Thursday, June 25, 2026

ਸਰਕਾਰੀ ਹਾਈ ਸਕੂਲ ਜਮਾਲਪੁਰਾ ਵਲੋਂ ‘ਬੇਟੀ ਬਚਾਓ ਬੇਟੀ ਪੜਾਓ’ ਸਬੰਧੀ ਲੇਖ ਮੁਕਾਬਲਿਆਂ ਦਾ ਆਯੋਜਨ

ਮਾਲੇਰਕੋਟਲਾ, 12 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਭੱਟ) – ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.)  ਹਰਕੰਵਲਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੁੱਖ PPN1210201708ਅਧਿਆਪਕ ਮੁਹੰਮਦ ਰਫੀਕ ਥਿੰਦ ਦੀ ਦੇਖ ਰੇਖ ਹੇਠ ਸਰਕਾਰੀ ਹਾਈ ਸਕੂਲ ਜਮਾਲਪੁਰਾ ਵਲੋਂ ‘ਬੇਟੀ ਬਚਾਓ ਬੇਟੀ ਪੜਾਓ’ ਪ੍ਰੋਗਰਾਮ ਤਹਿਤ ਸਕੂਲ ਪੱਧਰ ਤੇ ਲੇਖ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ।ਲੇਖ ਮੁਕਾਬਲਿਆਂ ਵਿੱਚ ਦਸਵੀਂ ਬੀ ਦੀ ਵਿਦਿਆਰਥਣ ਸਾਮੀਆ ਨੇ ਪਹਿਲਾ, ਦਸਵੀਂ ਏ ਦੀ ਵਿਦਿਆਰਥਣ ਮੁਮਤਾਜ ਨੇ ਦੂਜਾ ਤੇ ਦਸਵੀਂ ਏ ਦੀ ਹੀ ਵਿਦਿਆਰਥਣ ਨਾਜਿਸ਼ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਮੁਕਾਬਲੇ ਉਪਰੰਤ ਭਰੁਣ ਹੱਤਿਆ ਦੇ ਖਿਲਾਫ ਜਾਗਰੂਕਤਾ ਰੈਲੀ ਵੀ ਕੱਢੀ ਗਈ। ਇਸ ਸਮੇਂ ਸਕੂਲ ਮੁੱਖੀ ਨੇ ਕਿਹਾ ਕਿ ਇਹਨਾਂ ਰੈਲੀਆਂ ਦਾ ਮੁੱਖ ਮੰਤਵ ਸਮਾਜ ਵਿੱਚ ਲੜਕੀਆਂ ਪ੍ਰਤੀ ਜੋ ਭੇਦਭਾਵ ਵਾਲਾ ਨਜ਼ਰੀਆ ਫੈਲਿਆ ਹੋਇਆ ਹੈ, ਉਸ ਨੂੰ ਖਤਮ ਕਰਨਾ ਹੈ ਅਤੇ ਸਮਾਜ ਨੂੰ ਇੱਕ ਸੁਨੇਹਾ ਦੇਣਾ ਹੈ ਕਿ ਅਗਰ ਲੜਕੀਆਂ ਨੂੰ ਵੀ ਉਚਿਤ ਮੌਕੇ ਮੁਹੱਈਆ ਕਰਵਾਏ ਜਾਣ ਤਾਂ ਉਹ ਵੀ ਜਿੰਦਗੀ ਦੇ ਹਰ ਖੇਤਰ ਵਿੱਚ ਬਹੁਤ ਸਫਲਤਾਪੂਰਵਕ ਅੱਗੇ ਵੱਧ ਸਕਦੀਆਂ ਹਨ।ਪਰ ਜਰੂਰਤ ਇਸ ਗੱਲ ਦੀ ਹੈ ਕਿ ਲੜਕੀਆਂ ਨੂੰ ਸੰਪੂਰਨ ਵਿਕਾਸ ਕਰਨ ਦਾ ਢੁੱਕਵਾਂ ਮਾਹੌਲ ਦਿੱਤਾ ਜਾਵੇ।ਲੜਕੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਇਹਨਾਂ ਮੌਕਿਆਂ ਦਾ ਉਚਿਤ ਲਾਭ ਉਠਾਉਣ ਲਈ ਆਪਣੇ ਮਾਤਾ ਪਿਤਾ ਦੇ ਸੁਪਨਿਆ ਨੂੰ ਹਮੇਸ਼ਾ ਧਿਆਨ ਵਿੱਚ ਰੱਖਣ।ਰੈਲੀ ਵਿੱਚ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ।ਇਸ ਮੌਕੇ ਸਤਵਿੰਦਰ ਕੌਰ, ਰੁਬੀਨਾ ਖਾਨਮ, ਕਿਰਨ ਰਾਣੀ, ਡਾ. ਸਲੀਮ ਜੁਬੇਰੀ, ਵਿਜੈਕਰਨ ਸਿੰਘ, ਮੁਹੰਮਦ ਸਾਬਰ, ਮਾਸੂਮ, ਸੁਮੰਨਾ, ਮੀਨਾਕਸ਼ੀ, ਪਰਮਜੀਤ ਸ਼ਰਮਾ, ਸ਼ਮਸਾਦ, ਗੋਪੀਕਾ, ਮੈਡਮ ਸ਼ਕੂਰਾਂ ਬੇਗਮ, ਬੇਅੰਤ ਕੌਰ, ਗੁਰਵਿੰਦਰ ਕੌਰ ਆਦਿ ਹਾਜ਼ਰ ਸਨ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply