Monday, August 3, 2026

ਸੇਂਟ ਸੋਲਜਰ ਸਕੂਲ ਵਿਖੇ ਮਨਾਇਆ ਗਿਆ ਗਰੈਂਡ ਪੇਰੈਂਟਸ ਡੇਅ

ਜੰਡਿਆਲਾ ਗੁਰੂ, 12 ਅਕਤੂਬਰ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਸੇਂਟ ਸੋਲਜਰ ਇਲੀਟ ਕਾਂਨਵੈਂਟਸਕੂਲ ਵਿਖੇ ਗਰੈਡ ਪੇਰੈਨਟਸ ਡੇ ਮਨਾਇਆ PPN1210201714ਗਿਆ।ਜਿਸ ਵਿੱਚ ਕਿੰਡਰ ਗਾਰਟਨ ਦੇ ਬੱਚਿਆਂ ਅਤੇ ਉਹਨਾਂ ਦੇ ਦਾਦਾ ਦਾਦੀ ਨੇ ਪ੍ਰੋਗਰਾਮ ਵਿੱਚ ਹਿੱਸਾ ਲਿਆ।ਪੋ੍ਰਗਰਾਮ ਦੀ ਸ਼ੁਰੂਆਤ ਪਲੇ ਪੈਨ ਦੇ ਛੋਟੇ-ਛੋਟੇ ਬੱਚਿਆਂ ਨੇ “ਹਵਨ ਕਰੇਗੇ” ਗਾਣੇ `ਤੇ ਡਾਂਸ ਕਰਕੇ ਕੀਤੀ।ਉਸ ਤੋ ਬਾਅਦ ਹਰਪ੍ਰਵੇਸ਼ ਕੋਰ ਨੇ ਸੋਲੋ ਡਾਂਸ ਕੀਤਾ।ਐਲ.ਕੇ.ਜੀ ਅਤੇ ਯੂ.ਕੇ.ਜੀ ਬੱਚਿਆਂ ਨੇ “ਹੈਪੀ ਬਰਥ ਡੇ” ਗਾਣੇ `ਤੇ ਬਹੁਤ ਵਧੀਆ ਡਾਂਸ ਪੇਸ਼ ਕੀਤਾ। ਪਹਿਲੀ ਅਤੇ ਦੂਜੀ ਕਲਾਸ ਦੇ ਬੱਚਿਆਂ ਨੇ “ਦਾਦੀ ਅੰਮਾ ਮਾਨ ਜਾੳੇ” ਗਾਣੇ `ਤੇ ਬਹੁਤ ਵਧੀਆ ਡਾਂਸ ਪੇਸ਼ ਕੀਤਾ।ਛੋਟੀ ਜਿਹੀ ਬੱਚੀ ਜਸਮੀਨ ਕੌਰ ਨੇ “ਘੋੜੀ” ਗੀਤ ਗਾ ਕੇ ਸਭ ਦਾ ਮਨ ਮੋਹ ਲਿਆ।ਉਪਰੰਤ ਬੱਚਿਆਂ ਵੱਲੋ ਗਿੱਧਾਂ ਵੀ ਪੇਸ਼ ਕੀਤਾਗਿਆ।ਇਸ ਸਮਾਗਮ ਦੀ ਖਾਸੀਅਤ ਇਹ ਰਹੀ ਕਿ ਜਿੱਥੇ-ਜਿੱਥੇ ਛੋਟੇ-ਛੋਟੇ ਬੱਚਿਆਂ ਨੇ ਡਾਂਸ ਪੇਸ਼ ਕੀਤੇ ਉਥੇ ਬੱਚਿਆਂ ਦੇ ਦਾਦਾ ਦਾਦੀ ਨੇ ਵੀ ਬੱਚਿਆਂ ਨਾਲ ਸਟੇਜ `ਤੇ ਡਾਂਸ ਕਰਕੇ ਬੱਚਿਆਂ ਦਾ ਉਤਸ਼ਾਹ ਵਧਾਇਆ।ਬੱਚਿਆਂ ਦੇ ਦਾਦਾ ਦਾਦੀ ਨੇ ਸਟੇਜ ਤੇ ਆ ਕ ੇਵੱਖ-ਵੱਖ ਖੇਡਾਂ ਵਿੱਚ ਭਾਗ ਲਿਆ ਅਤੇ ਸਮਾਗਮ ਦਾ ਆਨੰਦ ਮਾਣਿਆ।ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੋਰ `ਤੇ ਡਾ. ਜੀ.ਐਸ ਵਿਰਕ ਸੀਨੀਅਰ ਸਾਈਟਿਸਟਬੋਟਨੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪ੍ਰੋ. ਹਰਦੀਪ ਸਿੰਘ (ਅਸਿਸਟੈਟ ਪ੍ਰੋਫੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ), ਪ੍ਰਮੋਦ ਭਾਟੀਆ ਪ੍ਰਧਾਨ ਸਪੋਰਟਸ ਸੈਲ ਪੰਜਾਬ ਉਚੇਚੇ ਤੋਰ `ਤੇ ਸ਼ਾਮਿਲ ਹੋਏ।ਸਕੂਲ ਦੇ ਮੈਨਜਿੰਗਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ, ਪ੍ਰਿ. ਅਮਰਪ੍ਰੀਤ ਕੌਰ, ਪ੍ਰਿ. ਅਮਨਦੀਪ ਕੌਰ, ਪ੍ਰਿ. ਹਰਜਿੰਦਰਪਾਲ ਕੌਰ, ਅਸ਼ਵਨੀ ਕਪੂਰ, ਵਰਿੱਤੀ ਧੁੱਗਾ ਕੋਰਡੀਨੇਟ, ਸ਼ਿਲਪਾ ਸ਼ਰਮਾ ਕੋਰਡੀਨੇਟਰ, ਸਿਮਰਨ ਕੌਰ ਕੋਰਡੀਨੇਟਰ ਨੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕੀਤਾ।ਅੰਤ ਸਕੂਲ ਮੈਨਜਿੰਗ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ ਨੇ ਸਮਾਗਮ ਬਾਰੇ ਦੱਸਦਿਆਂ ਕਿਹਾ ਕਿ ਗਰੈਡ ਪੇਰੈਂਟਸ ਡੇਅ ਮਨਾਉਣ ਦਾ ਮਕਸਦ ਬੱਚਿਆਂ ਦੀ ਜਿੰਦਗੀ ਵਿੱਚ ਦਾਦਾ ਦਾਦੀ ਦੀ ਅਹਿਮੀਅਤ ਨੂੰ ਦਰਸਾਉਣਾ ਹੈ।

Check Also

40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ

ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …

Leave a Reply