Friday, June 26, 2026

ਬਾਬਾ ਫ਼ਰੀਦ ਕਾਲਜ ਵਿਖੇ ‘ਅਲਗਲ ਬਾਇਓਟੈਕਨਾਲੋਜੀ’ ਬਾਰੇ ਉਦਯੋਗ ਕੇਂਦਰਿਤ ਭਾਸ਼ਣ

ਬਠਿੰਡਾ, 23 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਕਾਲਜ ਦੇ ਬਾਇਓਟੈਕਨਾਲੋਜੀ ਐਂਡ ਮੈਡੀਕਲ ਵਿਭਾਗ ਦੁਆਰਾ ‘‘ਅਲਗਲ PPN2310201701ਬਾਇਓਟੈਕਨਾਲੋਜੀ : ਨਵਿਉਣਯੋਗ ਊਰਜਾ ਦੀਆਂ ਲੋੜਾਂ ਲਈ ਇੱਕ ਐਡਵਾਂਸਡ ਇੰਡਸਟਰੀਅਲ ਪਹੰੁਚ’’ ਬਾਰੇ ਉਦਯੋਗਿਕ ਕੇਂਦਰਤ ਭਾਸ਼ਣ ਆਯੋਜਿਤ ਕਰਵਾਇਆ ਗਿਆ।ਬਾਇਓਟੈਕਨਾਲੋਜੀ ਐਂਡ ਮੈਡੀਕਲ ਵਿਭਾਗ ਦੇ ਵਿਦਿਆਰਥੀ ਅਤੇ ਅਧਿਆਪਕ ਇਸ ਭਾਸ਼ਣ ਵਿੱਚ ਹਾਜ਼ਰ ਹੋਏ। ਡਾ. ਰਾਜੀਵ ਕੁਮਾਰ ਅਨੇਜਾ, ਫਾਊਂਡਰ ਅਤੇ ਡਾਇਰੈਕਟਰ, ਏ.ਬੀ.ਸੀ.ਏ ਬਾਇਓ-ਸਲੂਸ਼ਨਜ਼ ਪ੍ਰਾ. ਲਿਮ. ਮੁਹਾਲੀ (ਇੰਡੀਆ) ਨੇ ਮਾਹਿਰ ਵਜੋਂ ਸ਼ਿਰਕਤ ਕੀਤੀ।ਅੰਤਰਰਾਸ਼ਟਰੀ ਸਨਅਤਕਾਰਾਂ ਵਿੱਚ ਯੂ.ਐਸ.ਏ ਵਿੱਚ 3 ਸਾਲ ਦਾ ਉਦਮਿਤਾ ਅਨੁਭਵ ਹੈ। ਦੱਸਣਯੋਗ ਹੈ ਕਿ ਥਾਪਰ ਯੂਨੀਵਰਸਿਟੀ ਤੋਂ ਪੀ.ਐਚ.ਡੀ (ਇੰਡਸਟਰੀਅਲ ਬਾਇਓਟੈਕਨਾਲੋਜੀ) ਕਰਕੇ ਡਾ. ਅਨੇਜਾ ਨੇ ਯੂ.ਐਸ ਸਰਕਾਰ ਦੁਆਰਾ ਪ੍ਰਦਾਨ ਆਨਰੇਰੀ ਬਰਿੱਜ਼ ਅਤੇ ਏਜ਼ ਗ੍ਰਾਂਟ ਅਧੀਨ ਬਾਇਓਕਾਮ (ਸਨਡਿਏਗੋ) ਅਤੇ ਯੂਨੀਵਰਸਿਟੀ ਆਫ਼ ਕੈਲੀਫੋਰਨੀਆ-ਸਨਡਿਏਗੋ, ਕੈਲੀਫੋਰਨੀਆ (ਯੂ.ਐਸ.ਏ) ਨਾਲ ਜੁੜੇ ਰਹੇ ਹਨ। ਉਨਾਂ ਦੇ ਖੋਜ ਪੱਤਰ ਐਲਗਾਲ ਵਿਭਿੰਨਤਾ, ਐਲਗਲ ਵਾਤਾਵਰਣਿਕ ਇੰਜਨੀਅਰਿੰਗ, ਐਲਗਲ ਬਾਇਓਫਿਊਲ, ਪੋਂਡ ਪ੍ਰਣਾਲੀ ਅਤੇ ਫੋਟੋ-ਬਾਇਓਰਿਐਕਟਰ ਦੀ ਸਿਖਿਆ ਆਦਿ ਬਾਰੇ ਹਨ।ਉਨਾਂ ਨੇ ਮਾਈਕਰੋ ਐਲਗਲ ਵਿਭਿੰਨਤਾ ਅਤੇ ਐਲਗਲ ਵਾਤਾਵਰਣਿਕ ਇੰਜਨੀਅਰਿੰਗ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।
ਡਾ. ਰਾਜੀਵ ਕੁਮਾਰ ਅਨੇਜਾ ਨੇ ਨਵਿਉਣਯੋਗ ਊਰਜਾ ਦੀਆਂ ਲੋੜਾਂ ਬਾਰੇ ਭਾਸ਼ਣ ਦਿੱਤਾ।ਆਪਣੇ ਸੰਬੋਧਨ ਦੌਰਾਨ ਉਨਾਂ ਨੇ ਐਲਗਲ ਬਾਇਓਟੈਕਨਾਲੋਜੀ, ਅਲਗਲ ਵਿਕਾਸ ਅਤੇ ਹੋਰ ਵੱਖ-ਵੱਖ ਬਾਇਓਫਿਊਲ ਉਤਪਾਦਨ ਤਕਨੀਕਾਂ ਵਿਚ ਕਾਰਬਨ ਡਾਈਅਕਸਾਈਡ ਦੀ ਵਰਤੋਂ ਨਾਲ ਪ੍ਰਦੂਸ਼ਣ ਕਾਰਕਾਂ ਦੇ ਵਧਣ ਅਤੇ ਘਟਣ ਬਾਰੇ ਜਾਣਕਾਰੀ ਪ੍ਰਦਾਨ ਕੀਤੀ।ਉਨਾਂ ਨੇ ਦੱਸਿਆ ਕਿ ਬਾਇਓਟੈਕਨਾਲੋਜੀ ਦੇ ਖੇਤਰ ਵਿੱਚ ਰੁਜ਼ਗਾਰ ਦੇ ਭਰਪੂਰ ਮੌਕੇ ਹਨ ਅਤੇ ਉਹ ਚਾਹੁੰਦੇ ਹਨ ਕਿ ਵਿਦਿਆਰਥੀ ਇਸ ਖੇਤਰ ਵਿਚ ਵੱਧ ਤੋਂ ਵਧ ਮੁਹਾਰਤ ਹਾਸਲ ਕਰਨ।ਇਸ ਭਾਸ਼ਣ ਵਿਚ ਐਲਗਲ ਬਾਇਓਟੈਕਨਾਲੋਜੀ ਅਤੇ ਵੱਖ-ਵੱਖ ਖੇਤਰਾਂ ਵਿੱਚ ਇਸ ਦੀ ਵਰਤੋਂ ਬਾਰੇ ਜਾਣਕਾਰੀ ਹਾਸਲ ਕਰਕੇ ਵਿਦਿਆਰਥੀਆਂ ਨੂੰ ਭਰਪੂਰ ਲਾਭ ਹੋਇਆ। ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬਾਬਾ ਫ਼ਰੀਦ ਕਾਲਜ ਦੇ ਬਾਇਓਟੈਕਨਾਲੋਜੀ ਐਂਡ ਮੈਡੀਕਲ ਵਿਭਾਗ ਦੁਆਰਾ ਵਿਦਿਆਰਥੀਆਂ ਲਈ ਅਜਿਹੇ ਮਹੱਤਵਪੂਰਨ ਉਦਯੋਗਿਕ ਕੇਂਦਰਿਤ ਭਾਸ਼ਣ ਦਾ ਆਯੋਜਨ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply