Sunday, October 4, 2026

ਸਵੈ-ਇੱਛਾ ਸੇਵਾ ਮੁਕਤੀ ਦੀ ਖ਼ੁਸ਼ੀ ‘ਚ ਵਿਦਿਆਰਥੀਆਂ ਤੇ ਸਟਾਫ਼ ਨੂੰ ਵੰਡੇ ਲੱਡੂ

ਆਦਰਸ਼ ਸਕੂਲ ਨੰਦਗੜ ਦੇ ਖੇਤੀਬਾੜੀ ਮਾਸਟਰ ਗੁਰਨੈਬ ਸਿੰਘ ਸਰਾਂ ਸੇਵਾ-ਮੁਕਤ
ਬਠਿੰਡਾ, 23 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਨੰਦਗੜ ਦੇ ਖੇਤੀਬਾੜੀ PPN2310201702ਮਾਸਟਰ ਗੁਰਨੈਬ ਸਿੰਘ ਸਰਾਂ 31 ਸਾਲ ਦੀ ਸੇਵਾ ਨਿਭਾਉਣ ਉਪਰੰਤ ਸੇਵਾ-ਮੁਕਤ ਹੋ ਗਏ ਹਨ।ਉਹਨਾਂ ਨੇ ਆਪਣੀ ਸਵੈ-ਇੱਛਾ ਨਾਲ਼ ਲਈ ਸੇਵਾ ਮੁਕਤੀ ਦੀ ਖ਼ੁਸ਼ੀ ‘ਚ ਸਕੂਲ ਦੇ ਸਾਰੇ ਵਿਦਿਆਰਥੀਆਂ ਤੇ ਸਟਾਫ਼ ਨੂੰ ਘਰ ‘ਚ ਤਿਆਰ ਕਰਕੇ ਲੱਡੂ ਵੰਡੇ।ਗੁਰਨੈਬ ਸਿੰਘ ਸਰਾਂ ਸਕੂਲ ਦੇ ਕਾਰਜਕਾਰੀ ਮੁਖੀ ਰਹਿਣ ਦੇ ਨਾਲ਼-ਨਾਲ਼ ਲਗਭਗ ਪੰਜ ਵਾਰ ਚੋਣ ਜਿੱਤ ਕੇ ਪੰਜਾਬ ਸਕੂਲ ਸਿਖਿਆ ਬੋਰਡ ਮੋਹਾਲੀ ਦੀ ਕਰਮਚਾਰੀ ਐਸੋਸੀਏਸ਼ਨ ਲਈ ਬਤੌਰ ਮੈਂਬਰ ਆਦਰਸ਼ ਸਕੂਲਾਂ ਦੀ ਬਾਖ਼ੂਬੀ ਨੁਮਾਇੰਦਗੀ ਵੀ ਕਰ ਚੁੱਕੇ ਹਨ। ਮਿਲਾਪੜੇ, ਹਸਮੁੱਖ ਤੇ ਸਹਿਣਸ਼ੀਲ ਸੁਭਾਅ ਦੇ ਮਾਲਕ ਗੁਰਨੈਬ ਸਿੰਘ ਸਰਾਂ ਲੰਬਾ ਸਮਾਂ ਸਕੂਲ ਦੀ ਕੌਮੀ ਸੇਵਾ ਯੋਜਨਾ ਯੂਨਿਟ ਲਈ ਪ੍ਰੋਗਰਾਮ ਅਫ਼ਸਰ ਵਜੋਂ ਵੀ ਅਨੇਕਾਂ ਕੈਂਪ ਲਾ ਚੁੱਕੇ ਹਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply