰਘ ਹਾਜ਼ਰ ਸਨ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media