Thursday, August 13, 2026

ਹੋਲਸੇਲਰ ਆਤਿਸ਼ਬਾਜੀ/ਪਟਾਕੇ ਆਦਿ ਪਰਚੂਨ ‘ਚ ਨਹੀਂ ਵੇਚਣਗੇ – ਜਿਲਾ ਮੈਜਿਸਟਰੇਟ

ਪਠਾਨਕੋਟ, 16 ਅਕਤੂਬਰ (ਪੰਜਾਬ ਪੋਸਟ ਬਿਊਰੋ) –    ਜਿਲਾ ਮੈਜਿਸਟਰੇਟ ਪਠਾਨਕੋਟ ਸ੍ਰੀਮਤੀ ਨੀਲਿਮਾ ਆਈ.ਏ.ਐਸ ਨੇ ਜਿਲੇ ਵਿੱਚ ਅਮਨ ਤੇ ਸੁਰੱਖਿਆ ਨੂੰ ਮੁੱਖ ਰ    ਖਦਿਆ ਇੱਕ ਹੁਕਮ ਜਾਰੀ ਕੀਤੀ ਹੈ ਕਿ ਪਠਾਨਕੋਟ/ਸੁਜਾਨਪੁਰ ਸ਼ਹਿਰ ਵਿਖੇ ਰਾਮ ਲੀਲਾ ਗਰਾਉਂਡ ਮਿਸ਼ਨ ਰੋਡ ਪਠਾਨਕੋਟ, ਛੋਟਾ ਪਾਰਕ ਸਾਹਮਣੇ ਗੁਰੂ ਨਾਨਕ ਪਾਰਕ ਮਾਡਲ ਟਾਊਨ ਪਠਾਨਕੋਟ, ਆਈ.ਡੀ.ਐਸ.ਡੀ ਹਾਈ ਸਕੂਲ ਪਠਾਨਕੋਟ ਦੀ ਗਰਾਊਂਡ ਵਿੱਚ, ਮਿਊਂਸਪਲ ਕਲੌਨੀ ਪਾਰਕ ਢਾਕੀ ਰੋਡ ਪਠਾਨਕੋਟ, ਸਿਆਲੀ ਰੋਡ ਪਠਾਨਕੋਟ ਦੇ ਨਾਲ ਲੱਗਦੀ ਟਰੱਕ ਯੂਨੀਅਨ ਦੀ ਗਰਾਊਂਡ, ਬਿਜਲੀ ਘਰ ਗਰਾਊਂਡ ਸੁਜਾਨਪੁਰ ਅਤੇ ਸਟੇਡੀਅਮ ਸੁਜਾਨਪੁਰ ਵਿਖੇ ਰਿਟੇਲ ਸੇਲਰਜ ਵੱਲੋਂ ਆਤਿਸ਼ਬਾਜੀ/ਪਟਾਕੇ ਵੇਚੇ ਜਾਣਗੇ।ਉਨਾਂ ਆਪਣੇ ਹੁਕਮ ਵਿੱਚ ਇਹ ਵੀ ਦੱਸਿਆ ਹੈ ਕਿ ਰਿਟੇਲ ਸੇਲਰਜ਼ ਆਤਿਸਬਾਜ਼ੀ/ਪਟਾਕੇ ਆਦਿ ਵੇਚਣ ਸਬੰਧੀ ਲਾਇਸੈਂਸ ਉਪ ਮੰਡਲ ਮੈਜਿਸਟਰੇਟ ਪਠਾਨਕੋਟ/ਧਾਰਕਲਾਂ ਪਾਸ ਸਰਕਾਰ ਦੁਆਰਾ ਜਾਰੀ ਹਦਾਇਤਾਂ ਅਨੁਸਾਰ ਫੀਸ ਭਰਨ, ਕਾਰਜਸਾਧਕ ਅਫਸਰ ਪਠਾਨਕੋਟ/ਸੁਜਾਨਪੁਰ ਅਤੇ ਫਾਇਰ ਅਫਸਰ ਪਾਸੋਂ ਇਤਰਾਜ਼ਹੀਣਤਾ ਸਰਟੀਫਿਕੇਟ ਲੈਣ ਉਪਰੰਤ ਪ੍ਰਾਪਤ ਕਰ ਸਕਦੇ ਹਨ ਅਤੇ ਸੁਰੱਖਿਆਂ ਪ੍ਰਬੰਧਾਂ ਨੂੰ ਮੁੱਖ ਰੱਖਦੇ ਹੋਏ ਪਾਣੀ, ਅੱਗ ਬੁਝਾਊ ਯੰਤਰ, ਰੇਤਾ ਆਦਿ ਦਾ ਪ੍ਰਬੰਧ ਆਪਣੇ ਪੱਧਰ ‘ਤੇ ਕਰਨਗੇ।ਕੋਈ ਵੀ ਹੋਲਸੇਲਰ ਆਤਿਸ਼ਬਾਜੀ/ਪਟਾਕੇ ਆਦਿ ਨੂੰ ਪਰਚੂਨ ‘ਤੇ ਨਹੀਂ ਵੇਚਣਗੇ ਅਤੇ ਨਾ ਹੀ ਆਤਿਸ਼ਬਾਜੀ/ਪਟਾਕੇ ਆਦਿ ਨੂੰ ਡਿਸਪਲੇਅ ਕਰਨਗੇ।ਇਸ ਤੋਂ ਇਲਾਵਾ ਹੋਲ ਸੇਲਰ ਜਿੰਨੇ ਵੀ ਜਿਲੇ ਪਠਾਨਕੋਟ ਵਿੱਚ ਕੰਮ ਕਰਦੇ ਹਨ, ਉਹ ਸੁਰੱਖਿਆ ਨੂੰ ਮੁੱਖ ਰੱਖਦਿਆਂ ਹੋਇਆਂ ਆਪਣੇ ਸਟੋਰ/ਗੋਦਾਮ ਰਿਹਾਇਸ਼ੀ ਇਲਾਕੇ ਤੋਂ ਬਾਹਰ ਰੱਖਣਗੇ ਅਤੇ ਅੱਗ ਆਦਿ ਘਟਨਾਵਾਂ ਤੋਂ ਬਚਣ ਲਈ ਲੋੜੀਂਦੇ ਪ੍ਰਬੰਧ ਪਾਣੀ, ਅੱਗ ਬੁਝਾਊ ਯੰਤਰ ਰੇਤਾ ਆਦਿ ਦੇ ਪ੍ਰਬੰਧ ਆਪਣੇ ਪੱਧਰ ‘ਤੇ ਕਰਨੇ ਯਕੀਨੀ ਬਣਾਉਣਗੇ। ਇਹ ਹੁਕਮ ਤੁਰੰਤ ਲਾਗੂ ਹੋ ਕੇ 25 ਅਕਤੂਬਰ, 2017 ਤੱਕ ਲਾਗੂ ਰਹੇਗਾ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply