ਜੰਡਿਆਲਾ ਗੁਰੂ, 12 ਅਕਤੂਬਰ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਲੁੱਟ ਖੋਹ ਦੀਆਂ ਲਗਾਤਾਰ ਹੋ ਰਹੀਆਂ ਵਾਰਦਾਤਾਂ ਦੀ ਲੜੀ ਵਿੱਚ ਅੱਜ ਜੀ.ਟੀ ਰੋਡ `ਤੇ
ਦੁਪਹਿਰ ਕਰੀਬ ਤਿੰਨ ਵਜੇ ਬਾਈਕ ਸਵਾਰ ਦੋ ਲੁਟੇਰੇ ਐਕਟਿਵਾ `ਤੇ ਜਾ ਰਹੀਆਂ ਦੋ ਅੋਰਤਾਂ ਕੋਲੋਂ ਪਰਸ ਖੋਹ ਕੇ ਫਰਾਰ ਹੋ ਗਏ।ਮੋਨਿਕਾ ਮਲਹੋਤਰਾ ਪਤਨੀ ਰਾਜੀਵ ਮਲਹੋਤਰਾ ਅਤੇ ਬਬਿਤਾ ਗਾਬਾ ਪਤਨੀ ਪਵਨ ਗਾਬਾ ਵਾਸੀ ਜੰਡਿਆਲਾ ਗੁਰੂ ਨੇ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਇਕ ਕਿੱਟੀ ਪਾਰਟੀ ਵਿੱਚ ਸ਼ਾਮਿਲ ਹੋਣ ਲਈ ਜੀ.ਟੀ ਰੋਡ ਸਥਿਤ ਹੇਅ ਡੇਰੈਸਟੋਰੈਂਟ ਵਿੱਚ ਆਪਣੀ ਐਕਟਿਵਾ ਨੰਬਰ ਪੀ.ਬੀ 02 ਬੀ 7996 `ਤੇ ਜਾ ਰਹੇ ਸੀ ਕਿ ਜਦ ਉਹ ਡੀਵਾਇਡਰ ਤੋਂ ਸੜਕ ਨੂੰ ਪਾਰ ਕਰਨ ਲਈ ਰੁਕੇ ਤਾਂ ਪਿੱਛੋਂ ਆ ਰਹੇ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਝਪਟ ਮਾਰ ਕੇ ਉਹਨਾਂ ਦਾ ਪਰਸ ਖੋਹ ਲਿਆ ਅਤੇ ਤੁਰੰਤ ਫਰਾਰ ਹੋ ਗਏ।ਉਹਨਾਂ ਦੱਸਿਆ ਕਿ ਮੋਨਿਕਾ ਮਲਹੋਤਰਾ ਦੇ ਪਰਸ ਵਿੱਚ ਕਰੀਬ 20 ਹਜਾਰ ਰੁਪਏ ਅਤੇ ਦੋ ਕੀਮਤੀ ਮੋਬਾਇਲ ਸਨ, ਜਿਹਨਾਂ ਦੀ ਕੀਮਤ ਇਕ ਲੱਖ ਵੀਹ ਹਜਾਰ ਦੇ ਲਗਭਗ ਹੈ।ਇਸ ਸਬੰਧੀ ਮੋਕੇ ਪਹੁੰਚੇ ਡੀ.ਐਸ.ਪੀ ਜੰਡਿਆਲਾ ਗੁਰਪ੍ਰਤਾਪ ਸਿੰਘ ਸਹੋਤਾ ਨੇ ਦੱਸਿਆ ਕਿ ਸੀ.ਸੀ.ਟੀ.ਵੀ ਫੁਟੇਜ਼ ਦੇ ਆਧਾਰ `ਤੇ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫਤਾਰ ਕਰਲਿਆ ਜਾਵੇਗਾ।
Check Also
40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ
ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …
Punjab Post Daily Online Newspaper & Print Media