Wednesday, November 4, 2026

ਨਾਰਦਨ ਰੇਲਵੇ ਪੈਸੰਜਰ ਸੰਮਤੀ ਵਲੋਂ ਮਾਨਵ ਰਹਿਤ ਫਾਟਕਾਂ ਤੇ ਅੰਡਰਗ੍ਰਾਊਂਡ ਬਿ੍ਰਜ਼ ਬਣਾਉਣ ਦੀ ਮੰਗ

ਫਾਜ਼ਿਲਕਾ, 11 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਉਤਰੀ ਰੇਲਵੇ ਫਿਰੋਜ਼ਪੁਰ ਡਵੀਜ਼ਨ ਦੇ ਤਹਿਤ ਫਿਰੋਜ਼ਪੁਰ-ਫਾਜ਼ਿਲਕਾ ਸੈਕਸ਼ਨ ਦੇ ਵਿਚਕਾਰ ਪਿੰਡ ਬਾਹਮਣੀ ਵਾਲਾ ਦੇ ਨੇੜੇ 8 ਅਕਤੂਬਰ ਨੂੰ ਹੋਏ ਰੇਲ ਹਾਦਸੇ ਵਿਚ ਰੇਲ ਗੱਡੀ ਦੇ ਡਰਾਇਵਰ ਵਿਕਾਸ ਕੇਪੀ ਦੇ ਦੇਹਾਂਤ ਤੇ ਨਾਰਦਨ ਰੇਲਵੇ ਪੈਸੰਜਰ ਸੰਮਤੀ ਨੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।ਸੰਮਤੀ ਨੇ ਰੇਲਵੇ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਕਈ ਅਜਿਹੇ ਮਾਨਵ ਰਹਿਤ ਫਾਟਕ ਹਨ ਜਿੱਥੇ ਪ੍ਰਤੀ ਦਿਨ ਹਾਦਸੇ ਹੁੰਦੇ ਰਹਿੰਦੇ ਹਨ। ਵਿਭਾਗ ਨੂੰ ਅਜਿਹੀਆਂ ਥਾਵਾਂ ਤੇ ਅੰਡਰ ਗ੍ਰਾਊਂਡ ਬ੍ਰਿਜ਼ ਜਾਂ ਬ੍ਰਿਜ਼ ਬਣਾਉਣੇ ਚਾਹੀਦੇ ਹਨ, ਤਾਂਕਿ ਹਾਦਸਿਆਂ ਤੋਂ ਬਚਿਆ ਜਾ ਸਕੇ। ਸੰਮਤੀ ਦੇ ਪ੍ਰਧਾਨ ਡਾ. ਅਮਰ ਲਾਲ ਬਾਘਲਾ, ਜਨਰਲ ਸਕੱਤਰ ਸ਼ਾਮ ਲਾਲ ਗੋਇਲ, ਵਿੱਤ ਸਕੱਤਰ ਸੁਦਰਸ਼ਨ ਸਿਡਾਨਾ, ਮੀਤ ਪ੍ਰਧਾਨ ਐਡਵੋਕੇਟ ਰਜੇਸ਼ ਸਚਦੇਵਾ, ਡਾ. ਸ਼ਿਵ ਛਾਬੜਾ, ਰਾਜ ਪਾਲ ਗੁੰਬਰ, ਕਾਮਰੇਡ ਸ਼ਕਤੀ, ਕਾਮਰੇਡ ਤੇਜਾ ਸਿੰਘ, ਬਖ਼ਤਾਵਰ ਸਿੰਘ, ਗੌਤਮ ਸੈਨ, ਘਮੰਡ ਸਿੰਘ ਅਹੂਜਾ, ਨੋਰੰਗ ਲਾਲ, ਸੁਨੀਲ ਕਾਮਰਾ, ਅਸ਼ਵਨੀ ਬੱਬਰ, ਦੀਨਾ ਨਾਥ ਡੋਡਾ, ਨਾਨਕ ਚੰਦ, ਲੀਲਾਧਰ ਸ਼ਰਮਾ ਅਤੇ ਹੋਰਨਾਂ ਮੈਂਬਰਾਂ ਨੇ ਰੇਲਵੇ ਵਿਭਾਗ ਨੂੰ ਅਪੀਲ ਕੀਤੀ ਕਿ 8 ਅਕਤੂਬਰ ਨੂੰ ਹੋਏ ਰੇਲ ਹਾਦਸੇ ਵਿਚ ਮਾਰੇ ਗਏ ਰੇਲ ਗੱਡੀ ਦੇ ਡਰਾਇਵਰ ਵਿਕਾਸ ਕੇ.ਪੀ ਦੇ ਪਰਿਵਾਰ ਮੈਂਬਰ ਨੂੰ ਨੌਕਰੀ ਅਤੇ ਆਰਥਿਕ ਸਹਾਇਤਾ ਕੀਤੀ ਜਾਵੇ।ਉਥੇ ਹੀ ਹਾਦਸੇ ਦਾ ਮੁੱਖ ਕਾਰਨ ਬਣੇ ਟਰੱਕ ਚਾਲਕ ਨੂੰ ਸਖ਼ਤ ਤੋਂ ਸਖ਼ਤ ਸਜਾ ਦਿੱਤੀ ਜਾਵੇ।

Check Also

ਸਾਹਿਤਕਾਰ ਡਾ. ਗੁਰਵਿੰਦਰ ਅਮਨ ‘ਸੁਰਜੀਤ ਸਿੰਘ ਜੋਬਨ ਸਿਮ੍ਰਿਤੀ ਰਾਸ਼ਟਰੀ ਸਾਹਿਤ ਗੌਰਵ ਸਨਮਾਨ’ ਨਾਲ ਸਨਮਾਨਿਤ

ਰਾਜਪੁਰਾ/ ਦਿੱਲੀ, 3 ਨਵੰਬਰ  (ਪੰਜਾਬ ਪੋਸਟ ਬਿਊਰੋ) – ਅਹਿੰਦੀ ਭਾਸ਼ੀ ਹਿੰਦੀ ਲੇਖਕ ਸੰਘ ਦਿੱਲੀ, ਸਾਹਿਤ …

Leave a Reply