Friday, October 9, 2026

ਸਟੇਟ ਬੈਂਕ ਆਫ਼ ਇੰਡੀਆ ਦੇ ਨਵੇਂ ਆਏ ਮੈਨੇਜਰ ਬੈਨਰਜੀ ਨੇ ਅਹੁੱਦਾ ਸੰਭਾਲਿਆ

PPN2210201708ਸੰਦੌੜ, 22 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸਟੇਟ ਬੈਂਕ ਆਫ਼ ਇੰਡੀਆ ਸੰਦੌੜ ਵਿਖੇ ਨਵੇਂ ਆਏ ਮੈਨੇਜਰ ਐਸ.ਕੇ ਬੈਨਰਜੀ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ।ਉਨਾਂ ਨੇ ਦੱਸਿਆ ਕਿ ਬੈਂਕ ਵਿਚ ਆਉਣ ਵਾਲੇ ਕਿਸੇ ਵੀ ਗਾਹਕ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।ਪਟਿਆਲਾ ਤੋਂ ਬਦਲ ਕੇ ਸੰਦੌੜ ਬ੍ਰਾਂਚ ਆਏ ਬੈਨਰਜੀ ਨੇ ਦੱਸਿਆ ਉਹ ਪੰਜਾਬ ਵਿਚ ਸਭ ਤੋਂ ਪਹਿਲਾਂ ਬਠਿੰਡੇ ਸ਼ਹਿਰ ਵਿਖੇ ਬਤੌਰ ਫੀਲਡ ਅਫਸਰ ਨਿਯੁੱਕਤ ਹੋਏ ਸਨ।ਉਨਾਂ ਕਿਹਾ ਕਿ ਲੋਕਾਂ ਨੂੰ ਕੰਮਕਾਜ ‘ਚ ਕਿਸੇ ਤਰਾਂ ਦੀ ਦਿੱਕਤ ਦਾ ਸਾਹਮਣਾ ਨਹੀ ਕਰਨ ਦਿੱਤਾ ਜਾਵੇਗਾ। ਇਸ ਮੌਕੇ ਸਮੂਹ ਸਟਾਫ ਵੱਲੋਂ ਉਨਾਂ ਨੂੰ `ਜੀ ਆਇਆਂ` ਕਿਹਾ ਗਿਆ।ਇਸ ਮੌਕੇ ਮਹੇਸ਼ ਕੁਮਾਰ ਸਿੰਗਲਾ, ਉਮੇਸ਼ ਸਿੰਗਲਾ, ਆਰ.ਕੇ ਗੁਪਤਾ, ਇੰਦੂ ਬਾਲਾ ਆਦਿ ਹੋਰ ਹਾਜ਼ਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply