ਅੰਮ੍ਰਿਤਸਰ, 20 ਅਕਤੂਬਰ (ਪੰਜਾਬ ਪੋਸਟ ਬਿਊਰੋ) – ਦੀਵਾਲੀ ਦਾ ਪਾਵਨ ਤਿਉਹਾਰ ਸਾਰੇ ਸੰਸਾਰ ਭਰ ਦੇ ਵਿਚ ਪਟਾਕੇ ਚਲਾ ਕੇ ਅਤੇ
ਮਿਠਾਈਆਂ ਵੰਡ ਕੇ ਮਨਾਇਆ ਜਾ ਰਿਹਾ ਹੈ, ਉਥੇ ਕੁੱਝ ਇਸ ਤਰਾਂ ਦੀਵਾਲੀ ਮਨਾਉਣ ਨੂੰ ਫਜੂਲ ਖਰਚ ਸਮਝ ਕੇ ਗਰੀਬਾਂ ਦੀ ਸੇਵਾ ਨੂੰ ਤਰਜੀਹ ਦੇਂਦੀਆਂ ਹਨ, ਅਜਿਹੀਆਂ ਸੰਸਥਾਵਾਂ ਵਿੱਚ ਸ਼ਨ-ਸ਼ਾਈਨ ਨਾਂ ਦੀ ਸੰਸਥਾ ਹੈ, ਜਿਸ ਨੇ ਦੀਵਾਲੀ ਮੌਕੇ ਦ੍ਰਿਸ਼ਟੀ ਫਾਊਂਡੇਸ਼ਨ ਬਲਾਇੰਡਸ ਦੇ ਉਹਨਾਂ ਲੋਕਾਂ ਦੇ ਨਾਲ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀ ਗਈਆਂ ਜਿੰਨਾ ਨੂੰ ਇਹ ਵੀ ਨਹੀਂ ਪਤਾ ਹੈ ਕੇ ਤਿਉਹਾਰ ਕਦੋ ਆਉਂਦੇ ਹਨ ਤੇ ਕਦੋ ਚਲੇ ਜਾਂਦੇ ਹਨ।ਇਹਨਾਂ ਵਿੱਚ ਬਹੁਤ ਸਾਰੇ ਬੱਚੇ, ਜਵਾਨ ਤੇ ਬਜ਼ੁੱਰਗ ਇਸ ਤਰਾਂ ਦੇ ਸਨ, ਜਿੰਨਾ ਵਿਚੋ ਨਾ ਤਾਂ ਕੋਈ ਸੁਣ ਸਕਦਾ ਤੇ ਨਾ ਕੋਈ ਬੋਲ ਸਕਦਾ ਤੇ ਨਾ ਕੋਈ ਵੇਖ ਸਕਦਾ ਹੈ ਤੇ ਨਾ ਕੋਈ ਚੱਲ ਫਿਰ ਸਕਦਾ ।
ਸ਼ਨ-ਸ਼ਾਈਨ ਦੇ ਮੁੱਖੀ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਬਹੁਤ ਖੁਸ਼ੀ ਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਸ਼ਨ-ਸ਼ਾਈਨ ਦੇ ਸਾਰੇ ਪਰਿਵਾਰ ਵਲੋਂ ਦਿੱਤੇ ਗਏ ਯੋਗਦਾਨ ਨਾਲ ਉਹ ਸਪੈਸ਼ਲ ਵਿਅਕਤੀਆਂ ਨੂੰ ਕੰਬਲ, ਗਰਮ ਪਾਣੀ ਦੇ ਲਈ ਗੀਜ਼ਰ ਤੇ ਮਿਠਾਈਆਂ ਵੰਡ ਤੇ ਖਾ ਕੇ ਦੀਵਾਲੀ ਮਨਾ ਰਹੇ ਹਨ।ਸੁਸਾਇਟੀ ਦੀ ਲੀਗਲ ਸਲਾਹਕਾਰ ਤੇ ਸਮਾਜ ਸੇਵਿਕਾ ਮੰਜੂ ਗੁਪਤਾ ਨੇ ਕਿਹਾ ਕਿ ਉਹ ਕਾਫੀ ਦੇਰ ਤੋਂ ਇਸ ਸੰਸਥਾ ਦੇ ਵਿੱਚ ਕੰਮ ਕਰ ਰਹੀ ਹੈ ਅਤੇ ਚੰਗੀ ਗੱਲ ਇਹ ਲੱਗਦੀ ਹੈ ਕੇ ਸ਼ਨ-ਸ਼ਾਈਨ ਪਰਿਵਾਰ ਵਿਚ ਜਿਆਦਾਤਰ ਮੈਂਬਰ ਕਾਲਜ ਤੇ ਯੂਨੀਵਰਸਿਟੀ ਦੇ ਵਿਦਿਆਰਥੀ ਹਨ, ਜਿੰਨਾ ਦੇ ਮਨ ਵਿੱਚ ਸੇਵਾ ਦੀ ਪੂਰੀ ਭਾਵਨਾ ਹੈ।ਇਸ ਸਮੇਂ ਪੁੱਜੇ ਪੱਤਰਕਾਰਾਂ ਵਲੋਂ ਦ੍ਰਿਸ਼ਟੀ ਸੰਸਥਾ ਦੇ ਸਪੈਸ਼ਲ ਵਿਅਕਤੀਆਂ ਨੂੰ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media