Saturday, October 10, 2026

ਬੈਤਲਹਮ ਚਰਚ ਵਲੋਂ 2 ਰੋਜ਼ਾ ਮਸੀਹ ਕਨਵੈਨਸ਼ਨ

ਪਰਮੇਸ਼ਵਰ ਦਾ ਵਚਨ ਮਨੁੱਖ ਲਈ ਦੀਪਕ ਹੈ – ਪਾਸਟਰ ਜਤਿੰਦਰ ਗਿੱਲ

PPN2110201717ਅੰਮ੍ਰਿਤਸਰ, 21 ਅਕਤੂਬਰ (ਪੰਜਾਬ ਪੋਸਟ ਬਿਊਰੋ) – ਹਰ ਸਾਲ ਦੀ ਤਰਾ ਇਸ ਵਾਰ ਵੀ ਬੈਤਲਹਮ ਚਰਚ ਗੁੰਮਟਾਲਾ ਵਲੋ ਸਮੂਹ ਲੋਕਾ ਦੇ ਸਹਿਯੋਗ ਨਾਲ 2 ਰੋਜਾ ਮਸੀਹ ਕਨਵੈਂਸ਼ਨ ਸੁਰੂ ਹੋਈ।ਜਿਸ ਦਾ ਉਦਘਾਟਨ ਪਾਸਟਰ ਜਤਿੰਦਰ ਪ੍ਰਕਾਸ ਗਿੱਲ, ਪਾਸਟਰ ਤਿਮੋਥੀ ਡਿਸੁਜ ਅਤੇ ਪਾਸਟਰ ਐਰਿਕ ਮਿਲਵਾਨੀ ਨੇ ਸਾਂਝੇ ਤੌਰ ਤੇ ਕੀਤਾ।ਸਭ ਤੋ ਪਹਿਲਾ ਕਨਵੈਸ਼ਨ ਦੇ ਪ੍ਰਬੰਧਕ ਪਾਸਟਰ ਸਤਿੰਦਰ ਪ੍ਰਕਾਸ਼ ਗਿੱਲ ਨੇ ਮੁੱਖ ਮਹਿਮਾਨਾਂ, ਪਾਸਟਰਾਂ ਅਤੇ ਵੱਡੀ ਗਿਣਤੀ ਵਿੱਚ ਆਈਆਂ ਮਸੀਹ ਸੰਗਤਾਂ ਨੂੰ ਜੀ ਆਈਆਂ ਕਿਹਾ ਗਿਆ।ਕਨਵੈਨਸ਼ਨ ਦੀ ਪਹਿਲੀ ਰਾਤ ਪਾਸਟਰਾਂ ਨੇ ਪਵਿੱਤਰ ਬਾਈਬਲ ਦੇ ਹਵਾਲੇ ਨਾਲ ਕਿਹਾ ਕਿ ਪਰਮੇਸ਼ਵਰ ਦਾ ਵਚਨ ਮਨੁੱਖ ਲਈ ਦੀਪਕ ਹੈ।ਜਿਸ ਦੀ ਰੋਸ਼ਨੀ ਨਾਲ ਮਨੁੱਖ ਨੂੰ ਪਰਮੇਸ਼ਵਰ ਦੇ ਰਾਜ ਵਿੱਚ ਜਾਣ ਲਈ ਰਸ਼ਤਾ ਮਿਲਦਾ ਹੈ, ਉਨਾ ਕਿਹਾ ਕਿ ਪ੍ਰਭੂ ਦੇ ਬਚਨ ਅਤੇ ਪਵਿੱਤਰ ਆਤਮਾ ਦੇ ਸੁਮੇਲ ਨਾਲ ਮਨੁੱਖ ਦਾ ਜੀਵਨ ਬਦਲ ਕਿ ਪਵਿੱਤਰ ਹੋ ਜਾਦਾ ਹੈ ਅਤੇ ਮਨੁੱਖ ਪਾਪਾਂ ਤੋ ਤੋਬਾ ਕਰਕੇ ਪ੍ਰਮੇਸ਼ਵਰ ਦੇ ਅਦੇਸ਼ਾਂ ਅਨੁਸਾਰ ਅਪਣਾ ਜੀਵਨ ਲੋਕਾਂ ਦੀ ਭਲਾਈ ਲਈ ਲੇਖੇ ਲਾਉਣ ਨਾਲ ਸਵਰਗ ਦੇ ਰਾਜ ਦੇ ਭਾਗੀ ਹੋਣ ਦਾ ਹੱਕਦਾਰ ਬਣ ਜਾਦਾ ਹੈ।ਇਸ ਮੌਕੇ ਭਜਨ ਮੰਡਲੀਆਂ ਨੇ ਪ੍ਰਭੂ ਯਿਸੂ ਮਸੀਹ ਦੀ ਮਹਿਮਾਂ ਦਾ ਗੁਣਗਾਨ ਕੀਤਾ ਅਤੇ ਲੰਗਰ ਦਾ ਵੀ ਆਯੋਜਨ ਕੀਤਾ ਗਿਆ ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply