Monday, March 23, 2026

ਸ਼ਹਿਰ ਦੀ ਸਫ਼ਾਈ ਲਈ ਖੁੱਦ ਆਪ ਕਹੀ ਤੇ ਬੱਠਲ ਚੁੱਕਣ ਤੋਂ ਗੁਰੇਜ਼ ਨਹੀਂ ਕਰਾਂਗਾ- ਗੋਲਡੀ ਖੰਗੂੜਾ

PPN1610201707ਧੂਰੀ, 16 ਅਗਸਤ (ਪੰਜਾਬ ਪੋਸਟ- ਪ੍ਰਵੀਨ ਗਰਗ) – ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਵੱਲੋਂ ”ਤੁਹਾਡਾ ਵਿਧਾਇਕ ਤੁਹਾਡੇ ਘਰ” ਮੁਹਿੰਮ ਤਹਿਤ ਅੱਜ਼ ਦਫਤਰ ਨਗਰ ਕੌਸਲ ਵਿਖੇ  ਸ਼ਹਿਰੀਆਂ, ਨਗਰ ਕੌਸਲਰਾਂ ਅਤੇ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਕੀਤੀ ਗਈ ਖੁੱਲੀ ਮੀਟਿੰਗ ਦੌਰਾਨ ਜਿੱਥ ਸ਼ਹਿਰ ਨੂੰ ਸਾਫ਼ ਸੁਥਰਾ ਅਤੇ ਸੁੰਦਰ ਬਣਾਉਣ ਲਈ ਲੋਕਾਂ ਨੂੰ ਸਹਿਯੋਗ ਦੀ ਅਪੀਲ ਕੀਤੀ, ਉਥੇ ਸ਼ਹਿਰੀਆਂ ਨੂੰ ਦਰਪੇਸ਼ ਮੁਸ਼ਕਲਾਂ ਦਾ ਮੌਕੇ ਤੇ ਹੱਲ ਕਰਦਿਆਂ ਆਪਣੀ ਵਚਨਬੱਧਤਾ ਪ੍ਰਗਟਾਈ ਕਿ ਉਹ ਸ਼ਹਿਰ ਦੀ ਸਫ਼ਾਈ ਲਈ ਖੁੱਦ ਕਹੀ ਅਤੇ ਬੱਠਲ ਚੁੱਕਣ ਤੋਂ ਗੁਰੇਜ਼ ਨਹੀਂ ਕਰਨਗੇ, ਬਲਕਿ ਲੋਕ ਵੀ ਇਸ ਮੁਹਿੰਮ ’ਚ ਉਨਾਂ ਦਾ ਸਾਥ ਦੇਣ ਅਤੇ ਸਫ਼ਾਈ ਪ੍ਰਬੰਧਾਂ ਨੂੰ ਲੈ ਕੇ ਆਪਣੀ ਜਿੰਮੇਵਾਰੀ ਸਮਝ ਕੇ ਆਪਣਾ ਆਲਾ ਦੁਆਲਾ ਸਾਫ਼ -ਸੁਥਰਾ ਰੱਖਣ ਲਈ ਆਪਣਾ ਯੋਗਦਾਨ ਪਾਉਣ।
ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਕਿਹਾ ਕਿ ਸਫ਼ਾਈ ਮੁਹਿੰਮ ਨੂੰ ਕੋਈ ਇੱਕ ਵਿਅਕਤੀ ਜਾਂ ਸੰਸਥਾ ਸਚੁੱਜੇ ਢੰਗ ਨਾਲ ਨਹੀਂ ਚਲਾ ਸਕਦੀ, ਜਿਸ ਵਿੱਚ ਲੋਕਾਂ ਦੇ ਸਰਗਰਮ ਸਹਿਯੋਗ ਦੀ ਲੋੜ ਹੈ।ਇਸ ਮੌਕੇ ਅੱਗਰਵਾਲ ਸਮਾਜ ਸਭਾ ਦੇ ਪ੍ਰਧਾਨ ਐਡਵੋਕੇਟ ਦੀਪਕ ਗੋਇਲ ਨੇ ਵਿਧਾਇਕ ਗੋਲਡੀ ਖੰਗੂੜਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕੂੜਾਂ ਕਰਕਟ ਤੋਂ ਖਿਲਰਣ ਤੋਂ ਰੋਕਣ ਲਈ 50 ਕੂੜਾਦਾਨ (ਡਸਟਬਿਨ) ਵੀ ਦਿੱਤੇ, ਜੋ ਮੌਕੇ ਹੀ ਸ਼ਹਿਰ ਦੇ ਵੱਖ-ਵੱਖ ਵਾਰਡਾਂ ਨੂੰ ਤਕਸੀਮ ਕਰ ਦਿੱਤੇ ਗਏ।
ਇਸ ਮੌਕੇ ਨਗਰ ਕੌਸਲ ਦੇ ਪ੍ਰਧਾਨ ਪ੍ਰਸ਼ੋਤਮ ਲਾਲ ਕਾਂਸਲ, ਸਮਾਜ ਸੇਵੀ ਮਹਾਸ਼ਾ ਪ੍ਰਤਿਗਿਆ ਪਾਲ, ਈ.ਓ ਚੰਦਰ ਪ੍ਰਕਾਸ਼ ਵਧਵਾ, ਕਾਂਗਰਸੀ ਆਗੂ ਵਿਕਰਾਂਤ ਚੱਠਾ, ਕੌਂਸਲਰਾਂ ’ਚ  ਅਮਰੀਕ ਸਿੰਘ ਕਾਲਾ, ਸਾਧੂ ਰਾਮ, ਅਜੈ ਪਰੋਚਾ, ਸੰਦੀਪ ਤਾਇਲ, ਅਸ਼ਵਨੀ ਧੀਰ ਸਮੇਤ  ਸਮਰਪਣ ਵੈਲਫ਼ੇਅਰ ਸੋਸਾਇਟੀ, ਸਟੈਪ ਆਨ ਸੋਸਾਇਟੀ, ਭਾਰਤੀ ਵਿਕਾਸ ਪ੍ਰੀਸ਼ਦ, ਸ਼ੀਤਲਾ ਮਾਤਾ ਮੰਦਿਰ ਟਰੱਸਟ, ਸੰਗਰੂਰ ਡਿਸਟਿ੍ਰਕ ਇੰਡਸਟਰੀ ਚੈਬਰ, ਸਨਾਤਨ ਧਰਮ ਸਭਾ, ਸ਼ੂ ਮਰਚੈਂਟਸ ਐਸ਼ੋਸ਼ੀਏਸ਼ਨ, ਅਗਰਵਾਲ ਵੈਲਫ਼ੇਅਰ ਸਭਾ, ਅਗਰਵਾਲ ਸਭਾ, ਗਣੇਸ਼ ਮੰਦਿਰ ਕਮੇਟੀ ਧੂਰੀ, ਮਹਾਂਵੀਰ ਮੰਦਿਰ ਕਮੇਟੀ, ਹਰ ਹਰ ਮਹਾਂਦੇਵ ਕਾਂਵੜ ਸੰਘ,  ਗਣਪਤੀ ਵੈਲਫ਼ੇਅਰ ਕਲੱਬ, ਧੂਰੀ ਰਾਇਸ ਮਿਲਰਜ਼ ਐਸ਼ੋਸ਼ੀਏਸ਼ਨ, ਆੜਤੀਆ ਐਸ਼ੋਸ਼ੀਏਸ਼ਨ, ਗਊਸ਼ਾਲਾ ਕਮੇਟੀ ਸਮੇਤ ਹੋਰ ਸੰਸਥਾਵਾਂ ਦੇ ਨੁਮਾਇੰਦੇ ਵੀ ਹਾਜਰ ਸਨ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply