Wednesday, June 10, 2026

ਲੈਫ਼ਟੀਨੈਂਟ ਜਤਿੰਦਰ ਕੁਮਾਰ ਸਮਰਾਲਾ ‘ਸਟੇਟ ਐਵਾਰਡ’ ਨਾਲ ਸਨਮਾਨਿਤ

PPN1710201724ਸਮਰਾਲਾ, 17 ਅਕਤੂਬਰ (ਪੰਜਾਬ ਪੋਸਟ- ਕੰਗ) – ਬਿ੍ਰਗੇਡੀਅਰ ਨਰਿੰਦਰ ਕੁਮਾਰ ਗਰੁੱਪ ਕਮਾਂਡਰ ਲੁਧਿਆਣਾ ਅਤੇ 19 ਪੰਜਾਬ ਬਟਾਲੀਅਨ ਐਨ.ਸੀ.ਸੀ ਲੁਧਿਆਣਾ ਦੇ ਕਮਾਂਡਿੰਗ ਅਫ਼ਸਰ ਕਰਨਲ ਵਾਈ.ਐਸ.ਰੇਡੂ ਦੀ ਰਹਿਨੁਮਾਈ ਹੇਠ ਐਨ.ਸੀ.ਸੀ ਵਿਚ ਵਧੀਆ ਕਾਰਗੁਜ਼ਾਰੀ ਅਤੇ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ 20 ਅਧਿਕਾਰੀਆਂ ਤੇ ਕੈਡਿਟਾਂ ਦਾ ਸਟੇਟ ਪੱਧਰੀ ਸਨਮਾਨ ਕਰਨ ਲਈ ਲੁਧਿਆਣਾ ਵਿਖੇ ਇੱਕ ਸਮਾਗਮ ਕਰਵਾਇਆ ਗਿਆ।ਜਿਸ ਲਈ 19 ਪੰਜਾਬ ਬਟਾਲੀਅਨ ਐਨ.ਸੀ.ਸੀ ਲੁਧਿਆਣਾ ਦੇ ਸਭ ਤੋਂ ਸੀਨੀਅਰ ਏ.ਐਨ.ਓ ਲੈਫ਼ਟੀਨੈਂਟ ਜਤਿੰਦਰ ਕੁਮਾਰ ਸਮਰਾਲਾ ਅਤੇ ਸੀ.ਐਚ.ਐਮ ਗੁਰਦੇਵ ਸਿੰਘ ਸਟੇਟ ਐਵਾਰਡ ਲਈ ਚੁਣੇ ਗਏ।
ਪ੍ਰਿੰਸੀਪਲ ਦਵਿੰਦਰ ਸਿੰਘ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ ਵਿਖੇ ਲੰਮੇ ਸਮੇਂ ਤੋਂ ਸ਼ਾਨਦਾਰ ਸੇਵਾਵਾਂ ਨਿਭਾਅ ਰਹੇ ਯੂਨਿਟ ਦੇ ਐਨ.ਸੀ.ਸੀ ਅਫ਼ਸਰ ਲੈਫਟੀਨੈਂਟ ਜਤਿੰਦਰ ਕੁਮਾਰ ਨੂੰ ਪੰਜਾਬ, ਹਰਿਆਣਾ, ਹਿਮਾਚਲ ਤੇ ਚੰਡੀਗੜ ਦੇ ਸਾਂਝੇ ਡਾਇਰੈਕਟੋਰੇਟ ਤੋਂ ਪਹੁੰਚੇ ਮੇਜਰ ਜਨਰਲ ਜੁਗੇਸ਼ ਚੌਧਰੀ, ਐਡੀਸ਼ਨਲ ਡਾਇਰੈਕਟਰ ਜਨਰਲ ਐਨ.ਸੀ.ਸੀ ਚੰਡੀਗੜ ਵੱਲੋਂ ਸ਼ਾਨਦਾਰ ਸੇਵਾਵਾਂ ਨਿਭਾਉਣ ਬਦਲੇ ਲੁਧਿਆਣਾ ਵਿਖੇ ਕਰਵਾਏ ਗਏ ਸਟੇਟ ਪੱਧਰੀ ਸਮਾਗਮ ਦੌਰਾਨ ਵਿਸ਼ੇਸ਼ ਤੌਰ ’ਤੇ ‘ਸਟੇਟ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ।ਸਮਾਗਮ ਦੌਰਾਨ ਡਿਪਟੀ ਕਮਾਂਡਰ ਕਰਨਲ ਰਾਜੀਵ ਰਿਸ਼ੀ, ਟਰੇਨਿੰਗ ਅਫ਼ਸਰ ਰਿਪਜੀਤ ਸਿੰਘ ਰਾਏ, ਕਰਨਲ ਹਰਮਨਜੀਤ ਸਿੰਘ (ਸੈਨਾ ਮੈਡਲ), ਕੈਪਟਨ ਅਕਾਂਕਸ਼ਾ, 19 ਪੰਜਾਬ ਬਟਾਲੀਅਨ ਦੇ ਲੈਫ: ਵਿਜੈ ਸ਼ਰਮਾ, ਬਲਬੀਰ ਸਿੰਘ, ਸਤਵੀਰ ਸਿੰਘ, ਸਵਰਨ ਸਿੰਘ, ਸੂਬੇਦਾਰ ਮੇਜਰ ਆਨਰੇਰੀ ਲੈਫ਼ਟੀਨੈਂਟ ਐਸ.ਪੀ.ਸਿੰਘ, ਸੂਬੇਦਾਰ ਮੇਜਰ ਜਗਮੋਹਨ ਸਿੰਘ, ਦਲਜੀਤ ਸਿੰਘ, ਸੀਨੀ. ਵਰੰਟ ਅਫ਼ਸਰ ਰੁਪਿੰਦਰ ਸਿੰਘ, ਸੂਬੇਦਾਰ ਸੁਰੇਸ਼ ਪੌਲ ਆਦਿ ਉਚੇਚੇ ਤੌਰ ਤੇ ਹਾਜਰ ਹੋਏ।
ਜ਼ਿਕਰਯੋਗ ਹੈ ਕਿ ਲੈਫ਼ਟੀਨੈਂਟ ਜਤਿੰਦਰ ਕੁਮਾਰ ਕੋਲੋਂ ਟਰੇਨਿੰਗ ਪ੍ਰਾਪਤ ਕਰਕੇ ਅੱਜਕਲ ਸੈਂਕੜੇ ਵਿਦਿਆਰਥੀ ਭਾਰਤੀ ਫੌਜ, ਪੰਜਾਬ ਪੁਲਿਸ ਅਤੇ ਹੋਰ ਆਰਮਡ ਫੋਰਸਿਸ ਦੇ ਵਿਭਾਗਾਂ ਵਿੱਚ ਤਾਇਨਾਤ ਹਨ ਅਤੇ ਇਨਾਂ ਨੂੰ ਪਹਿਲਾਂ ਵੀ ਕਈ ਵਾਰ 15 ਅਗਸਤ ਅਤੇ 26 ਜਨਵਰੀ ਨੂੰ ਸਮਰਾਲਾ ਪ੍ਰਸ਼ਾਸ਼ਨ ਵੱਲੋਂ ਵਿੱਦਿਅਕ ਅਤੇ ਐਨ.ਸੀ.ਸੀ ਖੇਤਰ ਵਿੱਚ ਪਾਏ ਵਿਸ਼ੇਸ਼ ਯੋਗਦਾਨ ਅਤੇ ਵਧੀਆ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਜਾ ਚੁੱਕਿਆ ਹੈ।ਲੈਫ਼ਟੀਨੈਂਟ ਜਤਿੰਦਰ ਕੁਮਾਰ ਨੇ ਖੁਸ਼ੀ ਜਾਹਰ ਕਰਦੇ ਹੋਏ ਦੱਸਿਆ ਕਿ ਸਕੂਲ ਵੱਲੋਂ ਨਿੱਘਾ ਸਵਾਗਤ ਕਰਨ ਉਪਰੰਤ ਉਨਾਂ ਨੂੰ ਵਧਾਈਆਂ ਦੇਣ ਵਾਲਿਆਂ ਵਿੱਚ ਸਕੂਲ ਪਿ੍ਰੰਸੀਪਲ ਤੇ ਸਮੂਹ ਸਟਾਫ਼, ਇਲਾਕੇ ਦੇ ਪ੍ਰਿੰਸੀਪਲ, ਮੁੱਖ ਅਧਿਆਪਕ, ਲੈਕਚਰਾਰਜ਼ ਅਤੇ ਮਾਸਟਰਾਂ ਤੋਂ ਇਲਾਵਾ ਇਲਾਕਾ ਨਿਵਾਸੀ ਸ਼ਾਮਲ ਹੋਏ।

Check Also

ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 10 ਜੂਨ ਨੂੰ

ਅੰਮ੍ਰਿਤਸਰ, 8 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਧੀਨ ਨੋਜਵਾਨਾਂ ਨੂੰ ਰੋਜ਼ਗਾਰ …

Leave a Reply