Tuesday, August 4, 2026

ਬਿਨਾਂ ਵਿਆਜ ਤੇ ਪਨੈਲਟੀ ਦੇ ਜਮਾਂ ਹੋਵੇਗਾ ਪ੍ਰਾਪਰਟੀ ਟੈਕਸ

ਬਠਿੰਡਾ, 18 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਨੰ: 02/07/2012-573(43)/1085509/1 property-taxਮਿਤੀ  16.10.2017 ਰਾਹੀਂ ਹਾਊਸ ਟੈਕਸ/ਪ੍ਰਾਪਰਟੀ ਟੈਕਸ ਦੇ ਬਕਾਇਆ ਜਾਤ ਯਕ ਮੁਸ਼ਤ ਜਮਾਂ ਕਰਵਾਉਣ ਤੇ ਨੋਟੀਫਿਕੇਸ਼ਨ ਦੀ ਮਿਤੀ ਤੋਂ 3 ਮਹੀਨਿਆਂ ਲਈ 10 ਪ੍ਰਤੀਸ਼ਤ ਰਿਬੇਟ ਦਿੱਤੀ ਗਈ ਹੈ।ਉਸ ਪਾਸੋਂ ਕੋਈ ਵਿਆਜ਼ ਅਤੇ ਪਨੈਲਟੀ ਨਹੀਂ ਵਸੂਲਿਆ ਜਾਵੇਗਾ।ਸ਼ਹਿਰ ਵਾਸੀ ਉਕਤ ਨਿਸ਼ਚਿਤ ਮਿਤੀ ਤੱਕ ਆਪਣਾ ਬਣਦਾ ਹਾਊਸ ਟੈਕਸ/ਪ੍ਰਾਪਰਟੀ ਟੈਕਸ ਦਾ ਬਕਾਇਆ ਯਕਮੁਸ਼ਤ ਦਫ਼ਤਰ ਨਗਰ ਨਿਗਮ ਬਠਿੰਡਾ ਵਿਖੇ ਜਮਾਂ ਕਰਵਾ ਕੇ ਸਰਕਾਰ ਵਲੋਂ ਦਿੱਤੀ ਗਈ ਸਕੀਮ ਦਾ ਲਾਭ ਉਠਾ ਸਕਦੇ ਹਨ।

Check Also

40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ

ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …

Leave a Reply