ਅੰਮ੍ਰਿਤਸਰ, 13 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪੰਜ ਸਿੰਘ ਸਾਹਿਬਾਨ ਵੱਲੋਂ 11 ਜੀ ਹਾਰਨੀਆਂ ਰਾਜਸਥਾਨ ਦੇ ਕੇਸ ਸਬੰਧੀ ਦੀਰਘ ਵਿਚਾਰਾਂ ਕਰਨ ਉਪਰੰਤ ਗੁਰਸਾਹਿਬ ਸਿੰਘ ਹੈਪੀ ਨੂੰ ਬਾਬਾ ਗੁਰਦੀਪ ਸਿੰਘ ਵੱਲੋਂ ਜੋ ਐਫੀਡੇਵਟ ਦਿੱਤੇ ਗਏ ਹਨ ਉਨ੍ਹਾਂ ਅਨੁਸਾਰ ਇਹ ਆਪਣੀ ਸੰਸਥਾ ਨੂੰ ਡੇਰਾ ਰਾਧਾ-ਸੁਆਮੀ, ਡੇਰਾ ਸਿਰਸਾ ਦੀ ਤਰ੍ਹਾਂ ਸੁਤੰਤਰ ਦੱਸਦੇ ਹਨ।ਇਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਗੁੰਮਰਾਹ ਕੀਤਾ ਹੈ।ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿ: ਹਰਪ੍ਰੀਤ ਸਿੰਘ ਨੇ ਆਪ ਜਾ ਕੇ ਪੜਤਾਲ ਕੀਤੀ ਹੈ।ਉਨ੍ਹਾਂ ਦੀ ਪੜਤਾਲ ਨੂੰ ਮੁੱਖ ਰੱਖਦਿਆਂ ਪੰਜ ਸਿੰਘ ਸਾਹਿਬਾਨ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਇਸ ਅਸਥਾਨ ਪੁਰ ਹੁੰਦੀਆਂ ਮਨਮੱਤੀ ਕਾਰਵਾਈਆਂ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੋ ਸਕਦਾ।ਮੈਨੇਜਰ (ਤਖ਼ਤ ਸ੍ਰੀ ਦਮਦਮਾ ਸਾਹਿਬ), ਮੈਨੇਜਰ ਸ੍ਰੀ ਦਰਬਾਰ ਸਾਹਿਬ (ਸ੍ਰੀ ਮੁਕਤਸਾਰ ਸਾਹਿਬ) ਅਤੇ ਇੰਚਾਰਜ਼ ਸਬ-ਆਫਿਸ (ਧਰਮ ਪ੍ਰਚਾਰ ਕਮੇਟੀ) ਲੋੜੀਂਦਾ ਸਟਾਫ਼ ਨਾਲ ਸਿੱਖ ਜਥੇਬੰਦੀਆਂ ਅਤੇ ਇਲਾਕੇ ਦੀਆਂ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਪ੍ਰਸ਼ਾਸ਼ਨ ਦੀ ਮਦਦ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਇਸ ਜਗ੍ਹਾ ਤੋਂ ਲੈ ਆਂਦਾ ਜਾਵੇ।ਜਿੰਨਾ ਚਿਰ ਇਹ 11 ਜੀ ਦੇ ਪ੍ਰਬੰਧਕ ਮੁਖੀ ਨਾਨਕਸਰ ਕਲੇਰਾਂ ਵਾਲਿਆਂ ਕੋਲੋਂ ਇਸ ਦਿੱਤੇ ਹਲਫੀਆ ਬਿਆਨਾਂ ਸਬੰਧੀ ਸਪੱਸ਼ਟ ਲਿਖ਼ਵਾ ਕੇ ਨਹੀਂ ਦਿੰਦੇ ਓਨੀ ਦੇਰ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ, ਤੁਰੰਤ ਕਾਰਵਾਈ ਕੀਤੀ ਜਾਵੇ ਮੜ੍ਹੀ ‘ਤੇ ਨਿਸ਼ਾਨ ਸਾਹਿਬ ਲੱਗਾ ਹੋਣ ਕਰਕੇ ਨਿਸ਼ਾਨ ਸਾਹਿਬ ਵਧਾ ਦਿੱਤਾ ਜਾਵੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਗਿਆ ਤੋਂ ਬਿਨ੍ਹਾਂ ਗੁਰੂ-ਘਰ ਨਹੀਂ ਬਣ ਸਕਦਾ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media