Tuesday, May 14, 2024

ਮਾਤਾ ਸੁਰਜੀਤ ਕੌਰ ਅਠੌਲਾ ਬਾਬਾ ਬਕਾਲਾ ਸਾਹਿਬ ਨੂੰ ਭਰਪੂਰ ਸ਼ਰਧਾ ਦੇ ਫੁੱਲ ਭੇਟ

PPN1710201723ਚੌਂਕ ਮਹਿਤਾ, 17 ਅਕਤੂਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਬਾਬਾ ਬਕਾਲਾ ਸਾਹਿਬ ਤੋਂ ਰੋਜ਼ਾਨਾ ਅਜੀਤ ਦੇ ਉਘੇ ਪੱਤਰਕਾਰ, ਫੀਲਡ ਪੱਤਰਕਾਰ ਐਸੋਸੀਏਸ਼ਨ ਸਬ ਡਵੀਜਨ ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ ਅਤੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਜਨਰਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ, ਬਲਵਿੰਦਰ ਸਿੰਘ ਅਠੌਲ਼ਾ, ਜੋਗਿੰਦਰ ਸਿੰਘ ਅਠੌਲਾ ਅਤੇ ਤੇਜਿੰਦਰ ਸਿੰਘ ਅਠੌਲਾ ਦੇ ਸਤਿਕਾਰਯੋਗ ਮਾਤਾ ਸੁਰਜੀਤ ਕੌਰ (ਪਤਨੀ ਮਰਹੂਮ ਪ੍ਰਿਥੀਪਾਲ ਸਿੰਘ ਅਠੌਲਾ ਬਾਨੀ ਸੰਪਾਦਕ ਕੌਮੀ ਸਵਤੰਤਰ ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਨਮਿਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਉਹਨਾਂ ਦੇ ਗ੍ਰਹਿ ਬਾਬਾ ਬਕਾਲਾ ਸਾਹਿਬ ਵਿਖੇ ਪਾਇਆ ਗਿਆ।ਉਪਰੰਤ ਭਾਈ ਬਲਵਿੰਦਰ ਸਿੰਘ ਕੰਵਲ ਦੇ ਜਥੇ ਨੇ ਵੈਰਾਗਮੀਤ ਕੀਰਤਨ ਅਤੇ ਭਾਈ ਭੁਪਿੰਦਰ ਸਿੰਘ ਹੈੱਡ ਗ੍ਰੰਥੀ ਨੇ ਕਥਾ ਕੀਤੀ ।
ਰੋਜ਼ਾਨਾ ਅਜੀਤ ਦੇ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਵੱਲੋਂ ਭੇਜਿਆ ਗਿਆ ਸ਼ੋਕ ਸੰਦੇਸ਼ ਅੰਮ੍ਰਿਤਸਰ ਸਬ ਆਫਿਸ ਦੇ ਇੰਚਾਰਜ ਜਸਵੰਤ ਸਿੰਘ ਜੱਸ ਨੇ ਪੜ੍ਹਿਆ।ਇਸ ਮੌਕੇ ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਬਾਬਾ ਹਰਨਾਮ ਸਿੰਘ ਖਾਲਸਾ, ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਗੱਜਣ ਸਿੰਘ, ਬਾਬਾ ਸੱਜਣ ਸਿੰਘ ਗੁਰੂ ਕੀ ਬੇਰ ਵਾਲੇ, ਬਾਬਾ ਸੁਖਵੰਤ ਸਿੰਘ ਚੰਨਣਕੇ, ਬਾਬਾ ਜਸਵੰਤ ਸਿੰਘ ਦੋਲੋ ਨੰਗਲ, ਬਾਬਾ ਅਵਤਾਰ ਸਿੰਘ ਕਾਰ ਸੇਵਾ ਵਾਲੇ ਠੱਠੇ ਵਾਲੇ ਸੰਤਾਂ ਮਹਾਂਪੁਰਖਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਵੱਲੋਂ ਦਿਲਜੀਤ ਸਿੰਘ ਬੇਦੀ, ਭਾਈ ਸੁਲੱਖਣ ਸਿੰਘ ਭੰਗਾਲੀ ਮੈਨੇਜਰ ਸ੍ਰੀ ਦਰਬਾਰ ਸਾਹਿਬ, ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ, ਸ੍ਰੀ ਨਾਮਦੇਵ ਸ਼ਰੋਮਣੀ ਦੀਵਾਨ ਘੁਮਾਣ ਵਲੋਂ ਪ੍ਰਧਾਨ ਜਗੀਰ ਸਿੰਘ ਰੱਖੜਾ, ਬਾਬਾ ਨਾਮਦੇਵ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਹਰਜੀਤ ਸਿੰਘ ਬੱਬੂ, ਬੀਬੀ ਪਰਮਜੀਤ ਕੌਰ ਖਾਲਸਾ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵਲੋਂ ਸਰਪ੍ਰਸਤ ਪ੍ਰਿੰ: ਸੇਵਾ ਸਿੰਘ ਕੌੜਾ, ਫੀਲਡ ਪੱਤਰਕਾਰ ਅੇਸੋਸੀਏਸ਼ਨ ਸਬ ਡਵੀਜਨ ਬਾਬਾ ਬਕਾਲਾ ਸਾਹਿਬ ਵੱਲੋਂ ਹਰਜੀਪ੍ਰੀਤ ਸਿੰਘ ਕੰਗ ਅਤੇ ਮਾਤਾ ਸੁਲੱਖਣੀ ਜੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਚੇਅਰਮੈਨ ਬੀਬੀ ਮਹਿੰਦਰ ਕੌਰ ਨੇ ਦਸਤਾਰਾਂ ਭੇਟ ਕੀਤੀਆਂ ।
ਪਰਮਰਾਜ ਸਿੰਘ ਉਮਰਾ ਨੰਗਲ ਆਈ.ਜੀ, ਮਲਕੀਅਤ ਸਿੰਘ ਏ.ਆਰ ਹਲਕਾ ਇੰਚਾਰਜ, ਮਨਜੀਤ ਸਿੰਘ ਮੰਨਾ ਸਾਬਕਾ ਵਿਧਾਇਕ, ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾਂ ਸਾਬਕਾ ਵਿਧਾਇਕ ਤੇ ਮੈਂਬਰ ਸ਼੍ਰੋਮਣੀ ਕਮੇਟੀ, ਡਾ: ਦਲਬੀਰ ਸਿੰਘ ਵੇਰਕਾ ਸਾਬਕਾ ਵਿਧਾਇਕ, ਤਰਲੋਕ ਸਿੰਘ ਬਾਠ ਸਾਬਕਾ ਚੇਅਰਮੈਨ, ਅਵਤਾਰ ਸਿੰਘ ਉਮਰਾ ਨੰਗਲ ਸਾ: ਚੀਫ ਇੰਜੀਨੀਅਰ, ਅਜੈਪਾਲ ਸਿੰਘ ਮੀਰਾਂਕੋਟ ਸਾਬਕਾ ਚੇਅਰਮੈਨ, ਕੇ.ਕੇ ਸ਼ਰਮਾ ਬਲਾਕ ਪ੍ਰਧਾਨ ਕਾਂਗਰਸ, ਆਪ ਆਗੂ ਦਲਬੀਰ ਸਿੰਘ ਟੌਂਗ, ਬਾਵਾ ਗੁਰਸ਼ਰਨ ਸਿੰਘ, ਜੈਵਿੰਦਰ ਸਿੰਘ ਭੁੱਲਰ ਸ਼ਹਿਰੀ ਪ੍ਰਧਾਨ, ਜਥੇਦਾਰ ਅਮਰਜੀਤ ਸਿੰਘ ਭਲਾਈਪੁਰ ਮੈਂਬਰ ਸ਼੍ਰੋਮਣੀ ਕਮੇਟੀ, ਗੁਰਵਿੰਦਰਪਾਲ ਸਿੰਘ ਰਈਆ, ਬਲਜੀਤ ਸਿੰਘ ਭੱਟੀ ਆਦਿ ਨੇ ਮਾਤਾ ਸੁਰਜੀਤ ਕੌਰ ਨੂੰ ਸ਼ਰਧਾਂਜ਼ਲੀਆਂ ਭੇਟ ਕੀਤੀਆਂ।
ਇਸ ਮੌਕੇ ਬਲਜੀਤ ਸਿੰਘ ਬੁੱਟਰ, ਤੇਜਿੰਦਰ ਸਿੰਘ (ਦੋਵੇਂ ਸਬ ਐਡੀਟਰ), ਸਮਾਜ ਸੇਵੀ ਹਰਮਨਜੀਤ ਸਿੰਘ ਗੁਰਾਇਆ, ਜਲੰਧਰ ਤੋਂ ਇੰਚਾਰਜ ਰਾਕੇਸ਼ ਕੁਮਾਰ, ਡਾ: ਬਿਕਰਮਜੀਤ ਸਿੰਘ ਬਾਠ, ਗੁਰਦੀਪ ਸਿੰਘ ਐਮ.ਸੀ ਰਈਆ, ਜਥੇਦਾਰ ਬਲਦੇਵ ਸਿੰਘ ਬੋਦੇਵਾਲ, ਜੋਗਾ ਸਿੰਘ ਜੋਗੀ ਕਵੀਸ਼ਰ, ਗੁਰਮੁੱਖ ਸਿੰਘ ਅੇਮ.ਏ, ਭਜਨ ਸਿੰਘ ਸਹੋਤਾ, ਕੈਪਟਨ ਜਗਤ ਸਿੰਘ ਭੁੱਲਰ, ਕੈਪਟਨ ਜੋਬਨ ਸਿੰਘ ਪ੍ਰਧਾਨ, ਡਾ: ਹਰਜੀਤ ਸਿੰਘ ਮੀਆਂਵਿੰਡ ਸਰਕਲ ਪ੍ਰਧਾਨ, ਹੈਪੀ ਖੱਖ ਪੀ.ਏ, ਹਰਵੰਤ ਸਿੰਘ ਭੁੱਲਰ, ਬਾਬਾ ਨਰਿੰਦਰ ਸਿੰਘ ਸਠਿਆਲਾ, ਬਾਬਾ ਸੱਜਣ ਸਿੰਘ ਦੌਲੋ ਨੰਗਲ, ਮੱਖਣ ਸਿੰਘ ਮੀਆਂਵਿੰਡ, ਸੁਰਿੰਦਰ ਸਿੰਘ ਆੜਤੀ ਭਾਜਪਾ ਆਗੂ, ਮੈਨੇਜਰ ਭਾਈ ਮੇਜਰ ਸਿੰਘ, ਮੀਤ ਮੈਨੇਜਰ ਭਾਈ ਮੋਹਣ ਸਿੰਘ ਕੰਗ, ਰਾਜਬੀਰ ਸਿੰਘ ਉਦੋ ਨੰਗਲ, ਜਤਿੰਦਰ ਸਿੰਘ ਲੱਧਾ ਮੂੰਡਾ, ਅਮਰੀਕ ਸਿੰਘ ਦਾਊਦ, ਪ੍ਰਿੰ: ਗੁਰਦੀਪ ਸਿੰਘ ਰੰਧਾਵਾ, ਪ੍ਰਿੰ: ਰਘਬੀਰ ਸਿੰਘ ਸੋਹਲ, ਤਰਲੋਕ ਸਿੰਘ ਦੀਵਾਨਾ, ਮੱਖਣ ਸਿੰਘ ਭੈਣੀਵਾਲਾ, ਹਰਸ਼ਦੀਪ ਸਿੰਘ ਰੰਧਾਵਾ, ਗੁਰਬਾਜ ਸਿੰਘ ਛੀਨਾ, ਧਰਮਿੰਦਰ ਸਿੰਘ ਔਲਖ, ਗੁਰਦੀਪ ਸਿੰਘ ਨਾਗੀ, ਅਤਰ ਸਿੰਘ ਤਰਸਿੱਕਾ, ਮਾ: ਗੁਰਮੀਤ ਸਿੰਘ ਡੇਹਰੀਵਾਲ, ਡਾ: ਭਗਵੰਤ ਸਿੰਘ, ਡਾ: ਜਸਵੰਤ ਸਿੰਘ, ਪ੍ਰਿੰ: ਪ੍ਰਮਜੀਤ ਕੌਰ ਤੇ ਸਟਾਫ, ਪ੍ਰਿੰ: ਨਰਿੰਦਰਪਾਲ ਕੌਰ ਤੇ ਸਟਾਫ, ਪ੍ਰਿੰ: ਹਰਜਿੰਦਰ ਸਿੰਘ ਤੇ ਸਟਾਫ, ਪ੍ਰਿੰ: ਗੁਰਮੀਤ ਸਿੰੰਘ ਚੀਮਾਂ, ਪ੍ਰਿੰ: ਕਸ਼ਮੀਰ ਕੌਰ, ਇਕਬਾਲ ਸਿੰਘ ਚਾਨੇ ਫਿਲਮੀ ਡਾਇਰੈਕਟਰ, ਮਲੂਕ ਸਿੰਘ ਬਿਜਲੀ ਬੋਰਡ, ਪਟਵਾਰ ਯੂਨੀਅਨ ਵੱਲੋਂ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੈਦੋ ਲੇਹਲ, ਪ੍ਰਧਾਨ ਕੁਲਵੰਤ ਸਿੰਘ ਡੇਹਰੀਵਾਲ ਅਤੇ ਯੂਨੀਅਨ, ਡਾ: ਲਖਵਿੰਦਰ ਸਿੰਘ ਚਾਹਲ ਐਸ.ਐਮ.ਓ, ਡਾ: ਸਾਹਿਬਜੀਤ ਸਿੰਘ, ਡਾ: ਲਖਵਿੰਦਰ ਸਿੰਘ, ਨਵਦੀਪ ਸਿੰਘ ਚੀਮਾ, ਬੀਬੀ ਦਲੇਰਜੀਤ ਕੌਰ ਧਰਦਿਉ, ਸੁਪਰਡੈਂਟ ਇਕਬਾਲ ਸਿੰਘ ਬੱਲ, ਗਾਇਕ ਸਿਮਰਨ ਢਿੱਲੋਂ, ਗੀਤਕਾਰ ਤੇਜਵੰਤ ਬੱਲ, ਵਿਸ਼ਾਲ, ਮਨਜਿੰਦਰ ਸਿੰਘ ਮੰਗਾ, ਅਜੀਤ ਸਿੰਘ ਧਿਆਨਪੁਰ, ਸੁੱਚਾ ਸਿੰਘ ਧੂਲਕਾ, ਹਰਿੰਦਰ ਸਿੰਘ ਬੱਬੂ ਕਾਲੇਕੇ, ਸੁਖਵਿੰਦਰ ਸਿੰਘ ਬੁਤਾਲਾ, ਹਰਜਿੰਦਰ ਸਿੰਘ ਨੰਗਲੀ, ਹਰਚਰਨ ਸਿੰਘ ਦਨਿਆਲ, ਚੰਨਾ ਪਹਿਲਵਾਨ, ਮਾ: ਰਾਮ ਰਛਪਾਲ ਸਿੰਘ, ਸਰਪੰਚ ਅਜੈਬ ਸਿੰਘ, ਗੁਰਮੇਜ ਸਿੰਘ ਬੁੱਟਰ, ਸਰਪੰਚ ਬਲਵਿੰਦਰ ਸਿੰਘ ਧਰਦਿਉ, ਗੀਤਕਾਰ ਗੁਰਮੇਜ ਸਹੋਤਾ, ਰਾਮ ਲੁਭਾਇਆ ਠੇਕੇਦਾਰ, ਖੇਤੀਬਾੜੀ ਵਿਭਾਗ ਦੇ ਅਫਸਰ ਕਸ਼ਮੀਰ ਸਿੰਘ ਬਹੋੜੂ, ਸਤਵਿੰਦਰ ਸਿੰਘ ਏ.ਡੀ.ਓ ਗੁਰਦੇਵ ਸਿੰਘ ਰਾਣਾ, ਡਾ: ਜਸਵੰਤ ਸਿੰਘ, ਡਾ: ਭਗਵੰਤ ਸਿੰਘ, ਗੁਰਮੀਤ ਸਿੰਘ ਪਨੇਸਰ, ਅਮਰੀਕ ਸਿੰਘ ਬੇਦਾਦਪੁਰ, ਰਿੰਕੂ ਭੱਠੇ ਵਾਲੇ, ਡਾ: ਸ਼ਮਿੰਦਰ ਸਿੰਘ ਰਾਮਪੁਰ, ਬਿੱਲਾ ਪ੍ਰਧਾਨ ਛਾਪਿਆਂਵਾਲੀ, ਹਰਦਿਆਲ ਸਿੰਘ ਰਖੜਾ, ਨਿਰਮਲ ਸਿੰਘ ਤੇਜਪੁਰ, ਮਨਜੀਤ ਸਿੰਘ ਜੱਸਲ, ਹਰਮੇਸ਼ ਕੌਰ ਜੋਧੇ, ਕੁਲਦੀਪ ਸਿੰਘ ਪੁਰਬਾ, ਅਵਤਾਰ ਸਿੰਘ ਘਮਾਣ, ਬਿਅੰਤ ਸਿੰਘ ਅਚਿੰਤ, ਨੰਬਰਦਾਰ ਤਰਲੋਚਨ ਸਿੰਘ ਭੁੱਲਰ, ਅਜੀਤ ਸਿੰਘ ਨੰਗਲੀ, ਬਲਕਾਰ ਸਿੰਘ ਵਡਾਲਾ, ਦਿਲਪ੍ਰੀਤ ਸਿੰਘ ਡਿੱਪੀ ਪੂਹਲਾ, ਦਲਵਿੰਦਰ ਸਿੰਘ ਸਠਿਆਲਾ, ਸਰਪੰਚ ਰਾਜਿੰਦਰ ਸਿੰਘ ਸਾਹਬਾ, ਕਸ਼ਮੀਰ ਸਿੰਘ ਜੋਧਪੁਰੀ, ਪ੍ਰਿੰ: ਬਲਵਿੰਦਰ ਸਿੰਘ, ਮਹਿੰਦਰ ਸਿੰਘ ਪ੍ਰਧਾਨ, ਹੰਸਰਾਜ ਸਿੰਘ ਧਿਆਨਪੁਰ, ਪੱਤਰਕਾਰ ਭਾਈਚਾਰੇ ਹਰਜੀਤ ਸਿੰਘ ਬੁਤਾਲਾ, ਜਗਦੀਸ਼ ਸਿੰਘ ਬਮਰਾਹ, ਸਤਨਾਮ ਜੋਧੇ, ਅਸ਼ੋਕ ਅਨੇਜਾ, ਅਮਰਜੀਤ ਸਿੰਘ ਬੁੱਟਰ, ਜਰਨਲ ਸਕੱਤਰ ਜੋਗਿੰਦਰ ਮਾਣਾ ਮਹਿਤਾ, ਨਰਿੰਦਰ ਰਾਏ ਮਹਿਤਾ, ਕਰਮਜੀਤ ਸਿੰਘ ਲਾਲੀ, ਪ੍ਰਗਟ ਸਿੰਘ ਖੱਬੇਰਾਜਪੂਤਾਂ, ਨਿਰਮਲ ਸੰਘਾ, ਸਤਿਨਾਮ ਨੌਰੰਗਪੁਰੀ, ਰਣਜੀਤ ਸਿੰਘ ਸੰਧੂ, ਸੁਰਜੀਤ ਸਿੰਘ ਖਾਲਸਾ, ਗੁਰਪ੍ਰੀਤ ਸਿੰਘ ਧੰਜਲ, ਲੱੱਖਾ ਸਿੰਘ ਅਜ਼ਾਦ, ਦਵਿੰਦਰ ਸਿੰਘ ਭੰਗੂ, ਦਿਨੇਸ਼ ਸ਼ਰਮਾ, ਬਾਲੀ ਰੰਧਾਵਾ, ਅਤੇ ਸਾਹਿਤਕ ਪਰਿਵਾਰ ਵਿੱਚੋਂ ਕੀਰਤ ਪ੍ਰਤਾਪ ਸਿੰਘ ਪੰਨੂੰ, ਮਨਦੀਪ ਰਾਜਨ, ਮਨਜਿੰਦਰ ਸਿੰਘ ਕਾਲਾ, ਸੁਖਰਾਜ ਸਿੰਘ ਭੁੱਲਰ, ਮਨਜੀਤ ਸਿੰਘ ਵੱਸੀ, ਮਾ: ਮਨਜੀਤ ਕੰਬੋ, ਨਵਦੀਪ ਬਦੇਸ਼ਾ, ਦਿਲਬਾਗ ਸਿੰਘ ਹੰੁਦਲ, ਹਰੀ ਸਿੰਘ ਗਰੀਬ, ਭੀਮ ਸੈਨ, ਸਤਰਾਜ ਜਲਾਲਾਂਬਾਦੀ, ਬਲਦੇਵ ਕ੍ਰਿਸ਼ਨ, ਸੁਖਵੰਤ ਕੌਰ ਵੱਸੀ, ਅਜੀਤ ਸਠਿਆਲਵੀ, ਬਲਦੇਵ ਸਠਿਆਲਾ, ਅਰਜਿੰਦਰ ਬੁਤਾਲਵੀ ਆਦਿ ਨੇ ਸ਼ਰਧਾਂਜ਼ਲੀ ਸਮਾਗਮ ਵਿੱਚ ਸ਼ਿਰਕਤ ਕੀਤੀ।ਮੰਚ ਸੰਚਾਲਨ ਮਾ: ਇਕਬਾਲ ਸਿੰਘ ਨੇ ਕੀਤਾ ।

Check Also

ਐਮ.ਐਲ.ਜੀ ਕਾਨਵੈਂਟ ਸਕੂਲ ਦੀ 10ਵੀਂ ਕਲਾਸ `ਚੋਂ ਜੀਵਨ ਸਿੰਘ ਨੇ 91.2% ਅੰਕਾਂ ਨਾਲ ਮਾਰੀ ਬਾਜ਼ੀ

ਸੰਗਰੂਰ, 14 ਮਈ (ਜਗਸੀਰ ਲੌਂਗੋਵਾਲ) – ਸੀ.ਬੀ.ਐਸ.ਈ ਵਲੋਂ ਐਲਾਨੇ 10ਵੀਂ ਜਮਾਤ ਦੇ ਨਤੀਜਿਆਂ ਦੌਰਾਨ ਇਲਾਕੇ …

Leave a Reply