ਅੰਮਿ੍ਤਸਰ, 16 ਅਕਤੂਬਰ (ਪੰਜਾਬ ਪੋਸਟ – ਮਨਜੀਤ ਸਿੰਘ) – ਜ਼ਿਲਾ ਦਿਹਾਤੀ ਵਿਕਾਸ ਏਜੰਸੀ ਦਾ ਸਮੂਹ ਸਟਾਫ਼ ਅਤੇ ਉਨਾਂ ਦੇ ਪਰਿਵਾਰ ‘ਕਾਲੀ ਦਿਵਾਲੀ’ ਮਨਾਉਣ ਲਈ ਮਜਬੂਰ ਹਨ।ਇਸ ਸਬੰਧੀ ਜ਼ਿਲਾ ਦਿਹਾਤੀ ਵਿਕਾਸ ਏਜੰਸੀ ਦਫ਼ਤਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੇ ਸਹਾਇਕ ਪ੍ਰਾਜੈਕਟ ਅਫ਼ਸਰ ਕੰਵਰ ਸੁਖਜਿੰਦਰ ਸਿੰਘ ਛੱਤਵਾਲ ਨੇ ਦਸਿਆ ਕਿ ਉਨਾਂ ਨੂੰ ਪਿਛਲੇ 19 ਮਹੀਨਿਆਂ ਤੋਂ ਸਰਕਾਰ ਵਲੋਂ ਤਨਖ਼ਾਹਾਂ ਨਹੀਂ ਕੀਤੀਆਂ ਗਈਆਂ।ਜਿਸ ਕਰ ਕੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਅਧੀਨ ਕੰਮ ਕਰ ਰਹੇ ਜ਼ਿਲਾ ਦਿਹਾਤੀ ਵਿਕਾਸ ਏਜੰਸੀ ਦਫ਼ਤਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਾ ਸਟਾਫ਼ ਇਸ ਸਮੇਂ ਬਹੁਤ ਹੀ ਮੰਦਹਾਲੀ ਦਾ ਸਮਾਂ ਬਤੀਤ ਕਰ ਰਿਹਾ ਹੈ। ਉਨਾਂ ਕਿਹਾ ਕਿ ਸਰਕਾਰ ਵਲੋਂ ਉਨਾਂ ਤਨਖ਼ਾਹਾਂ ਨਾ ਦੇਣ ਕਾਰਨ ਉਹ 07.08.2017 ਤੋਂ ਅਣਮਿਥੇ ਸਮੇਂ ਲਈ ‘ਕਲਮ ਛੋੜ’ ਹੜਤਾਲ `ਤੇ ਹਨ, ਜਿਸ ਕਾਰਨ ਦਫ਼ਤਰ ਦਾ ਸਾਰਾ ਕੰਮ ਕਾਜ ਠੱਪ ਪਿਆ ਹੈ।ਹੜਤਾਲ ਦੇ ਲਗਭਗ 70 ਦਿਨਾਂ ਬਾਅਦ ਵੀ ਅਜੇ ਤੱਕ ਤਨਖ਼ਾਹਾਂ ਨਹੀਂ ਦਿੱਤੀਆਂ ਗਈਆਂ।ਬੈਂਕਾਂ ਅਤੇ ਦੂਸਰੇ ਸਾਕ ਸਬੰਧੀਆਂ ਦੇ ਲੱਖਾਂ ਰੁਪਏ ਦੇ ਕਰਜ਼ੇ ਹੇਠ ਦੱਬੇ ਇਨਾਂ ਕਰਮਚਾਰੀਆਂ ਦੀਆਂ ਤਨਖ਼ਾਹਾਂ ਦਾ ਮਾਮਲਾ ਹੱਲ ਕਰਨ ਲਈ ਸਰਕਾਰ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ।ਇਸ ਤੋਂ ਪ੍ਰੇਸ਼ਾਨ ਸਮੂਹ ਸਟਾਫ਼ ਇਸ ਵਾਰ ‘ਕਾਲੀ ਦਿਵਾਲੀ’ ਮਨਾਉਣ ਦਾ ਫੈਸਲਾ ਲ਼ਿਆ ਗਿਆ ਹੈ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media