Wednesday, October 7, 2026

800 ਸਕੂਲਾਂ ਬੰਦ ਕਰਨ ਦੇ ਨਾਦਰਸ਼਼ਾਹੀ ਫਰਮਾਨ `ਤੇ ਲੱਗੇ ਮੁਕੰਮਲ ਰੋਕ – ਲਾਹੌਰੀਆ

PPN2210201717ਜੰਡਿਆਲਾ ਗੁਰੂ, 22 ਅਕਤੂਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਪ੍ਰੈਸ ਨੂੰ ਦੱਸਿਆ ਕਿ ਈ.ਟੀ.ਯੂ ਪੰਜਾਬ ਵਲੋਂ ਪੰਜਾਬ ਸਰਕਾਰ ਦੇ ਨਾਦਰਸ਼ਾਹੀ ਫਰਮਾਨ 20 ਬਚਿਆਂ ਤੋ ਘੱਟ ਗਿਣਤੀ ਵਾਲੇ 800 ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਵਾਲੇ ਨੋਟੀਫਿਕੇਸ਼ਨ ਦਾ ਸਖਤ ਵਿਰੋਧ ਕੀਤਾ ਜਾਵੇਗਾ।ਇਸ ਪ੍ਰਾਇਮਰੀ ਸਿਖਿਆ ਮਾਰੂ ਪੱਤਰ ਨਾਲ ਪੰਜਾਬ ਦੇ 800 ਪਿੰਡਾਂ ਦੇ ਗਰੀਬ ਲੋਕਾਂ ਦੇ ਬਚਿਆਂ ਕੋਲੋਂ ਪ੍ਰਾਇਮਰੀ ਸਿਖਿਆ ਖੁਸ਼ ਜਾਵੇਗੀ ਅਤੇ 1600 ਪੋਸਟਾਂ ਖਤਮ ਹੋਣ ਦਾ ਵੀ ਖਤਰਾ ਬਣਿਆ ਹੋਇਆ ਹੈ।ਵੱਡੀ ਗਿਣਤੀ `ਚ ਅਧਿਆਪਕਾਂ ਨੂੰ ਦੂਰ-ਦੁਰਾਡੇ ਸਕੂਲਾਂ `ਚ ਤਬਦੀਲ ਹੋਣਾ ਪਵੇਗਾ।ਲਾਹੌਰੀਆ ਨੇ ਕਿਹਾ ਕਿ ਸਰਕਾਰ ਆਪਣਾ ਇਹ ਨਾਦਰਸ਼ਾਹੀ ਫਰਮਾਨ ਤੁਰੰਤ ਵਾਪਸ ਲਵੇ ਨਹੀ ਤਾਂ ਈ.ਟੀ.ਯੂ ਤਿੱਖਾ ਸੰਘਰਸ਼ ਕਰੇਗੀ ਤੇ ਪ੍ਰਾਇਮਰੀ ਸਿੱਖਿਆ ਮਾਰੂ ਪੱਤਰ ਦੀ ਵਾਪਸੀ ਤੱਕ ਸੰਘਰਸ਼ ਜਾਰੀ ਰਹੇਗਾ।ਇਸ ਮੌਕੇ ਸੁਰਿੰਦਰ ਸਿੰਘ ਬਾਠ, ਗੁਰਵਿੰਦਰ ਸਿੰਘ ਕਪੂਰਥਲਾ, ਹਰਪ੍ਰੀਤ ਸਿੰਘ ਬਟਾਲਾ, ਵਿਪਨ ਸ਼ਰਮਾ, ਸਤਨਾਮ ਸਿੰਘ ਭੁੱਲਰ, ਗੁਰਪ੍ਰੀਤ ਸਿੰਘ ਗੁਰਦਾਸਪੁਰ, ਹਰਭਜਨ ਸਿੰਘ ਟਾਂਡਾ, ਰਾਣਾ ਪ੍ਰਿਤਪਾਲ਼ ਸਿੰਘ ਢਿਲੋਂ, ਰਜਿੰਦਰ ਸ਼ਰਮਾ ਕਾਹਨੂੰਵਾਨ, ਨਵਦੀਪ ਸਿੰਘ ਵਿਰਕ, ਭੁਪਿੰਦਰ ਸਿੰਘ ਠੱਠੀਆ, ਗੁਰਭੇਜ ਸਿੰਘ ਮੱਲੵੀ, ਗੁਰਕੀਰਤ ਸਿੰਘ ਮੋਹਾਲੀ, ਨਿਸ਼ਾਨ ਸਿੰਘ ਮਖੂ, ਅਮਨਦੀਪ ਸਿੰਘ ਜੰਡਿਆਲਾ, ਮਲਕੀਤ ਸਿੰਘ ਅਬੋਹਰ ਆਦਿ ਹਾਜ਼ਰ ਸਨ ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply