ਪਠਾਨਕੋਟ, 20 ਅਕਤੂਬਰ (ਪੰਜਾਬ ਪੋਸਟ ਬਿਊਰੋ) – ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਪੰਜਾਬ ਵਿੱਚ ਕਾਸਤ ਲਈ ਸਾਲ 2016 ਦੌਰਾਨ
ਜਾਰੀ ਕੀਤੀ ਪੀ ਆਰ 126 ਕਿਸਮ ਦੀ ਵਿਕਰੀ ਵਿੱਚ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰ ਕਰਨ ਲਈ ਜ਼ਿਲਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿਖੇ ਸਥਿਤ ਦਫਤਰ ਮੁੱਖ ਖੇਤੀਬਾੜੀ ਦੇ ਦਫਤਰ ਵਿਖੇ ਡਾ. ਇੰਦਰਜੀਤ ਸਿੰਘ ਧੰਜੂ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ।ਜਿਸ ਵਿੱਚ ਡਾ. ਹਰਿੰਦਰ ਸਿੰਘ ਬੈਂਸ ਖੇਤੀਬਾੜੀ ਅਫਸਰ, ਡਾ. ਅਮਰੀਕ ਸਿੰਘ ਸਹਾਇਕ ਮੰਡੀਕਰਨ ਅਫਸਰ-ਕਮ-ਖੇਤੀਬਾੜੀ ਅਫਸਰ, ਜੋਗਿੰਦਰ ਸਿੰਘ ਪ੍ਰਧਾਨ ਕੱਚਾ ਆੜਤੀ ਐਸੋਸੀਏਸ਼ਨ, ਹਰਜਿੰਦਰ ਸਿੰਘ, ਰਿੰਕੂ ਨੰਗਲ ਭੂਰ, ਰਜਿੰਦਰ ਸਿੰਘ ਚੱਕ ਮਿਨਹਾਸ, ਨੀਰਜ ਸਿੰਘ, ਰੋਹਿਤ ਕੁਮਾਰ, ਕੁਲਦੀਪ ਸਿੰਘ ਸਮੇਤ ਹੋਰ ਆੜਤੀ ਵੀ ਹਾਜ਼ਰ ਸਨ।
ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਪੀ.ਆਰ 126 ਕਿਸਮ ਨੂੰ ਸਟੇਟ ਵਰਾਇਟੀ ਅਪਰੂਵਲ ਕਮੇਟੀ ਵੱਲੋਂ ਪੰਜਾਬ ਮਿਲ ਐਸੋਸੀਏਸ਼ਨ ਅਤੇ ਖ੍ਰੀਦ ਏਜੰਸੀਆਂ ਦੇ ਨੁਮਾਇੰਦਿਆਂ ਦੀ ਸਹਿਮਤੀ ਨਾਲ ਸਾਲ 2016 ਦੌਰਾਨ ਜਾਰੀ ਕੀਤਾ ਗਿਆ ਸੀ।ਉਨਾਂ ਕਿਹਾ ਕਿ ਪੀ.ਆਰ 126 ਕਿਸਮ ਦੇ ਕੁੱਲ ਚੌਲਾਂ ਦੀ ਮਾਤਰਾ ਪੀ.ਆਰ 121, ਪੀ.ਆਰ 124, ਪੀ.ਆਰ 118 ਦੇ ਬਰਾਬਰ ਅਤੇ ਬਾਕੀ ਕਿਸਮਾਂ ਨਾਲੌਂ ਬੇਹਤਰ ਹੈ।ਉਨਾਂ ਕਿਹਾ ਕਿ ਇਹ ਕਿਸਮ ਘੱਟ ਸਮੇਂ ਵਿੱਚ ਪੱਕਣ ਕਰਕੇ ਜ਼ਮੀਨ ਹੇਠਲੇ ਪਾਣੀ ਅਤੇ ਰਸਾਇਣਕ ਖਾਦਾਂ ਦੀ ਬੱਚਤ ਵੀ ਕਰਦੀ ਹੈ।ਉਨਾਂ ਦਸਿਆਂ ਪੀ.ਆਰ 126 ਕਿਸਮ ਭਾਰਤ ਸਰਕਾਰ ਦੁਆਰਾ ਨਿਰਧਾਰਿਤ ਮਾਪਦੰਡਾਂ ਅਨੁਸਾਰ 67% ਚੌਲਾਂ ਦੀ ਸ਼ਰਤ ਪੂਰਿਆਂ ਕਰਦੀ ਹੈ।ਡਾ. ਅਮਰੀਕ ਸਿੰਘ ਸਹਾਇਕ ਮੰਡੀਕਰਨ ਅਫਸਰ ਨੇ ਕਿਹਾ ਕਿ ਕਿਸਾਨੀ ਹਿੱਤ ਵਿੱਚ ਝੋਨੇ ਦਾ ਤੋਲ ਸਹੀ ਕੀਤਾ ਜਾਵੇ ਤਾਂ ਜੋ ਕਿਸਾਨ ਨੂੰ ਕੋਈ ਨੁਕਸਾਨ ਨਾਂ ਹੋਵੇ।ਉਨਾ ਕਿਹਾ ਕਿ ਜੇਕਰ ਕਿਸੇ ਆੜਤੀ ਦਾ ਤੋਲ ਗਲਤ ਪਾਇਆ ਗਿਆ ਤਾਂ ਯੋਗ ਕਾਰਵਾਈ ਲਈ ਉਚ ਅਧਿਕਾਰੀਆਂ ਨੂੰ ਲਿਖ ਦਿੱਤਾ ਜਾਵੇਗਾ।ਕੱਚਾ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਜੋਗਿੰਦਰ ਸਿੰਘ ਅਤੇ ਰਿੰਕੂ ਨੰਗਲ ਭੁਰ ਨੇ ਦੱਸਿਆ ਕਿ ਝੋਨੇ ਦੀ ਨਵੀਂ ਕਿਸਮ ਪੀ.ਆਰ 126 ਦੇ ਮੰਡੀਕਰਨ ਉਪਰੰਤ ਸ਼ੈਲਰ ਮਾਲਕਾਂ ਵਲੋਂ ਬਹਾਨੇਬਾਜ਼ੀ ਕਰਕੇ ਵਾਪਸ ਕਰਕੇ ਆੜਤੀਆਂ ਨੂੰ ਬਿਨਾਂ ਮਤਲਬ ਖਰਾਬ ਕੀਤਾ ਜਾ ਰਿਹਾ ਹੈ।ਉਨਾਂ ਕਿਹਾ ਕਿ ਕਿਸਾਨ ਤੋਂ 17% ਨਮੀ ਹੋਣ ਦੇ ਬਾਵਜੂਦ ਪੀ ਆਰ 126 ਦੀ ਖ੍ਰੀਦ ਕਰਕੇ ਜੇ ਫਾਰਮ `ਤੇ ਮੁੱਲ ਪੂਰਾ ਲਿਖਿਆ ਜਾ ਰਿਹਾ, ਪਰ ਅਦਾਇਗੀ ਘੱਟ ਕੀਤੀ ਜਾ ਰਹੀ ਹੈ।ਉਨਾਂ ਮੰਗ ਕੀਤੀ ਕਿ ਝੋਨੇ ਦੀ ਅਦਾਇਗੀ ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੀ ਪਾਈ ਜਾਵੇ ਤਾਂ ਜੋ ਕਿਸਾਨਾਂ ਦੀ ਹੋ ਰਹੀ ਲੁੱਟ ਨੂੰ ਰੋਕਿਆ ਜਾ ਸਕੇ।ਉਨਾਂ ਇਹ ਵੀ ਮੰਗ ਕੀਤੀ ਕਿ ਪਠਾਨਕੋਟ ਜ਼ਿਲੇ ਵਿੱਚ ਬਾਹਰਲੇ ਜ਼ਿਲਿਆਂ ਤੋਂ ਆਰ.ਓ ਜਾਰੀ ਕੀਤਾ ਜਾਵੇ ਤਾਂ ਜੋ ਜਿਲਾ ਪਠਾਨਕੋਟ ਦੇ ਸ਼ੈਲਰ ਮਾਲਕਾਂ ਵੱਲੋਂ ਕੀਤੀ ਜਾ ਰਹੀ ਮਨਮਰਜ਼ੀ ਨੂੰ ਰੋਕਿਆ ਜਾ ਸਕੇ।ਰਜਿੰਦਰ ਸਿੰਘ ਮਿਨਹਾਸ ਨੇ ਕਿਹਾ ਕਿ ਇਹ ਕਿਸਮ ਘੱਟ ਸਮੇਂ ਵਿੱਚ ਪੱਕ ਕੇ ਪ੍ਰਤੀ ਏਕੜ ਵਧੇਰੇ ਪੈਦਾਵਾਰ ਦੇਣ ਕਾਰਨ ਪਠਾਨਕੋਟ ਜ਼ਿਲੇ ਲਈ ਬਹੁਤ ਹੀ ਢੁੱਕਵੀਂ ਹੈ ਕਿਉਂਕਿ ਆਮ ਵੱਧ ਸਮਾਂ ਲੈਣ ਵਾਲੀਆਂ ਕਿਸਮਾਂ ਦੇ ਪੱਕਣ ਸਮੇਂ ਤਾਪਮਾਨ ਘੱਟ ਜਾਣ ਕਾਰਨ ਦਾਣਿਆਂ ਵਿੱਚ ਨਮੀ ਜ਼ਿਆਦਾ ਹੋਣ ਕਾਰਨ ਮੰਡੀਕਰਨ ਵਿੱਚ ਸਮੱਸਿਆ ਆਉਂਦੀ ਹੈ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media