Thursday, March 26, 2026

ਬੇਟੀਆਂ ਨੂੰ ਉਚ ਸਿੱਖਿਆ ਦੇਣ ਨਾਲ ਹੀ ਰੁੱਕ ਸਕਦੈ ਭਰੂਣ ਹੱਤਿਆ ਵਰਗਾ ਪਾਪ- ਹਰਪ੍ਰਤਾਪ ਅਜਨਾਲਾ

ਅਜਨਾਲਾ ਕਾਲਜ ਵਾਲੀ ਸੜਕ 24 ਫੁੱਟ ਚੌੜੀ ਕਰਨ ਦਾ ਐਲਾਨ

PPN1610201709ਅਜਨਾਲਾ, 16 ਅਕਤੂਬਰ (ਪੰਜਾਬ ਪੋਸਟ ਬਿਊਰੋ) – ਜਿਲਾ ਪ੍ਰਸ਼ਾਸਨ ਵੱਲੋਂ ਸਰਕਾਰੀ ਕਾਲਜ ਅਜਨਾਲਾ ਵਿਖੇ ਬੇਟੀ ਬਚਾਉ-ਬੇਟੀ ਪੜਾਉ ਮੁਹਿੰਮ ਦੇ ਹਫਤਵਾਰੀ ਸਮਾਗਮਾਂ ਦੇ ਸਮਾਪਤੀ ਸਮਾਰੋਹ ਮੌਕੇ ਕਰਵਾਏ ਗਏ ਵਿਸ਼ਾਲ ਸਮਾਗਮ ਨੂੰ ਸੰਬੋਧਨ ਕਰਦੇ ਹਲਕਾ ਅਜਨਾਲਾ ਦੇ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਜੇਕਰ ਅਸੀਂ ਬੇਟੀਆਂ ਨੂੰ ਉਚ ਸਿੱਖਿਆ ਦੇ ਮੌਕੇ ਦਈਏ ਅਤੇ ਉਨਾਂ ਨੂੰ ਇਜ਼ਤ-ਮਾਣ ਬਖਸ਼ਈਏ ਤਾਂ ਭਰੂਣ ਹੱਤਿਆ ਵਰਗਾ ਪਾਪ ਰੁੱਕ ਸਕਦਾ ਹੈ।ਪ੍ਰਸ਼ਾਸਨ ਵੱਲੋਂ ਕਰਵਾਏ ਗਏ ਆਪਣੀ ਤਰਾਂ ਦੇ ਇਸ ਨਿਵਕਲੇ ਪ੍ਰੋਗਰਾਮ ਦੀ ਪ੍ਰਸੰਸਾ ਕਰਦੇ ਉਨਾਂ ਕਿਹਾ ਕਿ ਜੇਕਰ ਸਾਡੇ ਲੋਕ ਮੁੰਡੇ ਅਤੇ ਕੁੜੀਆਂ ਵਿਚਲਾ ਫਰਕ ਤਿਆਗ ਦੇਣ ਤਾਂ ਸਰਕਾਰਾਂ ਨੂੰ ਅਜਿਹੇ ਪ੍ਰੋਗਰਾਮ ਨਾ ਕਰਵਾਉਣੇ ਪੈਣ।ਉਨਾਂ ਆਪਣੇ ਪਰਿਵਾਰ ਦੀਆਂ ਉਦਾਹਰਨਾਂ ਦੇ ਕੇ ਸਮਝਾਇਆ ਕਿ ਕਿਸ ਤਰਾਂ ਇਕ ਪਰਿਵਾਰ ਦੀਆਂ ਚਾਰ ਬੇਟੀਆਂ ਪੜ-ਲਿਖ ਕੇ ਵੱਡੇ ਅਹੁੱਦਿਆਂ ’ਤੇ ਪੁੱਜੀਆਂ ਅਤੇ ਉਨਾਂ ਨੇ ਮਾਂ-ਬਾਪ ਦਾ ਕਿੰਨਾ ਨਾਂਅ ਰੌਸ਼ਨ ਕੀਤਾ।ਅਜਨਾਲਾ ਨੇ ਕਿਹਾ ਕਿ ਲੜਕੀਆਂ ਹਮੇਸ਼ਾਂ ਲੜਕਿਆਂ ਨਾਲੋਂ ਵਧੇਰੇ ਮਾਂ-ਬਾਪ ਦੀ ਇਜ਼ਤ ਕਰਦੀਆਂ ਅਤੇ ਪਿਆਰ ਦਿੰਦੀਆਂ ਹਨ ਅਤੇ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਆਪਣੀਆਂ ਧੀਆਂ ਨੂੰ ਪੁੱਤਰਾਂ ਵਾਂਗ ਪਿਆਰ ਅਤੇ ਅੱਗੇ ਵਧਣ ਦੇ ਮੌਕੇ ਦਈਏ।
ਇਸ ਮੌਕੇ ਸੰਬੋਧਨ ਕਰਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਕਿਹਾ ਕਿ ਮੁੰਡੇ ਅਤੇ ਕੁੜੀਆਂ ਦੀ ਗਿਣਤੀ ਵਿਚ ਨਾਬਰਾਬਰਤਾ ਇਕ ਗੰਭੀਰ ਮੁੱਦਾ ਹੈ ਅਤੇ ਕੁਦਰਤ ਦੇ ਸੰਤਲੁਨ ਨੂੰ ਵਿਗਾੜ ਕੇ ਅਸੀਂ ਸੁਖੀ ਨਹੀਂ ਰਹਿ ਸਕਦੇ।ਇਸ ਦਾ ਸੇਕ ਸਾਨੂੰ ਸਾਰਿਆਂ ਨੂੰ ਲੱਗੇਗਾ।ਉਨਾਂ ਕਿਹਾ ਕਿ ਪੰਜਾਬ ਨੇ ਪਹਿਲਾਂ ਵੀ ਜੇ ਤਰੱਕੀ ਕੀਤੀ ਸੀ ਤਾਂ ਆਪਣੀ ਇਮਾਨਦਾਰ, ਮਹਿਨਤੀ, ਭਰੋਸੇ ਵਾਲੀ ਅਤੇ ਕਾਰਗਰ ਮਨੁੱਖੀ ਸਰੋਤ ਕਾਰਨ ਕੀਤੀ ਸੀ ਅਤੇ ਹੁਣ ਵੀ ਤਰੱਕੀ ਲਈ ਇਸੇ ਰਾਹ ਦੇ ਪਾਂਧੀ ਬਣਨਾ ਪਵੇਗਾ, ਕਿਉਂਕਿ ਸਾਡੇ ਕੋਲ ਮੌਜੂਦ ਖੇਤੀ ਯੋਗ ਭੂਮੀ ਨੂੰ ਅਸੀਂ ਵਧਾ ਨਹੀਂ ਸਕਦੇ।ਉਨਾਂ ਇਸ ਮੌਕੇ ਭਰੂਣ ਹੱਤਿਆ ਦੇ ਨਾਲ-ਨਾਲ, ਲੜਕੀਆਂ ਨਾਲ ਜਨਤਕ ਥਾਵਾਂ ’ਤੇ ਹੁੰਦੀ ਛੇੜਛਾੜ, ਔਲਾਦ ਵੱਲੋਂ ਬੁਢਾਪੇ ਵਿਚ ਮਾਂ-ਬਾਪ ਨੂੰ ਨਾ ਸਾਂਭਣ ਵਰਗੇ ਗੰਭੀਰ ਮੁੱਦਿਆਂ ਨੂੰ ਛੋਹਿਆ ਅਤੇ ਅਪੀਲ ਕੀਤੀ ਕਿ ਸੱਭਿਅਕ ਸਮਾਜ ਦੀ ਸਥਾਪਤੀ ਲਈ ਅਸੀਂ ਇੰਨਾਂ ਗੱਲਾਂ ਦਾ ਖਾਸ ਧਿਆਨ ਰੱਖੀਏ।ਇਸ ਮੌਕੇ ਜਿਲਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੀਆਂ 15 ਲੜਕੀਆਂ ਅਤੇ ਲਿੰਗ ਅਨੁਪਾਤ ਵਿਚ ਬਰਾਬਰਤਾ ਲਿਆਉਣ ਵਾਲੀਆਂ 15 ਪੰਚਾਇਤਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ।
ਪ੍ਰੋਗਰਾਮ ਵਿਚ ਹੋਰਨਾਂ ਤੋਂ ਇਲਾਵਾ ਐਸ.ਡੀ.ਐਮ ਰਜਤ ਉਬਰਾਏ, ਬੀ.ਐਸ.ਐਫ ਦੇ ਕਮਾਡੈਂਟ ਸੀ.ਪੀ ਮੀਨਾ,  ਸਹਾਇਕ ਕਮਿਸ਼ਨਰ ਸ੍ਰੀਮਤੀ ਅਲਕਾ ਕਾਲੀਆ, ਜਿਲਾ ਪ੍ਰੋਗਰਾਮ ਅਧਿਕਾਰੀ ਸ੍ਰੀਮਤੀ ਹਰਦੀਪ ਕੌਰ, ਸਿਵਲ ਸਰਜਨ ਡਾ. ਨਰਿੰਦਰ ਕੌਰ, ਕੰਵਰਪਾਲ ਸਿੰਘ ਅਜਨਾਲਾ, ਪਿ੍ਰੰਸੀਪਲ ਐਚ.ਐਸ ਭੱਲਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply