Friday, June 26, 2026

ਸਰਕਾਰੀ ਸੀਨੀ. ਸੈਕੰ. ਸਕੂਲ ਛੇਹਰਟਾ ਤੇ ਮਾਲ ਰੋਡ ਬਣੇ ਬਾਕਸਿੰਗ ਚੈਂਪੀਅਨ

PPN2210201716ਅੰਮ੍ਰਿਤਸਰ, 22 ਅਕਤੂਬਰ (ਪੰਜਾਬ ਪੋਸਟ- ਸ਼ੈਫੀ ਸੰਧੂ) – ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਦਿਸ਼ਾ ਨਿਰਦੇਸ਼ਾ ਤੇ ਰਾਸ਼ਟਰੀ ਬਾਕਸਿੰਗ ਕੋਚ ਬਲਕਾਰ ਸਿੰਘ ਦੇ ਬੇਮਿਸਾਲ ਅਤੇ ਚੇਅਰਪਰਸਨ ਪ੍ਰਿੰਸੀਪਲ ਅੰਜ਼ਨਾ ਕੁਮਾਰੀ, ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋਹੜੂ, ਕੋ-ਚੇਅਰਮੈਨ ਡੀ.ਪੀ ਹਰਜਿੰਦਰ ਸਿੰਘ ਦੀ ਦੇਖ-ਰੇਖ ਹੇਠ ਆਯੋਜਿਤ ਮਹਿਲਾਵਾਂ ਦੇ ਅੰਡਰ-17, ਅੰਡਰ-19 ਸਾਲ ਉਮਰ ਵਰਗ ਦੇ ਬਾਕਸਿੰਗ ਖੇਡ ਮੁਕਾਬਲਿਆਂ ਦਾ ਚੈਂਪੀਅਨ ਤਾਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਦੇ ਸਿਰ ਸੱਜਿਆ।ਉਘੇ ਖੇਡ ਪ੍ਰਮੋਟਰ ਜਸਬੀਰ ਸਿੰਘ ਵੱਲੋਂ ਜੇਤੂਆਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਪ੍ਰਿੰਸੀਪਲ ਮਨਮੀਤ ਕੌਰ ਤੇ ਚੇਅਰਪਰਸਨ ਮੈਡਮ ਅੰਜਨਾ ਕੁਮਾਰੀ ਦੇ ਵੱਲੋਂ ਸਾਂਝੇ ਤੌਰ ਤੇ ਅਦਾ ਕੀਤੀ।ਰੈਫਰੀ ਤੇ ਰਾਸ਼ਟਰੀ ਬਾਕਸਿੰਗ ਕੋਚ ਬਲਕਾਰ ਸਿੰਘ, ਕੋਚ ਜੀ.ਐਸ ਭੱਲਾ, ਕੋਚ ਗੁਰਪ੍ਰਤਾਪ ਸਿੰਘ ਪੀ.ਪੀ ਤੇ ਕੁਲਦੀਪ ਸਿੰਘ ਦੀ ਨਿਗਰਾਨੀ ਹੇਠ ਕਰਵਾਏ ਗਏ।ਇੰਨ੍ਹਾਂ ਖੇਡ ਮੁਕਾਬਲਿਆਂ ਦੇ ਵਿੱਚ 38 ਅੰਕ ਹਾਂਸਲ ਕਰਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਪਹਿਲੇ ਸਥਾਨ ਤੇ ਰਹਿ ਕੇ ਚੈਂਪੀਅਨ, ਜਦੋਂ 23 ਅੰਕ ਹਾਂਸਲ ਕਰਕੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਮਾਲ ਰੋਡ ਫਸਟ ਰਨਰਜ਼ਅੱਪ ਜਦੋਂ 21 ਅੰਕ ਹਾਂਸਲ ਕਰਕੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪੁਤਲੀਘਰ ਦੀ ਟੀਮ ਸੈਕੰਡ ਰਨਰਜ਼ਅੱਪ ਰਹੀ। ਕੋਚ ਬਲਕਾਰ ਸਿੰਘ ਅਨੁਸਾਰ ਅੰਡਰ-17 ਸਾਲ ਉਮਰ ਵਰਗ ਵਿੱਚ ਸ.ਸ.ਸ.ਸਕੂਲ ਛੇਹਰਟਾ ਪਹਿਲੇ, ਸ.ਕੰ.ਸ.ਸ.ਸਕੂਲ ਮਾਲ ਰੋਡ ਦੂਜੇ ਤੇ ਸ.ਕੰ.ਸ.ਸ ਸਕੂਲ ਪੁਤਲੀਘਰ ਤੀਜੇ ਸਥਾਨ ਤੇ ਰਹੇ।ਅੰਡਰ-19 ਸਾਲ ਉਮਰ ਵਰਗ ਵਿੱਚ ਸ.ਕੰ.ਸ.ਸ ਸਕੂਲ ਮਾਲ ਰੋਡ ਪਹਿਲੇ, ਅਜੀਤ ਵਿਦਿਆਲਯ ਸੁਲਤਾਨਵਿੰਡ ਰੋਡ ਦੂਜੇ ਤੇ ਸ.ਸ.ਸ ਸਕੂਲ ਛੇਹਰਟਾ ਤੀਜੇ ਸਥਾਨ `ਤੇ ਰਹੇ।ਆਪਣੇ ਸੰਬੋਧਨ ਵਿੱਚ ਖੇਡ ਪ੍ਰਮੋਟਰ ਜਸਬੀਰ ਸਿੰਘ ਨੇ ਕਿਹਾ ਕਿ ਧੀਆਂ ਦੀ ਆਤਮ ਰੱਖਿਆ ਵਾਸਤੇ ਬਾਕਸਿੰਗ ਖੇਡ ਦੀ ਸਿੱਖਿਆ ਹਾਂਸਲ ਹੋਣਾ ਸਮੇਂ ਦੀ ਲੋੜ ਹੈ।ਹਰੇਕ ਸਕੂਲ ਦੇ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਉਹ ਵਿਦਿਆਰਥੀਆਂ ਨੂੰ ਇਸ ਖੇਡ ਵਿੱਚ ਮੁਹਾਰਤ ਹਾਂਸਲ ਕਰਵਾਉਣ।ਇਸ ਦੌਰਾਨ ਰਾਸ਼ਟਰੀ ਬਾਕਸਿੰਗ ਕੋਚ ਬਲਕਾਰ ਸਿੰਘ ਨੇ ਚੇਅਰਪਰਸਨ ਮੈਡਮ ਅੰਜਨਾ ਕੁਮਾਰੀ ਤੇ ਪ੍ਰਿੰਸੀਪਲ ਮਨਮੀਤ ਕੌਰ ਤੇ ਹੋਰਨਾ ਦਾ ਜੀ ਆਇਆਂ  ਆਖਦਿਆਂ ਧੰਨਵਾਦ ਕੀਤਾ।
ਇਸ ਮੌਕੇ ਜ਼ਿਲ੍ਹਾ ਕੋਚ ਜੇ.ਪੀ ਭਿੰਡਰ, ਕੋਚ ਜਸਬੀਰ ਸਿੰਘ, ਕੋਚ ਬ੍ਰਿਜ਼ ਮੋਹਨ ਰਾਣਾ, ਸਾਬਕਾ ਏ.ਈ.ਓ ਕੁਲਜਿੰਦਰ ਸਿੰਘ ਮੱਲ੍ਹੀ, ਡੀ.ਪੀ.ਈ ਸਲਵਿੰਦਰ ਸਿੰਘ, ਜਤਿੰਦਰ ਸਿੰਘ, ਸੰਦੀਪ ਸਿੰਘ, ਮਨਿੰਦਰ ਸਿੰਘ, ਮੈਡਮ ਰੰਜਨਾ, ਮੈਡਮ ਸਰਬਜੀਤ ਕੌਰ, ਮੈਡਮ ਅਨੁਰਾਧਾ ਆਦਿ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply