Sunday, March 15, 2026

18ਵੀਆਂ ਚੀਫ਼ ਖਾਲਸਾ ਦੀਵਾਨ ਪ੍ਰਾਇਮਰੀ ਟੁਰਨਾਮੈਂਟ (ਅਰਬਨ)-2017 ਖੇਡਾਂ ਦਾ ਸੰਪਨ

ਅੰਮ੍ਰਿਤਸਰ, 15 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ਼ PPN1510201728ਸੁਲਤਾਨਵਿੰਡ ਲਿੰਕ ਰੋਡ ਵਿਖੇ 18ਵੀਆਂ ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੋਸਾਇਟੀ ਪ੍ਰਾਇਮਰੀ ਖੇਡਾਂ ਟੁਰਨਾਮੈਂਟ (ਅਰਬਨ)-2017 ਦਾ ਸਮਾਪਤੀ ਸਮਾਰੋਹ ਆਯੋਜਿਤ ਕੀਤਾ ਗਿਆ।ਇਸ ਦਿਨ ਮੁੱਖ-ਮਹਿਮਾਨ ਦੇ ਵਜੋਂ ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੋਸਾਇਟੀ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਪਧਾਰੇ।ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੋਸਾਇਟੀ ਦੇ ਆਨਰੇਰੀ ਸੱਕਤਰ ਨਰਿੰਦਰ ਸਿੰਘ ਖੁਰਾਣਾ ਨੇ ਇਸ ਟੂਰਨਾਮੈਂਟ ਦੀ ਪ੍ਰਧਾਨਗੀ ਕੀਤੀ।ਸਕੂਲ ਦੇ ਮੈਂਬਰ ਇੰਚਾਰਜ਼ ਸੁਰਜੀਤ ਸਿੰਘ, ਇੰਜੀ: ਨਵਦੀਪ ਸਿੰਘ. ਰਣਦੀਪ ਸਿੰਘ ਤੇ ਮੈਡਮ ਪ੍ਰਿੰਸੀਪਲ ਸ੍ਰੀਮਤੀ ਅਮਰਜੀਤ ਕੌਰ ਨੇ ਆਏ ਹੋਏ ਪਤਵੰਤੇ ਸੱਜਣਾ ਦਾ ਹਾਰਦਿਕ ਸੁਆਗਤ ਕੀਤਾ।ਸਕੂਲ ਦੇ ਵਿਦਿਆਰਥੀਆਂ ਵੱਲੋਂ ਸਕੂਲ ਸ਼ਬਦ ਗਾਇਣ ਕੀਤਾ ਗਿਆ।ਸਕੂਲ ਦੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੋਸਾਇਟੀ ਦੇ ਅਹੁਦੇਦਾਰਾਂ ਨਿਰਮਲ ਸਿੰਘ, ਸੰਤੋਖ ਸਿੰਘ ਸੇਠੀ, ਹਰਮਿੰਦਰ ਸਿੰਘ, ਅਜੀਤ ਸਿੰਘ ਮੈਂਬਰ, ਰਣਬੀਰ ਸਿੰਘ ਚੋਪੜਾ, ਮਨਜੀਤ ਸਿੰਘ ਮੰਜ਼ਲ, ਡਾਇਰੈਕਟਰ ਐਜ਼ੂਕੇਸ਼ਨ ਧਰਮਵੀਰ ਸਿੰਘ ਤੇ ਵੱਖ-ਵੱਖ ਸਕੂਲਾਂ ਦੇ ਪਿ੍ਰੰਸੀਪਲਾਂ ਨੇ ਵੀ ਸ਼ਿਰਕਤ ਕੀਤੀ ।
PPN1510201729ਇਹਨਾਂ ਪ੍ਰਾਇਮਰੀ ਖੇਡਾਂ ਵਿੱਚ ਸ਼ਹਿਰਾਂ ਦੇ 11 ਸਕੂਲਾਂ ਦੇ 431 ਵਿਦਿਆਰਥੀਆਂ ਨੇ ਹਿੱਸਾ ਲਿਆ ।ਦੁਜੀ ਜਮਾਤ ਦੇ ਵਿਦਿਆਰਥੀਆਂ ਨੇ ਲੈਮਨ ਅਤੇ ਸਪੁਨ ਰੇਸ ਤੇ ਫਲੈਟ-ਰੇਸ, ਤੀਸਰੀ ਜਮਾਤ ਦੇ ਵਿਦਿਆਰਥੀਆਂ ਨੇ ਥ੍ਰੀ ਲੈਗ ਰੇਸ ਤੇ ਫਲੈਟ-ਰੇਸ, ਚੌਥੀ ਜਮਾਤ ਦੇ ਵਿਦਿਆਰਥੀਆਂ ਨੇ ਫਲੈਟ-ਰੇਸ ਤੇ ਰੋਪ ਸਕੀਪਿੰਗ, ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਰਿਲੇਅ, ਚਾਟੀ ਰੇਸ ਤੇ 100 ਮੀਟਰ ਦੀ ਦੋੜ ਵਿੱਚ ਹਿੱਸਾ ਲਿਆ।ਇਹਨਾਂ ਰੇਸਾਂ ਵਿੱਚ ਵਿਦਿਆਰਥੀਆਂ ਨਾਲ ਬੜੇ ਜੋਸ਼ ਤੇ ਉਤਸ਼ਾਹ ਨਾਲ ਹਿੱਸਾ ਲਿਆ ਤੇ ਕ੍ਰਮ-ਵਾਰ ਪਹਿਲੀ, ਦੂਜੀ ਤੇ ਤੀਜੀ ਪੁਜ਼ੀਸ਼ਨ ਹਾਸਲ ਕੀਤੀ।ਇਹਨਾਂ ਖੇਡ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਸ੍ਰੀ ਗਰੂ ਹਰਿਕ੍ਰਿਸ਼ਨ ਸੀ. ਸੈਕੰ. ਪਬਲਿਕ ਸਕੂਲ, ਤਰਨ ਤਾਰਨ, ਦੂਜਾ ਸਥਾਨ ਸ੍ਰੀ ਗਰੂ ਹਰਿਕ੍ਰਿਸ਼ਨ ਸੀ. ਸੈਕੰ. ਪਬਲਿਕ ਸਕੂਲ, ਜੀ.ਟੀ ਰੋਡ ਨੇ ਤੀਜਾ ਸਥਾਨ ਸ੍ਰੀ ਗਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸੁਲਤਾਨਵਿੰਡ ਲਿੰਕ ਰੋਡ ਨੇ ਪ੍ਰਾਪਤ ਕੀਤਾ।ਇਸ ਦਿਨ ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੋਸਾਇਟੀ ਦੇ ਅਧੀਨ ਆਉਦੇਂ ਸਕੂਲਾਂ ਦਾ ਅੰਤਰ-ਸਕੂਲ ਬੈਂਡ ਟੀਮ ਮੁਕਾਬਲਾ ਕਰਵਾਇਆ ਗਿਆ।ਇਸ ਵਿੱਚ ਕੁੱਲ 10 ਸਕੂਲ਼ਾਂ ਨੇ ਹਿੱਸਾ ਲਿਆ।ਪਹਿਲੇ ਦਰਜ਼ੇ ਤੇ ਸ੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ਼ ਸੁਲਤਾਨਵਿੰਡ ਲਿੰਕ ਰੋਡ ਤੇ ਤਰਨ ਤਾਰਨ, ਦੂਜੇ ਦਰਜ਼ੇ ਤੇ ਸ੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ਼  ਜੀ.ਟੀ ਰੋਡ ਤੇ ਤੀਜੇ ਦਰਜ਼ੇ ਤੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ਼, ਬਸੰਤ ਐਵੀਨਿਊ ਨੂੰ ਐਲਾਨਿਆ ਗਿਆ ਤੇ ਜੇਤੂ ਟੀਮਾਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ।ਅੰਤ ਵਿੱਚ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਆਏ ਹੋਏ ਪਤਵੰਤੇ ਸੱਜਣਾ ਨੂੰ ਸਨਮਾਨਿਤ ਕੀਤਾ ਗਿਆ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply