Tuesday, March 17, 2026

ਚਿਲਡਰਨ ਹੋਮ ਵਿਖੇ ਮਨਾਇਆ ਬੇਟੀ ਦਾ ਜਨਮ

PPN1310201707ਬਠਿੰਡਾ, 13 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸੀ.ਜੇ.ਐਮ/ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਡਾ: ਮਿੱਤਲ ਨੇ ਆਪਣੀ ਸਪੁੱਤਰੀ ਮੇਧਾਵੀ ਸਿੰਘ ਪੰਜਵਾਂ ਦਾ ਜਨਮ ਦਿਨ ਅੱਜ ਚਿਲਡਰਨ ਹੋਮ ਵਿਖੇ ਮਨਾਇਆ।ਉਨਾਂ ਕਿਹਾ ਕਿ ਹਰ ਕੋਈ ਆਪਣੇ ਬੱਚਿਆਂ ਦਾ ਜਨਮ ਹੋਟਲਾਂ, ਰੇਸਟੋਰੈਂਟਾਂ ਜਾਂ ਆਪਣੇ ਘਰਾਂ ਵਿਚ ਮਨਾਉਂਦੇ ਹਨ।ਪਰ ਉਹਨਾਂ ਨੇ ਆਪਣੀ ਸੁਪੱਤਰੀ ਦਾ ਜਨਮ ਦਿਨ ਚਿਲਡਰਨ ਹੋਮ ਵਿਚ ਮਨਾਇਆ ਕਿਉਂਕਿ ਉਥੇ ਰਹਿ ਰਹੇ ਬੱਚੇ ਪਰਿਵਾਰ ਦੀਆਂ ਇਹਨਾਂ ਛੋਟੀਆਂ-ਛੋਟੀਆਂ ਖੁਸ਼ੀਆਂ ਤੋਂ ਵਾਂਝੇ ਰਹਿ ਜਾਂਦੇ ਹਨ ਅਤੇ ਉਹ ਆਪਣੀ ਇਹ ਖੁਸ਼ੀ ਉਨਾਂ ਬੱਚਿਆਂ ਨਾਲ ਹੀ ਮਨਾਉਣਾ ਚਾਹੁੰਦੇ ਹਨ।ਕਹਿੰਦੇ ਹਨ ਕਿ ਖੁਸ਼ੀ ਵੰਡਿਆਂ ਹੀ ਦੂਗਣੀ ਹੁੰਦੀ ਹੈ।ਸਾਨੂੰ ਸਭ ਨੂੰ ਚਾਹੀਦਾ ਹੈ ਕਿ ਅਸੀਂ ਸਾਰੇ ਆਪਣੀ ਜਿੰਦਗੀਆਂ ਦੀਆਂ ਛੋਟੀਆਂ-ਛੋਟੀਆਂ ਖੁਸ਼ੀਆਂ ਦੇ ਕੁੱਝ ਕੁ ਪਲ ਇਹਨਾਂ ਖਾਸ ਬੱਚਿਆਂ ਨਾਲ ਬਿਤਾਏ ਤਾਂ ਜੋ ਇਹਨਾਂ ਬੱਚਿਆਂ ਨੂੰ ਵੀ ਇਹੋ ਜਿਹੇ ਮੌਕਿਆਂ ਦੀ ਖੁਸ਼ੀ ਮਿਲ ਸਕੇ।ਇਸ ਮੌਕੇ ਬਚਿਆਂ ਨੂੰ ਕੇਕ, ਮਿਠਾਈਆਂ, ਚਾਕਲੇਟ ਅਤੇ ਟਾਫੀਆਂ ਵੀ ਵੰਡੀਆਂ ਗਈਆਂ।ਚਿਲਡਰਨ ਹੋਮ ਸਟਾਫ ਅਤੇ ਬੱਚਿਆਂ ਨੇ ਜੱਜ ਸਾਹਿਬ ਦੀ ਸੁਪੱਤਰੀ ਮੇਧਾਵੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਦੁਆਵਾਂ ਵੀ ਦਿੱਤੀਆਂ ਕਿ ਉਹਨਾਂ ਦੀ ਉਮਰ ਰੱਬ ਲੰਬੀ ਕਰੇ ਅਤੇ ਆਪਣੀ ਜਿੰਦਗੀ ਵਿੱਚ ਤਰੱਕੀ ਕਰੇ। ਜੱਜ ਸਾਹਿਬ ਦੇ ਸਾਰੇ ਪਰਿਵਾਰ ਨੇ ਚਿਲਡਰਨ ਹੋਮ ਦੇ ਬੱਚਿਆਂ ਨੂੰ ਚੰਗੇ ਤਰੀਕੇ ਨਾਲ ਪੜ ਕੇ ਚੰਗੇ ਨਾਗਰਿਕ ਬਣਨ ਦੀ ਪ੍ਰੇਰਨਾ ਦਿੱਤੀ। ਉਹਨਾਂ ਬੱਚਿਆਂ ਨੂੰ ਇਹ ਵੀ ਕਿਹਾ ਕਿ ਅਸੀਂ ਹੋਰ ਪਤਵੰਤੇ ਸ਼ਹਿਰੀਆਂ ਨਾਲ ਮਿਲ ਕੇ ਉਹਨਾਂ ਦੇ ਨਾਲ ਖੜੇ ਹਾਂ ਅਤੇ ਉਹਨਾਂ ਨੂੰ ਜੇ ਕਿਸੇ ਹੋਰ ਚੀਜ਼ ਜਿਵੇਂ ਕਿ ਕਿਤਾਬਾਂ, ਕਪੜਿਆਂ ਆਦਿ ਦੀ ਲੋੜ ਹੈ, ਤਾਂ ਉਹ ਪੂਰੀ ਕੀਤੀ ਜਾਵੇਗੀ। ਜੱਜ ਸਾਹਿਬ ਨੇ ਇਹ ਵੀ ਕਿਹਾ ਕਿ ਉਹ ਇਸ ਤਰਾਂ ਦੇ ਦਿਹਾੜਿਆਂ ਤੇ ਲੰਗਰ ਲਗਾਉਂਦੇ ਹਨ ਅਤੇ ਹੋਰ ਵੀ ਲੋਕਾਂ ਨੂੰ ਇਸ ਤਰਾਂ ਨਾਲ ਤਿਉਹਾਰ ਅਤੇ ਜਨਮ ਦਿਨ ਮਨਾਉਣ ਲਈ ਪ੍ਰੇਰਦੇ ਹਨ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply