ਆਤਮ ਪਬਲਿਕ ਸਕੂਲ ’ਚ ਹੋਇਆ ਸਾਹਿਤਕ ਸਮਾਗਮ
ਅੰਮ੍ਰਿਤਸਰ, 23 ਅਕਤੂਬਰ (ਪੰਜਾਬ ਪੋਸਟ- ਦੀਪ ਦਵਿੰਦਰ) ਸਥਾਨਕ ਸਾਹਿਤਕਾਰ ਬੇਦੀ ਲਾਲ ਸਿੰਘ ਯਾਦਗਾਰੀ ਕਮੇਟੀ ਅਤੇ ਜਨਵਾਦੀ ਲੇਖਕ ਸੰਘ ਵੱਲੋਂ ਪੰਜਾਬੀ ਸਾਹਿਤ ਸਭਾ ਚੋਗਾਵਾਂ,
ਪੰਜਾਬੀ ਸਾਹਿਤ ਸੰਗਮ ਅਤੇ ਲੇਖਕ ਪਾਠਕ ਮੰਚ ਛੇਹਰਟਾ ਦੇ ਸਹਿਯੋਗ ਨਾਲ ਪੰਥਕ ਕਵੀਸ਼ਰ ਗੁਰਦੀਪ ਸਿੰਘ ਪਰਵਾਨਾ ਦੀ ਨਵਪ੍ਰਕਾਸ਼ਿਤ ਧਾਰਮਿਕ ਪੁਸਤਕ ਕਵੀਸ਼ਰੀ ਛੰਦਾ-ਬੰਦੀ ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਲੋਕ ਅਰਪਿਤ ਕੀਤੀ ਗਈ। ਸ਼ਾਇਰ ਦੇਵ ਦਰਦ ਨੇ ਮੰਚ ਸੰਚਾਲਨ ਕਰਦਿਆਂ ਸਮਾਗਮ ਨੂੰ ਲੜੀਬੱਧ ਕੀਤਾ, ਜਦਕਿ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਇਸ ਸਾਹਿਤਕ ਸਮਾਗਮ ਦਾ ਆਗਾਜ਼ ਕਰਦਿਆਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਵਿਚਾਰ ਅਧੀਨ ਪੁਸਤਕ ਦੀ ਜਾਣ-ਪਹਿਚਾਣ ਕਰਵਾਈ।
ਪੁਸਤਕ ਉਪਰ ਵਿਧਵਤਾ ਭਰਪੂਰ ਚਰਚਾ ਦਾ ਮੁੱਢ ਬੰਨ੍ਹਦਿਆਂ ਡਾ. ਦਰਿਆ ਨੇ ਕਿਹਾ ਕਿ ਲੋਕ ਵਾਰਾਂ ਇਸ ਖਿੱਤੇ ਦਾ ਅਮੀਰ ਅਤੇ ਪੁਰਾਤਨ ਲੋਕ ਸਾਹਿਤ ਹੈ, ਜਿੰਨ੍ਹਾਂ ਦੀ ਨਿਸ਼ਾਨਦੇਹੀ ਚਰਚਾ ਅਧੀਨ ਅੱਜ ਦੀ ਇਹ ਪੁਸਤਕ ਕਰਦੀ ਹੈ ਇਸ ਤਰ੍ਹਾਂ ਦੀਆਂ ਪੁਸਤਕਾਂ ਨੂੰ `ਜੀ ਆਇਆਂ` ਕਹਿਣਾ ਚਾਹੀਦਾ ਹੈ।ਵਿਦਵਾਨ ਪ੍ਰੋਫੈਸਰ ਡਾ. ਜੋਗਿੰਦਰ ਕੈਰੋਂ ਨੇ ਚਰਚਾ ਨੂੰ ਅੱਗੇ ਤੋਰਦਿਆਂ ਕਿਹਾ ਕਿ ਲਿਖੀ ਗਈ ਰਚਨਾ ’ਚ ਸੂਚਨਾ ਅਤੇ ਗਿਆਨ-ਵਿਗਿਆਨ ਦੇ ਨਾਲ-ਨਾਲ ਪਾਠਕ ਪੈਦਾ ਕਰਨ ਦੇ ਗੁਣ ਵੀ ਹੋਣੇ ਚਾਹੀਦੇ ਹਨ।ਸਿੱਖ ਵਿਦਵਾਨ ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਤਨਾਅਗ੍ਰਸਤ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ ਅਤੇ ਲੋਕ ਨਾਇਕਾਂ ਨਾਲ ਜੋੜੀ ਰੱਖਣ ਲਈ ਅਜਿਹੇ ਸਮਾਗਮਾਂ ਦੀ ਨਿਰੰਤਰਤਾ ਦੀ ਲੋੜ ਹੈ ਉਨ੍ਹਾਂ ਪੁਸਤਕ ਦੀ ਸਾਰਥਿਕਤਾ ਤੇ ਪ੍ਰਕਾਸ਼ਨਾ ਬਾਰੇ ਵੀ ਚਰਚਾ ਕੀਤੀ। ਪ੍ਰਿੰ: ਵਰਿਆਮ ਸਿੰਘ ਬੱਲ ਅਤੇ ਅਦਾਕਾਰ ਹਰਦੀਪ ਗਿੱਲ ਨੇ ਪੁਸਤਕ ਦੀ ਸਹਾਰਨਾ ਕਰਦਿਆਂ ਕਿਹਾ ਕਿ ਅਜਿਹੀਆਂ ਪੁਸਤਕਾਂ ਭਾਸ਼ਾ ਦੇ ਵਿਕਾਸ ਵਿੱਚ ਯੋਗਦਾਨ ਪਾਉਂਦੀਆਂ ਹਨ।ਇਸ ਸਮੇਂ ਜ਼ਿਲ੍ਹਾ ਭਾਸ਼ਾ ਅਫਸਰ ਡਾ. ਭੁਪਿੰਦਰ ਸਿੰਘ ਮੱਟੂ ਅਤੇ ਹਰਭਜਨ ਸਿੰਘ ਬਰਾੜ ਪ੍ਰਧਾਨ ਸਾਂਈ ਮੀਆਂ ਮੀਰ ਇੰਟਰਨੈਸ਼ਨਲ ਫਾਉਡੇਂਸਨ ਨੇ ਵੀ ਸੰਬੋਧਨ ਕੀਤਾ।
ਸੰਖੇਪ ’ਚ ਹੋਏ ਕਵੀ ਦਰਬਾਰ ’ਚ ਪ੍ਰਸਿਧ ਕਵੀ ਤਰਲੋਕ ਸਿੰਘ ਦੀਵਾਨਾ, ਮਲਵਿੰਦਰ, ਸਰਬਜੀਤ ਸਿੰਘ ਸੰਧੂ, ਪਿ੍ਰੰ: ਸੇਵਾ ਸਿੰਘ ਕੌੜਾ, ਧਰਵਿੰਦਰ ਔਲਖ, ਹਰਜੀਤ ਸੰਧੂ, ਰਾਜਵਿੰਦਰ ਕੌਰ, ਸੰਤੋਖ ਸਿੰਘ ਰਾਹੀ, ਪਿਆਰਾ ਸਿੰਘ ਜਾਚਕ, ਏ.ਐਸ ਦਲੇਰ, ਕੁਲਦੀਪ ਦਰਾਜਕੇ, ਹਰੀ ਸਿੰਘ ਗਰੀਬ, ਅਜੀਤ ਸਿੰਘ ਨਬੀਪੁਰੀ, ਸੁਮੀਤ ਸਿੰਘ, ਡਾ. ਕਸ਼ਮੀਰ ਸਿੰਘ, ਗੁਰਸ਼ਰਨ ਸਿੰਘ ਬੱਬਰ, ਮਨਮੋਹਨ ਬਾਸਰਕੇ, ਹਰਮੀਤ ਆਰਟਿਸਟ, ਪ੍ਰਤੀਕ ਸਹਿਦੇਵ, ਅੰਕਿਤਾ ਸਹਿਦੇਵ, ਮਨਪ੍ਰੀਤ ਸਿੰਘ ਬੇਦੀ, ਸੁਰਜੀਤ ਸਿੰਘ ਰੰਧਾਵਾ, ਲਖਬੀਰ ਸਿੰਘ ਛੱਜਲਵਿੱਢੀ, ਗੁਰਦੀਪ ਸਿੰਘ ਕਵੀਸ਼ਰ, ਸਤਨਾਮ ਸਿੰਘ ਤੇ ਹਰਜੀਤ ਸਿੰਘ ਪ੍ਰਵਾਨਾ ਆਦਿ ਮੌਜੂਦ ਰਹੇ।
Check Also
ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ
ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …
Punjab Post Daily Online Newspaper & Print Media