ਅੰਮ੍ਰਿਤਸਰ, 16 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰ ਪੋਰਟ ਵਿਖੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਏ.ਪੀ.ਜੇ ਅਬਦੁਲ ਕਲਾਮ ਦਾ 86ਵਾਂ ਜਨਮ ਦਿਨ ਬੜੀ ਧੂਮ-ਧਾਮ ਨਾਲ ਮਨਾਇਆ ਗਿਆ।ਇਸ ਮੌਕੇ ਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਨੇ ਅਬਦੁਲ ਕਲਾਮ ਦੇ ਜੀਵਨ, ਉਹਨਾਂ ਦੀਆਂ ਉਪਲੱਧੀਆਂ ਅਤੇ ਦੇਸ਼ ਦੀ ਉਨਤੀ ਲਈ ਕੀਤੇ ਗਏ ਮਹਾਨ ਕੰਮਾਂ ਬਾਰੇ ਭਾਸ਼ਣ ਦਿਤੇ ਵਿਦਿਆਰਥੀਆਂ ਨੇ ਉਹਨਾਂ ਦੇ ਚਿਤਰ ਬਣਾ ਕੇ ਉਹਨਾਂ ਨੂੰ ਸਰਧਾਂਜਲੀ ਦਿਤੀ।ਪ੍ਰਿੰਸੀਪਲ ਰਵਿੰਦਰ ਕੌਰ ਬਮਰਾ ਨੇ ਕਿਹਾ ਕਿ ਡਾ. ਅਬਦੁਲ ਕਲਾਮ ਦੇਸ਼ ਦੇ ਹਰੇਕ ਵਿਅਕਤੀ ਲਈ ਪ੍ਰੇਰਨਾ ਦਾ ਸਰੋਤ ਹਨ।ਉਹਨਾਂ ਨੇ ਆਪਣਾ ਸਾਰਾ ਜੀਵਨ ਦੇਸ਼ ਸੇਵਾ ਦੇ ਲੇਖੇ ਲਾਇਆ।ਉਹਨਾਂ ਲਈ ਭਾਰਤ ਦੇਸ਼ ਉਹਨਾਂ ਦਾ ਘਰ ਅਤੇ ਹਰ ਭਾਰਤਵਾਸੀ ਉਹਨਾਂ ਦਾ ਰਿਸ਼ਤੇਦਾਰ ਸੀ, ਉਹ ਹਰ ਪਲ ਦੇਸ਼ ਦੀ ਉਨਤੀ ਲਈ ਕੋਸ਼ਿਸ਼ ਕਰਦੇ ਰਹੇ।ਉਹਨਾਂ ਨੇ ਕਿਹਾ ਕਿ ਭਾਵਂੇ ਅੱਜ ਡਾ. ਅਬਦੁਲ ਕਲਾਮ ਸਾਡੇ ਵਿੱਚ ਨਹੀ ਹਨ ਪਰ ਆਪਣੇ ਮਹਾਨ ਵਿਅਕਤੀਤਵ ਅਤੇ ਕਾਰਜਾਂ ਕਰਕੇ ਸਦਾ ਹਰ ਭਾਰਤੀ ਦੇ ਦਿਲ ਵਿੱਚ ਜਿੰਦਾ ਰਹਿਣਗੇ, ਉਹਨਾਂ ਨੇ ਵਿਦਿਆਰਥੀਆਂ ਨੂੰ ਅਬਦੁਲ ਕਲਾਮ ਜੀ ਦੀ ਤਰਾਂ ਮਹਾਨ ਕੰਮ ਕਰਨ ਅਤੇ ਦੇਸ਼ ਦੀ ਸੇਵਾ ਕਰਨ ਲਈ ਪੇ੍ਰਰਿਤ ਕੀਤਾ।
Check Also
ਖ਼ਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਤੈਰਾਕੀ ‘ਚ ਪਹਿਲਾ ਹਾਸਲ ਕੀਤਾ ਸਥਾਨ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸ – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ …
Punjab Post Daily Online Newspaper & Print Media