ਨਈਅਰ ਦੀ ਪਿੱਠ ਪੂਰਨੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਦਾ ਤੌਹੀਨ – ਪੰਥਕ ਆਗੂ
ਅੰਮਿ੍ਤਸਰ, 16 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਕਮੇਟੀ ਵੱਲੋਂ ਕੁਲਦੀਪ ਨਈਅਰ ਤੋਂ ਸਨਮਾਨ ਵਾਪਸ ਲੈਣ ਦੇ ਫੈਸਲੇ ਪ੍ਰਤੀ ਕਿੰਤੂ ਪ੍ਰੰਤੂ ਕਰਨ ਵਾਲਿਆਂ ਨੂੰ ਪੰਥਕ ਆਗੂਆਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਪ੍ਰਤੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਦਾ ਸਨਮਾਨ ਕਰਨ ਦੀ ਨਸੀਹਤ ਦਿੱਤੀ ਹੈ।
ਸ਼੍ਰੋਮਣੀ ਕਮੇਟੀ ਮੈਂਬਰਾਨ ਭਾਈ ਰਾਮ ਸਿੰਘ, ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਅਜਾਇਬ ਸਿੰਘ ਅਭਿਆਸੀ, ਸੁਰਜੀਤ ਸਿੰਘ ਭਿਟੇਵਡ ਅਤੇ ਪ੍ਰੋ: ਸਰਚਾਂਦ ਸਿੰਘ ਨੇ ਇਕ ਸਾਂਝੇ ਬਿਆਨ ਰਾਹੀਂ ਕਿਹਾ ਕਿ ਕੋਈ ਵੀ ਗੈਰਤਮੰਦ ਸਿੱਖ ਇਹ ਬਰਦਾਸ਼ਤ ਨਹੀਂ ਕਰ ਸਕਦਾ ਕਿ ਸਿੱਖੀ ਨੂੰ ਢਾਹ ਲੱਗਣ ਤੋਂ ਬਚਾਉਣ ਅਤੇ ਪੰਥ ਪੰਜਾਬ ਦੇ ਹੱਕਾਂ ਲਈ ਸ਼ਹਾਦਤ ਦਾ ਜਾਮ ਪੀਣ ਵਾਲੇ ਸੰਤ ਭਿੰਡਰਾਂਵਾਲਿਆਂ ਦੀ ਸਾਫ਼ ਦਿੱਖ ਨੂੰ ਖਰਾਬ ਕਰਨ ਲਈ ਉਹਨਾਂ `ਤੇ ਬੇੁਨਿਆਦ ਊਲ ਜਲੂਲ ਇਲਜ਼ਾਮ ਲਾਉਣ ਅਤੇ ਉਹਨਾਂ ਪ੍ਰਤੀ ਫਿਰਕੂ ਸੋਚ ਤਹਿਤ ਭੱਦੀ ਸ਼ਬਦਾਵਲੀ ਵਰਤਦਿਆਂ ਬਦ-ਇਖ਼ਲਾਕ ਰਾਮ ਰਹੀਮ ਨਾਲ ਤੁਲਣਾ ਕਰੇ।ਆਗੂੂਾਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਦੀ ਅਗਵਾਈ ’ਚ ਨਈਅਰ ਪ੍ਰਤੀ ਲਈ ਗਏ ਫੈਸਲੇ ਦੀ ਪ੍ਰੋੜਤਾ ਕਰਦਿਆਂ ਕਿਹਾ ਕਿ ਸੰਤਾਂ ਦੇ ਨਿੰਦਕ ਨਈਅਰ ਤੋਂ ਸਨਮਾਨ ਵਾਪਸ ਲੈਣ ਦਾ ਫੈਸਲਾ ਬਿਲਕੁੱਲ ਸਹੀ ਅਤੇ ਸਿੱਖੀ ਜਜਬਾਤਾਂ ਦੀ ਤਰਜ਼ਮਾਨੀ ਹੈ।ਉਹਨਾਂ ਕਿਹਾ ਕਿ ਸੰਤ ਭਿੰਡਰਾਂਵਾਲਿਆਂ ਨੂੰ ਉਚ ਇਖ਼ਲਾਕ ਅਤੇ ਪੰਥ ਲਈ ਕੀਤੇ ਕਾਜ ਲਈ ਪੰਥ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਵੀਹਵੀਂ ਸਦੀ ਦਾ ਮਹਾਨ ਸਿੱੱ ਅਤੇ ਸ਼ਹੀਦ ਦੇ ਸਨਮਾਨ ਨਾਲ ਨਿਵਾਜ਼ੇ ਗਏ ਕਿਸੇ ਮਹਾਨ ਨਾਇਕ ਪ੍ਰਤੀ ਅਪਮਾਨਜਨਕ ਟਿੱਪਣੀਆਂ ਕਰਨ ਵਾਲੇ ਦੀ ਪਿੱਠ ਪੂਰਨੀ ਵੀ ਇੱਕ ਤਰਾਂ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ’ਤੇ ਕਿੰਤੂ ਅਤੇ ਤੌਹੀਨ ਦੇ ਤੁਲ ਹੈ।ਉਨਾਂ ਕਿਹਾ ਕਿ ਸਿੱਖ ਕੌਮ ਅਕ੍ਰਿਤਘਣ ਨਹੀਂ ਕਿ ਆਪਣੇ ਨਾਇਕਾਂ ਅਤੇ ਸ਼ਹੀਦਾਂ ਪ੍ਰਤੀ ਅਜਿਹੇ ਤਖ਼ੱਲਸ ਬਰਦਾਸ਼ਤ ਕਰ ਲਵੇਗੀ। ਉਹਨਾਂ ਕਿਹਾ ਕਿ ਨਈਅਰ ਦੀ ਲਿਖਣੀ ਅਤੇ ਸੋਚ ਫਿਰਕਾਪ੍ਰਸਤੀ ਹੈ, ਉਹਨਾਂ ਵੱਲੋਂ ਸੰਤਾਂ ਪ੍ਰਤੀ ਵਰਤੀ ਗਈ ਭੱਦੀ ਸ਼ਬਦਾਵਲੀ ਅਤੇ ਭਾਵਨਾਵਾਂ ਇਸ ਗੱਲ ਦਾ ਪ੍ਰਮਾਣ ਹਨ।ਉਹਨਾਂ ਕਿਹਾ ਕਿ ਸਿੱਖ ਨਾਇਕਾਂ ਪ੍ਰਤੀ ਨਫ਼ਰਤ ਭਰੀਆਂ ਕਲਮਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ।
Punjab Post Daily Online Newspaper & Print Media