Tuesday, March 17, 2026

ਮਾਮਲਾ ਮਾਨਯੋਗ ਸੁਪਰੀਮ ਕੋਰਟ ਵੱਲੋ ਪਟਾਕਿਆਂ ਤੇ ਪਾਬੰਦੀ ਲਗਾਉਣ ਦਾ

ਪਟਾਕੇ ਖਰੀਦਣ ਤੇ ਵੇਚਣ ਤੇ ਪਾਬੰਦੀ ਲਗਾਏ ਪੰਜਬ ਸਰਕਾਰ-ਲਾਇੰਨ ਬਰਿੰਦਰ ਸਿੰਘ ਅਠਵਾਲ

PPN1310201701ਬਟਾਲਾ, 13 ਅਕਤੂਬਰ (ਬਰਨਾਲ) – ਦੀਵਾਲੀ ਦੇ ਨਜਦੀਕ ਆ ਜਾਣ ਕਾਰਨ ਮਾਨਯੋਗ ਸੁਪਰੀਮ ਕੋਰਟ ਨੇ ਦਿਲੀ ਵਿਚ ਪਟਾਕਿਆ ਦੇ ਵੇਚਣ ਤੇ ਪਾਬੰਦੀ ਲਗਾ ਦਿਤੀ ਹੈ, ਜਿਕਰਯੋਗ ਹੈ ਕਿ ਪਿਛਲੇ ਵਰੇ੍ਹ ਦੀਵਾਲੀ ਦੇ ਨਜਦੀਕ ਇਕ ਗੁਬਾਰ ਹਵਾ ਵਿਚ ਬਣਿਆ ਸੀ ਜਿਸ ਨੇ ਸਾਰਿਆਂ ਦੇ ਕੰਨ ਖੜੇ ਕਰ ਦਿਤੇ ਸਨ, ਕਿ ਵਾਤਾਵਰਣ ਨੂੰ ਬਚਾਇਆ ਜਾਵੇ, ਤੇ ਇਸ ਵਾਰਵੀ ਕਿਆਸਰਾਈਆਂ ਇਹ ਹਨ, ਇਸ ਵਾਰ ਪ੍ਰਦੂਸ਼ਣ ਪਿਛਲੇ ਸਾਲਾਂ ਦੇ ਮੁਕਾਬਲੇ ਜਿਆਦਾ ਹੋਵੇਗਾ। ਸਪਸ਼ਟ ਹੈ ਕਿ ਪਟਾਕਿਆਂ ਦੀ ਵਿਕਰੀ ਵੀ ਵਧੇਗੀ। ਮਾਨਯੋਗ ਸੁਪਰੀਮ ਕੋਰਟ ਨੇ ਤਾਂ ਦਿਲੀ ਵਿਚ ਪਟਾਕਿਆ ਦੀ ਵਿਕਰੀ ਤੇ ਪਾਬੰਦੀ ਲਗਾ ਦਿਤੀ ਹੈ। ਇਸੇ ਸਬੰੱਧ ਵਿਚ ਲਾਇੰਨਜ਼ ਕਲੱਬ ਬਟਾਲਾ ਮੁਸਕਾਨ ਦੇ ਅਹੁਦੇਦਾਰਾਂ ਦੀ ਇਕ ਜਰੂਰੀ ਮੀਟਿੰਗ ਵਾਤਾਵਰਣ  ਨੂੰ ਬਚਾਉਣ ਦੇ ਸਬੰਧ ਵਿਚ ਕੀਤੀ ਗਈ , ਜਿਸ ਕਲੱਬ ਮੈਬਰਾਂ ਵੱਲੋ ਇਹ ਫੈਸਲਾ ਕੀਤਾ ਗਿਆ ਹੈ ਕਿ ਦੀਵਾਲੀ ਦੇ ਖੁਸ਼ੀਆਂ ਭਰੇ ਤਿਉਹਾਰ ਨੂੰ ਗੰਦਲਾ ਨਾ ਕੀਤਾ ਜਾਵੇ ਤੇ ਇਹ ਦੀਵਾਲੀ ਗਰੀਨ ਦੀਵਾਲੀ ਮਨਾਈ ਤੇ ਜਾਵੇ ਤੇ ਇਸ ਸਬੰਧ ਵਿਚ ਲਾਇੰਨ ਬਰਿੰਦਰ ਸਿੰਘ ਨੇ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਦਿਲੀ ਦੀ ਤਰਜ਼ ਤੇ ਪੰਜਾਬ ਵਿੱਚ ਵੀ ਪਟਾਕਿਆ ਦੀ ਖਰੀਦ ਵੇਚ ਤੇ ਪਾਬੰਦੀ ਲਗਾਈ ਜਾਵੇ।ਜੇਕਰ ਮਾਨਯੋਗ ਦਿਲੀ ਦੇ ਲੋਕਾਂ  ਦੀ ਸਿਹਤ ਤੇ ਵਾਤਾਵਰਣ ਬਾਰੇ ਫੈਸਲਾ ਲੈ ਸਕਦੀ ਹੈ ਤਾ ਪੰਜਾਬ ਦੇ ਲੋਕਾਂ ਬਾਰੇ ਫੈਸਲਾ ਕਿਉ ਨਹੀ ਲਿਆ ਜਾ ਸਕਦਾ ।ਇਸ ਵਾਸਤੇ ਲਾਇੰਨ ਭਾਰਤ ਭੂਸਨ ਨੇ ਵੀ ਲੋਕਾਂ  ਨੂੰ ਅਪੀਲ ਕੀਤੀ ਕਿ ਪਟਾਕਿਆਂ ਦੀ ਵਰਤੋ ਨਾ ਕੀਤੀ ਜਾਵੇ, ਤੇ ਆਲਾ ਦੁਆਲਾ ਬਚਾਇਆ ਜਾਵੇ ਲਾਇੰਨਜ਼ ਕਲੱਬ ਬਟਾਲਾ ਮੁਸਕਾਨ 321-ਡੀ ਦੀ ਮੀਟਿੰਗ ਦੌਰਾਨ  ਲਾਇੰਨ ਡਾ ਰਣਜੀਤ ਸਿੰਘ ਰੰਧਾਵਾ,ਲਾਇੰਨ ਲਖਵਿੰਦਰ ਸਿੰਘ ਢਿਲੋਂ, ਲਾਇੰਨ ਹਰਭਜਨ ਸਿੰਘ ਸੇਖੋਂ, ਬਖਸਿੰਦਰ ਸਿੰਘ, ਅਮਰਦੀਪ ਸਿੰਘ ਸੈਣੀ, ਪ੍ਰਤਾਪ ਸਿੰਘ , ਗੁਰਪ੍ਰੀਤ ਸਿੰਘ ,ਪ੍ਰਤਾਪ ਸਿੰਘ, ਕਾਲੇਨੰਗਲ, ਸਤਵੰਤ ਸਿਘ ਬੇਦੀ,ਪੋ੍ਰ ਵੋਹਰਾ,ਬਲਜਿੰਦਰ ਸਿੰਘ ਬੁੱਟਰ, ਬਲਕਾਰ ਸਿੰਘ ਜੈਤੋਸਰਜਾ, ਸੁਖਦੇਵ ਸਿੰਘ ਹੰਝਰਾ,ਆਦਿ ਲਾਇੰਨਜ਼ ਕਲੱਬ ਦੇ ਲੇਡੀ ਲਾਇੰਨ ਮੈਂਬਰ ਹਾਜ਼ਰ ਸਨ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply