ਧੂਰੀ, 13 ਅਕਤੂਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਮਾਡਰਨ ਸੈਕੂਲਰ ਪਬਲਿਕ ਸਕੂਲ ਵਿਖੇ ਜ਼ਿਲ੍ਹਾ ਪੱਧਰ ਰੋਲ ਬਾਲ ਟੂਰਨਾਮੈਂਟ ਦੀਆਂ 63ਵੀਆਂ ਪੰਜਾਬ ਸਕੂਲ ਖੇਡਾਂ ਕਰਵਾਈਆਂ ਗਈਆਂ, ਜਿਸ ਦਾ ਉਦਘਾਟਨ ਮਾਡਰਨ ਸੈਕੂਲਰ ਪਬਲਿਕ ਸਕੂਲ ਦੇ ਚੇਅਰਮੈਨ ਹਰਪਾਲ ਸਿੰਘ ਵੱਲੋਂ ਕੀਤਾ ਗਿਆ।ਇਹ ਖੇਡਾਂ ਡੀ.ਈ.ਓਸੈਕੰਡਰੀ ਦੀ ਸਰਪ੍ਰਸਤੀ ਹੇਠ ਸ਼ਿਵਰਾਜ ਸਿੰਘ ਢੀਂਡਸਾ, ਸਹਾਇਕ ਸਿੱਖਿਆ ਅਫਸਰ (ਖੇਡਾਂ) ਦੇ ਸਹਿਯੋਗ ਨਾਲ ਹੋਈਆਂ।ਇਹਨਾਂ ਖੇਡਾਂ ਵਿਚ ਸੰਗਰੂਰ ਜੋਨ, ਭਸੌੜ ਜੋਨ, ਮਲੇਰਕੋਟਲਾ ਜੋਨ, ਸੁਨਾਮ ਜੋਨ ਅਤੇ ਲਹਿਲ ਕਲਾਂ ਜੋਨ ਤੋਂ ਵੱਖ-ਵੱਖ ਉਮਰ ਵਰਗ ਦੀਆਂ ਟੀਮਾਂ ਸ਼ਾਮਿਲ ਹੋਈਆਂ ਜਿਨਾਂ ਵਿਚੋਂ 14 ਸਾਲ ਉਮਰ ਵਰਗ (ਲੜਕੇ) ਦੀਆਂ ਟੀਮਾਂ ਵਿਚੋਂ ਭਸੌੜ ਜੋਨ ਪਹਿਲੇ ਸਥਾਨ, ਸੰਗਰੂਰ ਜੋਨ ਦੂਜੇ ਸਥਾਨ ਅਤੇ ਸੁਨਾਮ ਜੋਨ ਤੀਸਰੇ ਸਥਾਨ ਤੇ ਰਿਹਾ।14 ਸਾਲ (ਲੜਕੀਆਂ) ਦੀਆਂ ਟੀਮਾਂ ਵਿਚੋਂ ਸੁਨਾਮ ਜੋਨ ਪਹਿਲੇ ਸਥਾਨ ਤੇ, ਸੰਗਰੂਰ ਜੋਨ ਦੂਜੇ ਸਥਾਨ ਅਤੇ ਮਲੇਰਕੋਟਲਾ ਜੋਨ ਤੀਸਰੇ ਸਥਾਨ ਤੇ ਰਿਹਾ। 17 ਸਾਲ (ਲੜਕੇ) ਦੀਆਂ ਟੀਮਾਂ ਵਿਚੋਂ ਸੰਗਰੂਰ ਜੋਨ ਪਹਿਲੇ ਸਥਾਨ ਤੇ, ਭਸੌੜ ਜੋਨ ਦੂਜੇ ਸਥਾਨ ਅਤੇ ਸੁਨਾਮ ਜੋਨ ਤੀਸਰੇ ਸਥਾਨ ਤੇ ਰਿਹਾ। 17 ਸਾਲ (ਲੜਕੀਆਂ) ਦੀਆਂ ਟੀਮਾਂ ਵਿਚੋਂ ਭਸੌੜ ਜੋਨ ਪਹਿਲੇ ਸਥਾਨ ਤੇ, ਸੁਨਾਮ ਜੋਨ ਦੂਜੇ ਸਥਾਨ ਅਤੇ ਮਲੇਰਕੋਟਲਾ ਜੋਨ ਤੀਸਰੇ ਸਥਾਨ ਤੇ ਰਿਹਾ। ਿਖੇਡਾਂ ਵਿਚ ਮਾਡਰਨ ਸੈਕੂਲਰ ਪਬਲਿਕ ਸਕੂਲ, ਧੂਰੀ ਦੇ ਵਿਦਿਆਰਥੀਆਂ ਨੇ ਵੀ ਸੰਗਰੂਰ ਜੋਨ ਵੱਲੋਂ ਹਿੱਸਾ ਲਿਆ।ਇਸ ਮੌਕੇ ਲਖਵਿੰਦਰਜੀਤ ਸਿੰਘ (ਕਨਵੀਨਰ), ਨਵਦੀਪ ਸਿੰਘ (ਸਕੇਟਿੰਗ ਕੋਚ), ਅਮਨਦੀਪ ਸਿੰਘ, ਜਗਸੀਰ ਸਿੰਘ, ਗੁਰਮੀਤ ਸਿੰਘ, ਵਿਨੈ ਕੁਮਾਰ, ਮਨਜੀਤ ਸਿੰਘ, ਮਨਦੀਪ ਸਿੰਘ, ਪਰਦੀਪ ਸਿੰਘ ਕੋਚ ਆਦਿ ਵੀ ਸ਼ਾਮਿਲ ਸਨ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media