Friday, March 20, 2026

ਵਿਸ਼ਵ ਯੁਵਾ ਤੀਰਅੰਦਾਜ਼ੀ ਚੈਂਪੀਅਨਸ਼ਿਪ ਦੇ ਤਮਗ਼ਾ ਜੇਤੂੂ ਖਿਡਾਰੀ ਖੇਡ ਮੰਤਰੀ ਰਾਠੌੜ ਨੂੰ ਮਿਲੇ

ਨਵੀਂ ਦਿੱਲੀ, 13 ਅਕਤੂਬਰ (ਪੰਜਾਬ ਪੋਸਟ ਬਿਊਰੋ) -ਵਿਸ਼ਵ ਯੁਵਾ ਤੀਰਅੰਦਾਜ਼ੀ ਚੈਂਪੀਅਨਸ਼ਿਪ ਦੇ ਤਮਗ਼ਾ ਜੇਤੂ ਖਿਡਾਰੀ ਯੁਵਾ ਮਾਮਲੇ `ਤੇ ਖੇਡ ਰਾਜ ਮੰਤਰੀ (ਸੁਤੰਤਰ ਚਾਰਜ) ਕਰਨਲ ਰਾਜਯਵਰਧਨ ਰਾਠੌੜ ਨੂੰ ਮਿਲੇ।2 ਤੋਂ 8 ਅਕਤੂਬਰ 2017 ਤੱਕ ਅਰਜਟੀਨਾ ਦੇ ਰੋਸਾਰੀਓ ਵਿੱਚ ਅਯੋਜਿਤ ਚੈਂਪੀਅਨਸਿਪਿ ਦੇ ਟੀਮ ਖੇਡਾਂ ਵਿੱਚ ਭਾਰਤੀ ਟੀਮ ਨੇ 1 ਸੋਨੇ, 1 ਚਾਂਦੀ ਅਤੇ 1 ਕਾਂਸੀ ਦਾ ਤਮਗਾ ਜਿਤਿਆ ਹੈ।ਜੇਤੂਆਂ ਨੂੰ ਵਧਾਈ ਦਿੰਦੇ ਹੋਏ, ਕਰਨਲ ਰਾਠੌਰ ਨੇ ਟੀਮ ਦੇ ਮੈਂਬਰਾਂ ਅਤੇ ਉਨ੍ਹਾਂ ਦੇ ਕੋਚਾਂ ਨੂੰ ਚੈਂਪੀਅਨਸ਼ਿਪ ਵਿੱਚ ਭਾਰਤ ਦੇ ਸਮੁੱਚੇ ਪ੍ਰਦਰਸ਼ਨ ਅਤੇ ਖਿਡਾਰੀਆਂ ਨੂੰ ਦਿੱਤੀ ਗਈ ਸਿਖਲਾਈ ਬਾਰੇ ਪੁੱਛਗਿੱਛ ਕੀਤੀ।ਉਨ੍ਹਾਂ ਨੇ ਸੁਝਾਅ ਦਿੱਤਾ ਕਿ ਖਿਡਾਰੀਆਂ ਨੂੰ ਤੀਰਅੰਦਾਜ਼ੀ ਵਿੱਚ ਅਜਿਹੇ ਦਾਅ-ਪੇਚ ਕਾਰਜਕ੍ਰਮਾਂ ਨੂੰ ਅਪਣਾਉਣੇ ਚਾਹੀਦੇ ਹਨ ਜਿਨ੍ਹਾਂ ਦੀ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਖਾਸ ਤੌਰ `ਤੇ ਓਲੰਪਿਕ ਵਿੱਚ ਬਿਹਤਰ ਸੰਭਾਵਨਾਵਾਂ ਹੋਣ।ਭਾਰਤ ਚੈਂਪੀਅਨਸ਼ਿਪ ਦੀ ਸਮੁੱਚੀ ਤਮਗ਼ਾ ਸੂਚੀ ` ਚ 7 ਵੇਂ ਸਥਾਨ `ਤੇ ਰਿਹਾ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply