ਅੰਮ੍ਰਿਤਸਰ, 13 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਝੋਨੇ ਦੀ ਪਰਾਲੀ ਨੂੰ ਬਿਨ੍ਹਾਂ ਅੱਗ ਲਾਏ ਖੇਤਾਂ ’ਚ ਰੱਖ ਕੇ ਸੁਚੱਜਾ ਪ੍ਰਬੰਧਨ ਕਰਕੇ ਮਿੱਟੀ ’ਚ ਰਲਾਉਣ ਸਬੰਧੀ ਖੇਤੀਬਾੜੀ ਦੇ ਬੀ.ਐਸ.ਸੀ ਅਤੇ ਪੋਸਟ ਗ੍ਰੈਜ਼ੂਏਟ ਵਿਦਿਆਰਥੀਆਂ ਦਾ ਤਕਨੀਕੀ ਸਿਖਲਾਈ ਕੈਂਪ ਲਗਾਇਆ ਗਿਆ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਅਗਵਾਈ ਹੇਠ ਆਯੋਜਿਤ ਇਸ ਕੈਂਪ ’ਚ ਖੇਤੀ ਵਿਭਾਗ ਜ਼ਿਲ੍ਹਾ ਅੰਮ੍ਰਿਤਸਰ ਦੇ ਇੰਜਨੀਅਰ ਰਣਬੀਰ ਸਿੰਘ ਰੰਧਾਵਾ ਨੇ ਹਾਰਵੈਸਟਰ ਕੰਬਾਈਨ ਨਾਲ ਲੱਗੇ ਨਵੇਂ ਯੰਤਰ ਸੁਪਰ ਐਸ.ਐਮ.ਐਸ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਕੰਬਾਈਨ 14 ਫੁੱਟ ਕਟਾਈ ਕਰਨ ਤੋਂ ਬਾਅਦ ਇਹ ਯੰਤਰ ਪਿਛਲੇ ਪਾਸੇ ਪਰਾਲੀ ਦੇ ਛੋਟੇ-ਛੋਟੇ ਕਤਰੇ ਕਰਕੇ ਬਰਾਬਰ 14 ਫੁੱਟ ’ਚ ਹੀ ਖਿਲਾਰ ਦਿੰਦੀ ਹੈ, ਜਦੋ ਕਿ ਪਹਿਲੀ ਕੰਬਾਇਨ 4 ਫੁੱਟ ਵਿੱਚ ਹੀ ਸਾਬਤ ਪਰਾਲੀ ਦੇ ਢੇਰ ਲਗਾ ਦਿੰਦੀ ਸੀ, ਸੁਪਰ ਐਸ.ਐਮ.ਐਸ 1 ਦੀ ਵਰਤੋਂ ਤੋਂ ਬਾਅਦ ਹੈਪੀ ਸੀਡਰ ਮਸ਼ੀਨ ਨਾਲ ਕਣਕ ਦੀ ਬਿਜਾਈ ਬਿਨ੍ਹਾਂ ਵਾਹੇ ਸਿੱਧੀ ਹੀ ਸੁਖਾਲੇ ਢੰਗ ਨਾਲ ਕੀਤੀ ਜਾ ਸਕਦਾ ਹੈ।ਜਿਸ ਨਾਲ 75% ਡੀਜਲ, 25-30% ਪਾਣੀ ਦੀ ਬਚਤ ਅਤੇ ਸਮਾਂ, ਲੇਬਰ ਆਦਿ ਖਰਚਾ ਵੀ ਬੱਚਦਾ ਹੈ ਕੁੱਲ ਮਿਲਾ ਕੇ ਕਿਸਾਨ ਨੂੰ 1500 ਰੁਪੈ ਦੀ ਬਚਤ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਇਸ ਵਿਧੀ ਨੂੰ ਆਪਣਾ ਕੇ ਪੰਜਾਬ ਦੇ ਕਿਸਾਨ ਹਰ ਸਾਲ ਤਕਰੀਬਨ 20 ਲੱਖ ਮੀਟਰਿਕ ਟਨ ਪਰਾਲੀ ਨੂੰ ਖੇਤਾਂ ’ਚ ਅੱਗ ਲਗਾਉਣ ਦੀ ਬਜਾਏ ਆਰਗੈਨਿਕ ਖਾਦ ਦਾ ਫਾਇਦਾ ਜ਼ਮੀਨ ’ਚ ਹੀ ਵਾਹ ਕੇ ਮਿੱਟੀ ਵਿੱਚ ਰਲਾ ਕੇ ਫਾਇਦਾ ਲੈ ਸਕਦੇ ਹਨ, ਜਦੋ ਕਿ ਇਕ ਟਨ ਪਰਾਲੀ ’ਚ 5.5 ਕਿਲੋ ਨਾਈਟਰੋਜਨ, 2 ਕਿਲੋ ਫਾਸਫੋਰਸ, 20 ਕਿਲੋ ਪੋਟਾਸ਼ ਅਤੇ 58.70% ਸੂਖਮ ਤੱਤ ਖੇਤ ’ਚ ਹੀ ਪ੍ਰਾਪਤ ਕੀਤੇ ਜਾ ਸਕਦੇ ਹਨ।
ਇਸ ਮੌਕੇ ਇੰਜਨੀਅਰ ਰੰਧਾਵਾ ਨੇ ਕਿਹਾ ਕਿ ਸਬਜੀਆਂ ਬੀਜਣ ਵਾਲੇ ਕਿਸਾਨਾਂ ਲਈ ਮਲਚਰ, ਪੈਡੀਚੋਪਰਕਮ ਸ਼ਰੈਡਰ, ਮੋਲਡ ਬੋਰਡ ਪਲਾਓ ਅਤੇ ਰੋਟਾਵੇਟਰ ਆਦਿ ਖੇਤੀ ਮਸ਼ੀਨਾਂ ਨਾਲ ਪਰਾਲੀ ਦੇ ਛੋਟੇ-ਛੋਟੇ ਕਤਰੇ ਕਰਕੇ ਜਮੀਨ ’ਚ ਹੀ ਰੱਲਾ ਕੇ ਸਬਜ਼ੀਆਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੀਆਂ ਨਵੀਆਂ ਖੇਤੀ ਮਸ਼ੀਨਾਂ ਨੂੰ ਫੀਲਡ ’ਚ ਚਲਾ ਕੇ ਵੀ ਦਿਖਾਈਆ ਗਿਆ।
ਇਸ ਮੌਕੇ ਪ੍ਰਿੰ: ਡਾ. ਮਹਿਲ ਸਿੰਘ, ਵਿਭਾਗ ਦੇ ਮੁੱਖ ਡਾ.ਰਣਦੀਪ ਕੌਰ ਬੱਲ, ਉਚੇਚੇ ਤੌਰ ’ਤੇ ਫ਼ੀਲਡ ’ਚ ਖੇਤੀ ਮਸ਼ੀਨਾਂ ਦੀ ਪ੍ਰਦਰਸ਼ਨੀ ਦੇਖਣ ਪਹੁੰਚੇ। ਉਨ੍ਹਾਂ ਇਸ ਤਕਨੀਕ ਨੂੰ ਪੰਜਾਬ ਦੀ ਜ਼ਮੀਨ ਦੀ ਸਿਹਤ ਸੁਧਾਰ ਅਤੇ ਵਾਤਾਵਰਣ ਦੀ ਗੁਣਵੱਕਤਾ ਬਣਾਈ ਰੱਖਣ ਲਈ ਬਹੁਤ ਕਾਰਗਰ ਦੱਸਿਆ ਅਤੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਪਿੰਡਾਂ ’ਚ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਕਿਹਾ। ਇਨ੍ਹਾਂ ਤੋਂ ਇਲਾਵਾ ਕਿਸਾਨ ਸਿਖਲਾਈ ਸੈਂਟਰ ਤੋਂ ਜਸਵਿੰਦਰ ਸਿੰਘ ਭਾਟੀਆ ਨੇ ਪੂਰਾ ਸਹਿਯੋਗ ਦਿੱਤਾ।ਇਸ ਮੌਕੇ ਪ੍ਰੋ: ਗੁਰਬਖਸ਼ ਸਿੰਘ, ਡਾ. ਨਾਜਰ ਸਿੰਘ, ਸਹਾਇਕ ਮੰਡੀ ਅਫ਼ਸਰ ਪ੍ਰੋ. ਕੰਵਲਜੀਤ ਸਿੰਘ ਅਤੇ ਵਿਭਾਗ ਦੇ ਸਮੂਹ ਸਟਾਫ ਸਮੇਤ ਭਾਰੀ ਗਿਣਤੀ ’ਚ ਵਿਦਿਆਰਥੀਆਂ ਨੇ ਸਿਖਲਾਈ ਕੈਂਪ ਅਤੇ ਫ਼ੀਲਡ-ਡੇਅ ’ਚ ਹਿੱਸਾ ਲਿਆ।
Check Also
ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ
ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …
Punjab Post Daily Online Newspaper & Print Media