ਬਠਿੰਡਾ, 14 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪਿਛਲੇ ਲੰਬੇ ਸਮੇਂ ਤੋਂ ਬੱਚਿਆਂ ਦੇ ਅਧਿਕਾਰਾਂ ਤੇ ਸੁਰੱਖਿਆ ਸਬੰਧੀ ਕੰਮ
ਕਰ ਰਹੀਆਂ ਸੰਸਥਾਵਾਂ ਸੇਵ ਦੀ ਚਿਲਡਰਨ ਅਤੇ ਵਲੰਟੀਅਰ ਫਾਰ ਸੋਸਲ ਜਸਟਿਸ ਵਲੋਂ ਬਠਿੰਡਾ ਦੇ ਹੋਟਲ ਕੰਨਫਰਟ ਵਿਚ ਅੰਤਰਰਾਸ਼ਟਰੀ ਲੜਕੀ ਦਿਵਸ ਮੌਕੇ ਸਮਾਗਮ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਐਸ.ਡੀ.ਐਮ ਸਾਕਸੀ ਸਾਹਨੀ,ਡਿਪਟੀ ਡਾਇਰੈਕਟਰ ਐਸ.ਸੀ.ਪੀ.ਸੀ.ਆਰ ਰਾਜਵਿੰਦਰ ਸਿੰਘ ਗਿੱਲ ਮੁੱਖ ਮਹਿਮਾਨ ਦੇ ਤੌਰ ’ਤੇ ਪਹੁੰਚੇ।ਇਸ ਪ੍ਰੋਗਰਾਮ ਦੌਰਾਨ ਸੀ.ਆਰ.ਪੀ ਬੱਚਿਆਂ ਵਲੋਂ ਸੰਸਥਾ ਦੇ ਨਾਲ ਕੰਮ ਕਰਨ ਸਬੰਧੀ ਤਜ਼ੱਰਬੇ ਸਾਂਝੇ ਕੀਤੇ।ਐਸ.ਡੀ.ਐਮ ਬਠਿੰਡਾ ਵਲੋਂ ਭਰੂਣ ਹੱਤਿਆ `ਤੇ ਦਸਤਖਤੀ ਮੁਹਿੰਮ ਸ਼ੁਰੂ ਕੀਤੀ। ਐਸ.ਡੀ.ਐਮ ਬਠਿੰਡਾ ਵਲੋਂ ਇਸ ਮੌਕੇ ਸੰਸਥਾ ਦੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਾਨੂੰ ਲੜਕੀਆਂ ਦੇ ਅਧਿਕਾਰਾਂ ਲਈ ਖਾਸ ਕੰਮ ਕਰਨ ਦੀ ਲੋੜ ਹੈ ਤਾਂ ਜੋ ਆਉਣ ਵਾਲੇ ਸਮੇਂ ਵਿਚ ਲੜਕੀਆਂ ਅਤੇ ਲੜਕਿਆਂ ਵਿਚ ਕੋਈ ਭੇਦਭਾਵ ਨਾ ਰਹੇ।ਪ੍ਰੋਗਰਾਮ ਦੌਰਾਨ ਪਰੱਗਿਆ ਵਾਟਸ ਜਨਰਲ ਮੈਨੇਜਰ ਤੇ ਸਿਧਾਰਤ ਪਾਂਡੇ ਪ੍ਰੋਗਰਾਮ ਮੈਨੇਜਰ ਨੇ ਵੀ ਆਪਣੇ ਤਜਰਬੇ ਹਾਜਰੀਨ ਨਾਲ ਸਾਂਝੇ ਕੀਤੇ ਤੇ ਅਮਿਤ ਕੁਮਾਰ ਦਾਸ ਪ੍ਰੋਜੈਕਟ ਕੋਆਰਡੀਨੇਟਰ ਨੇ ਸੰਸਥਾ ਤੇ ਕੰਮਾਂ ਸਬੰਧੀ ਜਾਣਕਾਰੀ ਦਿੱਤੀ।ਇਸ ਮੌਕੇ ਸੀ.ਆਰ.ਫੀ ਬੱਚਿਆਂ ਨੂੰ ਸਰਟੀਫਿਕੇਟ ਵੀ ਵੰਡੇ ਗਏ।ਇਸ ਪ੍ਰੋਗਰਾਮ ਦੌਰਾਨ ਡੀ.ਸੀ.ਪੀ.ਓ ਰਵਨੀਤ ਕੌਰ ਸਿੱਧੂ, ਡਾ. ਸ਼ਿਵਾਨੀ ਨਾਗਪਾਲ ਸ੍ਰੀ ਮੁਕਤਸਰ ਸਾਹਿਬ, ਹਿੰਮਾਂਸ਼ੂ ਗੁਪਤਾ ਡੀ.ਸੀ.ਪੀ.ਓ ਮਾਨਸਾ, ਡੀ.ਪੀ.ਓ ਰਾਕੇਸ਼ ਵਾਲੀਆ ਬਠਿੰਡਾ, ਸੀ.ਡੀ.ਪੀ.ਓ ਊਸ਼ਾ ਰਾਣੀ ਬਠਿੰਡਾ ਨੇ ਵਿਸ਼ੇਸ ਭੂਮਿਕਾ ਨਿਭਾਈ।
Check Also
ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਸਬੰਧੀ ਗੁਰਮਤਿ ਸਮਾਗਮਾਂ ਸਬੰਧੀ ਸ਼੍ਰੋਮਣੀ ਕਮੇਟੀ (ਸਬ ਕਮੇਟੀ) ਦੀ ਇਕੱਤਰਤਾ
ਅੰਮ੍ਰਿਤਸਰ, 11 ਨਵੰਬਰ (ਜਗਦੀਪ ਸਿੰਘ) – ਭਗਤ ਰਵਿਦਾਸ ਜੀ ਦੇ 650 ਸਾਲਾ ਜਨਮ ਦਿਹਾੜੇ ਦੀ …
Punjab Post Daily Online Newspaper & Print Media