ਅੰਮ੍ਰਿਤਸਰ, 13 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ ਟੀਚਿੰਗ ਇੰਪਲਾਈਜ ਐਸੋਸੀਏਸ਼ਨ ਦੀਆਂ 24 ਅਕਤੂਬਰ ਨੂੰ ਹੋਣ ਜਾ ਰਹੀਆਂ ਸਲਾਨਾ ਚੋਣਾਂ ਦੇ ਨਾਮਜਦਗੀਆਂ ਦਾਖਲ ਕਰਨ ਦੇ ਆਖਿਰੀ ਦਿਨ ਕਰਮਚਾਰੀਆਂ ਦੇ ਦੂਜੇ ਵੱਡੇ ਗਰੁੱਪ ਯੂਨੀਵਰਸਿਟੀ ਡੈਮੋਕਰੇਟਿਕ ਇੰਪਲਾਇਨਜ਼ ਫਰੰਟ ਦੇ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਤੇ ਮੈਂਬਰਾਂ ਦੇ ਵੱਲੋਂ ਉਮੀਦਵਾਰ ਦਸਤਾਵੇਜ ਰਿਟਰਨਿੰਗ ਅਫ਼ਸਰ ਪ੍ਰੋ. ਡਾ. ਦਲਬੀਰ ਸਿੰਘ ਸੋਗੀ, ਫੂਡ ਸਾਇੰਸ ਅਤੇ ਟੈਕਨਾਲੋਂਜੀ ਵਿਭਾਗ ਨੂੰ ਜਮ੍ਹਾਂ ਕਰਵਾਏ ਗਏ।ਇਸ ਦੌਰਾਨ ਰਜਨੀਸ਼ ਭਾਰਦਵਾਜ ਨੇ ਪ੍ਰਧਾਨਗੀ ਅਹੁਦਾ ਉਮੀਦਵਾਰ ਵਜੋਂ, ਜਗੀਰ ਸਿੰਘ ਨੇ ਸਕੱਤਰ ਅਹੁਦਾ ਉਮੀਦਵਾਰ ਵਜੋਂ, ਹਰਪਾਲ ਸਿੰਘ ਨੇ ਸੀਨੀਅਰ ਉਪ-ਪ੍ਰਧਾਨ ਅਹੁਦਾ ਉਮੀਦਵਾਰ ਵਜੋਂ, ਸੁਖਵੰਤ ਸਿੰਘ ਨੇ ਉਪ-ਪ੍ਰਧਾਨ ਅਹੁਦਾ ਉਮੀਦਵਾਰ ਵਜੋਂ, ਕੰਵਲਜੀਤ ਕੁਮਾਰ ਨੇ ਸਯੁੰਕਤ ਸਕੱਤਰ ਅਹੁੱਦਾ ਉਮੀਦਵਾਰ ਵਜੋਂ ਨਰੇਸ਼ ਕੁਮਾਰ ਨੇ ਸਕੱਤਰ ਪਬਲਿਕ ਰਿਲੇਸ਼ਨ ਅਹੁੱਦਾ ਉਮੀਦਵਾਰ ਵਜੋਂ, ਗੁਰਪ੍ਰੀਤ ਸਿੰਘ ਨੇ ਖਜਾਨਚੀ ਅਹੁਦਾ ਉਮੀਦਵਾਰ ਵਜੋਂ ਜਦੋਂ ਕਿ, ਅਮਰ ਨਾਥ, ਰੂਪ ਚੰਦ, ਰਾਮ ਪ੍ਰਤਾਪ, ਸੁਖਵਿੰਦਰ ਸਿੰਘ, ਅਵਤਾਰ ਸਿੰਘ, ਮਲਕੀਅਤ ਸਿੰਘ, ਕਾਲਾ, ਮੋਹਨਦੀਪ ਸਿੰਘ, ਸਤਵੀਰ ਤੇ ਕਰਨ ਕਲਿਆਣੀ ਨੇ ਕਾਰਜਕਾਰੀ ਮੈਂਬਰਾਂ ਦੇ ਵਜੋਂ ਦਸਤਾਵੇਜ ਦਾਖਲ ਕੀਤੇਂ।ਆਪਣੀ ਪੂਰੀ ਤਾਕਤ ਲਿਆਕਤ ਤੇ ਲਾਮ ਲਸ਼ਕਰ ਦੇ ਨਾਲ ਦਸਤਾਵੇਜ ਦਾਖਲ ਕਰਵਾਉਣ ਪੁੱਜੇ ਉਮੀਦਵਾਰਾਂ ਤੇ ਮੈਂਬਰਾਂ ਨੂੰ ਆਪਣੀ ਜੋਸ਼ੀਲੀ ਤਕਰੀਰ ਦੇ ਵਿੱਚ ਪ੍ਰਧਾਨਗੀ ਅਹੁੱਦਾ ਉਮੀਦਵਾਰ ਰਜਨੀਸ਼ ਭਾਰਦਵਾਜ ਅਤੇ ਸਕੱਤਰ ਅਹੁਦਾ ਉਮੀਦਵਾਰ ਜਗੀਰ ਸਿੰਘ ਨੇ ਕਿਹਾ ਕਿ ਇਸ ਵਾਰ ਚੋਣ ਨਤੀਜੇ ਬੜੇ ਭਿਆਨਕ ਤੇ ਹੈਰਾਨੀਜਨਕ ਹੋਣਗੇ।ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਫਰੰਟ ਹਮੇਸ਼ਾਂ ਕਰਮਚਾਰੀ ਹੱਕਾਂ ਤੇ ਅਧਿਕਾਰਾਂ ਦੀ ਖਾਤਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਪ੍ਰਸ਼ਾਸਨ ਦੇ ਨਾਲ ਘੋਲ ਕਰਦਾ ਰਿਹਾ ਹੈ ਤੇ ਹਮੇਸ਼ਾਂ ਕਰਦਾ ਰਹੇਗਾ।ਉਨ੍ਹਾਂ ਕਿਹਾ ਕਿ ਸੰਘਰਸ਼ਾਂ ਦੇ ਨਾਲ ਹੀ ਜਮਹੂਰੀ ਕਦਰਾਂ-ਕੀਮਤਾਂ ਦੀ ਬਾਤ ਪੈਂਦੀ ਹੈ, ਅਸੀਂ ਲੋਕਤੰਤਰੀ ਤਰੀਕੇ ਨਾਲ ਚੋਣਾਂ ਜਿੱਤ ਕੇ, ਵਿਰੋਧੀਆਂ ਦੇ ਭਰਮ-ਭੁਲੇਖੇ ਦੂਰ ਕਰਕੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਹੱਕ ਦਵਾਵਾਂਗੇ।ਭਾਰਦਵਾਜ ਤੇ ਜਗੀਰ ਸਿੰਘ ਨੇ ਅੱਗੇ ਕਿਹਾ ਕਿ ਇਸ ਵਾਰ ਵੋਟਰ ਵਿਰੋਧੀਆਂ ਦੀਆਂ ਚਿਕਨੀਆਂ-ਚੋਪੜੀਆਂ ਗੱਲਾਂ ਦੇ ਵਿੱਚ ਨਹੀਂ ਆਉਣਗੇ।ਅਸਲ ਮੁੱਦਿਆਂ ਦੀ ਗੱਲ ਹੋਣਾ ਤੇ ਮਸਲਿਆਂ ਦਾ ਹੱਲ ਹੋਣਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਡੀ. ਈ. ਐਫ. ਦੀ ਜਿੱਤ ਉਪਰੰਤ ਕਰਮਚਾਰੀਆਂ ਦੇ ਕਈ ਕੰਮ ਜਿਵੇਂ ਰੁਕੀਆਂ ਹੋਈਆਂ ਤਰੱਕੀਆਂ, ਆਊਟ ਸੋਰਸਿੰਗ, ਟੈਕਨੀਕਲ ਸਟਾਫ਼ ਅਤੇ ਪ੍ਰੈਸ/ਲਾਇਬ੍ਰੇਰੀ ਸਟਾਫ਼ ਦੇ ਪ੍ਰਮੋਸ਼ਨ ਨਿਯਮ ਬਣਾਏ ਜਾਣਗੇ। 2004 ਤੋਂ 2012 ਤੱਕ ਦੇ ਕਰਮਚਾਰੀਆਂ ਦੀ ਪੰਜਾਬ ਯੂਨੀਵਰਸਿਟੀ, ਪਟਿਆਲਾ, ਪੰਜਾਬ ਸਕੂਲ ਸਿੱਖਿਆ ਬੋਰਡ, ਮੋਹਾਲੀ ਦੇ ਆਧਾਰ ’ਤੇ ਪੈਨਸ਼ਨ ਲਗਵਾਉਣ ਵਰਗੇ ਕੰਮਾਂ ਨੂੰ ਅਮਲੀ ਜਾਮ੍ਹਾ ਪਹਿਨਾਇਆ ਜਾਵੇਗਾ।
Check Also
ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ
ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …
Punjab Post Daily Online Newspaper & Print Media