ਬਠਿੰਡਾ, 12 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਿਹਤ ਵਿਭਾਗ ਬਠਿੰਡਾ ਵੱਲੋਂ ਸਿਵਲ ਸਰਜਨ ਡਾ: ਹਰੀ ਨਰਾਇਣ ਸਿੰਘ
ਦੀ ਦੇਖ ਰੇਖ ਹੇਠ ਸਮਰਹਿਲ ਕੈਂਨਵੈਟ ਸਕੂਲ ਬਠਿੰਡਾ ਵਿਖੇ ਵਿਸ਼ਵ ਮਾਨਸਿਕ ਸਿਹਤ ਦਿਵਸ਼ ਮਨਾਇਆ ਗਿਆ। ਮਾਨਸਿਕ ਰੋਗਾਂ ਦੇ ਮਾਹਿਰ ਡਾ: ਅਰੁਨ ਬਾਂਸਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਨਸਾਨ ਦਾ ਸ਼ਰੀਰਕ, ਮਾਨਸਿਕ ਅਤੇ ਸਮਾਜਿਕ ਤੌਰ ਤੇ ਨਿਰੋਗ ਹੋਣਾ ਜ਼ਰੁਰੀ ਹੈ । ਉਨਾਂ ਕਿਹਾ ਕਿ ਸਾਡੇ ਸਮਾਜ ਵਿੱਚ ਜੇਕਰ ਕੋਈ ਵਿਅਕਤੀ ਮਾਨਸਿਕ ਤੌਰ ਤੇ ਬੀਮਾਰ ਹੈ ਤਾਂ ਉਸ ਨਾਲ ਸਾਡਾ ਘਰ ਅਤੇ ਆਲਾ-ਦੁਆਲਾ ਵੀ ਪ੍ਰਭਾਵਤ ਹੁੰਦਾ ਹੈ।ਸੁਭਾਅ ਵਿੱਚ ਤਬਦੀਲੀ, ਨੀਂਦ ਨਾ ਆਉਂਣਾ, ਕੰਮਕਾਰ ਜਾਂ ਰੋਜ਼ਾਨਾਂ ਦੀ ਕਾਰਗੁਜਾਰੀ ਵਿੱਚ ਫਰਕ ਆ ਜਾਣਾ ਆਦਿ ਮਾਨਸਿਕ ਰੋਗ ਦੇ ਲੱਛਣ ਹੋ ਸਕਦੇ ਹਨ। ਮਾਨਸਿਕ ਰੋਗ ਬਾਕੀ ਰੋਗਾਂ ਦੀ ਤਰਾਂ ਹੈ, ਇਸ ਦਾ ਇਲਾਜ ਸੰਭਵ ਹੈ ਸੋ ਬਹਿਮਾਂ-ਭਰਮਾਂ ਤੋਂ ਬਚ ਕੇ ਅਗਿਆਨਤਾ ਅਤੇ ਅੰਧ-ਵਿਸ਼ਵਾਸ਼ਾਂ ਤੋਂ ਬਾਹਰ ਨਿਕਲਣ ।ਉਨਾਂ ਅਪੀਲ ਕੀਤੀ ਕਿ ਜ਼ਿਲਾ ਪੱਧਰ ਤੇ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਉਪਲੱਬਧ ਹਨ। ਇਸ ਰੋਗ ਦੀਆਂ ਦਵਾਈਆਂ ਸਰਕਾਰੀ ਹਸਪਤਾਲਾਂ ਵਿੱਚ ਮਿਲਦੀਆਂ ਹਨ।ਉਨਾਂ ਨੇ ਇਸ ਸਮੇਂ ਵਿਦਿਆਥੀਆਂ ਨੂੰ ਕਿਸ਼ੋਰ ਅਵਸਥਾ ਦੌਰਾਨ ਆਉਂਣ ਵਾਲੀਆਂ ਤਬਦੀਲੀਆਂ ਅਤੇ ਸਮੱਸਿਆਵਾਂ ਬਾਰੇ ਚਾਨਣਾ ਪਾਉਂਦੇ ਕਿਹਾ ਕਿ ਸਾਨੂੰ ਆਲੇ-ਦੁਆਲੇ ਤੋਂ ਹਰ ਸਮੇਂ ਸੁਚੇਤ ਰਹਿਣ ਦੀ ਲੋੜ ਹੈ। ਬੱਚਿਆਂ ਨੂੰ ਮੁਬਾਇਲ ਫੋਨ ਅਤੇ ਹਾਨੀਕਾਰਕ ਵੀਡਿਓ ਗੇਮਾਂ ਖੇਲਣ ਤੋ ਪਰਹੇਜ਼ ਕਰਨ ਲਈ ਕਿਹਾ।
ਇਸ ਮੌਕੇ ਜ਼ਿਲਾ ਮਾਸ ਮੀਡੀਆ ਅਫ਼ਸਰ ਜਗਤਾਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਆਉਂਣ ਵਾਲਾ ਦਿਵਾਲੀ ਦਾ ਤਿਉਹਾਰ ਪ੍ਰਦੂਸ਼ਣ ਮੁਕਤ ਮਨਾਉਣ ਲਈ ਅਪੀਲ ਕੀਤੀ ਅਤੇ ਪਟਾਖਿਆਂ ਦੀ ਵਰਤੋਂ ਨਾ ਕੀਤੀ ਜਾਵੇ। ਦੀਵਾਲੀ ਮੌਕੇ ਆਪਣੀਆਂ ਅੱਖਾਂ ਦੇ ਬਚਾ ਲਈ ਜਰੂਰੀ ਸਾਵਧਾਨੀਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਜਿਵੇਂ ਕਿ ਪਟਾਖੇ ਚਲਾਉਦੇ ਹੋਏ ਵੱਡਿਆਂ ਦੀ ਨਿਗਰਾਨੀ ਜਰੂਰੀ ਹੋਣੀ ਚਾਹੀਦੀ ਹੈ, ਰੇਸ਼ਮੀ ਅਤੇ ਢਿੱਲੇ ਕੱਪੜੇ ਨਾ ਪਾਓ, ਪਟਾਖਿਆਂ ਨੂੰ ਹੱਥ ਵਿੱਚ ਨਾ ਫੜੋ, ਅਗਰ ਅੱਖ ਵਿੱਚ ਸੱਟ ਲੱਗ ਜਾਵੇ ਤਾਂ ਉਸ ਨੂੰ ਨਾ ਮਲੋ ਤੇ ਨਾ ਹੀ ਰਗੜੋ, ਤੁਰੰਤ ਅੱਖਾਂ ਤੇ ਮਾਹਿਰ ਡਾਕਟਰ ਨੂੰ ਵਿਖਾਓ।ਇਸ ਮੌਕੇ ਮਾਨਸਿਕ ਰੋਗਾਂ ਦੇ ਮਾਹਿਰ ਡਾ: ਅਰੁਨ ਬਾਂਸਲ, ਮਾਸ ਮੀਡੀਆ ਅਫਸਰ ਜਗਤਾਰ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ, ਨੀਲਮ ਸਰਮਾ, ਸਿੰਪੂ ਗੁਪਤਾ, ਜਗਦੀਸ਼ ਰਾਮ, ਅਧਿਆਪਕ ਮਮਤਾ ਸੋਨੀ, ਕਿਰਨ ਗੁਪਤਾ, ਸਿਪੂ ਗੋਇਲ ਹਾਜ਼ਰ ਸਨ ਅਤੇ ਸਕੂਲ ਦੇ ਵਿਦਿਆਰਥੀਆਂ ਨੇ ਭਾਗ ਲਿਆ।
Check Also
ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ
ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …
Punjab Post Daily Online Newspaper & Print Media