Sunday, April 26, 2026

ਗੰਦੇ ਪਾਣੀ ਵਾਲੇ ਛੱਪੜ ਦਾ ਵਾਲੀ ਵਾਰਿਸ ਕੌਣ ?

ਗੰਦਗੀ ਕਾਰਨ ਫੈਲ ਸਕਦੀ ਹੈ ਭਿਆਨਕ ਬਿਮਾਰੀ- ਕੁੰਭਕਰਨੀ ਨੀਂਦ ਸੁੱਤਾ ਸਿਹਤ ਵਿਭਾਗ
ਸੰਦੌੜ, 23 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸ਼ੁਰੂ ਕੀਤੀ ਗਈ ਸਵੱਛ ਭਾਰਤ ਮੁਹਿੰਮ ਦੀ ਕਸਬੇ ਸੰਦੌੜ ਸਮੇਤ ਨੇੜਲੇ ਪਿੰਡਾਂ ਵਿਚ ਫ਼ੂਕ

ACD Systems Digital Imaging
ACD Systems Digital Imaging

ਨਿਕਲ ਕੇ ਰਹਿ ਗਈ ਹੈ।ਜਿਸ ਦੀ ਮਿਸਾਲ ਕਸਬਾ ਸੰਦੌੜ ਸਮੇਤ ਨੇੜਲੇ ਕਈ ਪਿੰਡਾਂ ਵਿਚ ਪਾਣੀ ਵਾਲੇ ਛੱਪੜ ਤੋਂ ਮਿਲਦੀ ਹੈ।ਜਿਸ ਵਿਚ ਹਰ ਸਮੇਂ ਭੈੜੀ ਬਦਬੂ ਮਾਰਨ ਕਰ ਕੇ ਕਿਸੇ ਸਮੇਂ ਡੇਂਗੂ, ਮਲੇਰੀਆਂ ਵਰਗੀਆਂ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ।ਕਿਸੇ ਕਿਸੇ ਪਿੰਡ ਵਿਚ ਛੱਪੜਾਂ ਦਾ ਨਿਕਾਸ ਇੱਕ ਆਰਜ਼ੀ ਟਿਊਬਵੈਲ ਮੋਟਰ ਰੱਖ ਕੇ ਕੱਢਿਆ ਤਾਂ ਜਾ ਰਿਹਾ ਹੈ, ਪਰ ਗੰਦਗੀ ਆਉਣ ਜਾਣ ਵਾਲੇ ਰਾਹਗੀਰਾਂ ਦਾ ਸਵਾਗਤ ਕਰਦੀ ਹੈ।ਛੱਪੜ ਦੇ ਨਜ਼ਦੀਕ ਕਈ ਰਹਾਇਸ਼ੀ ਘਰ, ਖੇਤੀ ਬਾੜੀ ਦਫ਼ਤਰ, ਟੈਲੀਫ਼ੋਨ ਦਫ਼ਤਰ ਅਤੇ ਸਰਕਾਰੀ ਹਾਈ ਸਕੂਲ ਅਤੇ ਪੁਲਿਸ ਥਾਣੇ ਨੂੰ ਜਾਣ ਵਾਲਾ ਰਸਤਾ ਵੀ ਹੈ।ਪਰ ਉਕਤ ਛੱਪੜਾਂ ਦੀ ਗੰਦਗੀ ਵੱਲ ਕਿਸੇ ਵੀ ਪਾਰਟੀ ਦੇ ਲੀਡਰ ਦਾ ਕੋਈ ਧਿਆਨ ਨਹੀਂ ਹੈ।ਸਿਰਫ਼ ਫੋਕੀ ਸ਼ੁਹਰਤ ਹਾਸਲ ਕਰਨ ਤੱਕ ਹੀ ਸਿਮਤ ਰਹਿੰਦੇ ਹਨ।
ਜ਼ਿਕਰਯੋਗ ਹੈ ਕਿ ਕੁੱਝ ਸਾਲ ਪਹਿਲਾਂ ਉਕਤ ਛੱਪੜ ਵਿਚ ਇਕ ਨਬਾਲਿਗ ਬੱਚੇ ਦੀ ਡੁੱਬਣ ਨਾਲ ਮੌਤ ਵੀ ਹੋ ਚੁੱਕੀ ਹੈ।ਪਰ ਅੱਜ ਤੱਕ ਕਿਸੇ ਵੀ ਲੀਡਰ ਨੇ ਉਕਤ ਗੰਦਗੀ ਵੱਲ ਕੋਈ ਧਿਆਨ ਦੇਣ ਦੀ ਜ਼ਰੂਰਤ ਨਹੀਂ ਸਮਝੀ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਛੱਪੜ ਦੇ ਨਜ਼ਦੀਕ ਬਣੇ ਰਹਾਇਸ਼ੀ ਘਰਾਂ ਦੇ ਵਸਨੀਕਾਂ ਨੇ ਕਿਹਾ ਕਿ ਇਸ ਛੱਪੜ ਵਿਚੋਂ ਹਰ ਸਮੇਂ ਭੈੜੀ ਬਦਬੂ ਮਾਰਨ ਕਰ ਕੇ ਸਾਨੂੰ ਖਾਣਾ ਪੀਣਾ ਵੀ ਦੁੱਭਰ ਹੋਇਆ ਪਿਆ ਹੈ ਅਤੇ ਸਾਡੇ ਬੱਚਿਆਂ ਨੂੰ ਭੈੜੀਆਂ ਬਿਮਾਰੀਆਂ ਲੱਗਣ ਦਾ ਡਰ ਹਮੇਸ਼ਾਂ ਬਣਿਆ ਰਹਿੰਦਾ ਹੈ।ਪਰ ਸਿਹਤ ਵਿਭਾਗ ਵੀ ਪਤਾ ਨਹੀਂ ਕਿਹੜੀ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ।ਪਿੰਡਾਂ ਦੇ ਲੋਕਾਂ ਦੀ ਮੰਗ ਹੈ ਕਿ ਗੰਦੇ ਪਾਣੀ ਵਾਲੇ ਛੱਪੜ ਦੀ ਜਲਦ ਸਫ਼ਾਈ ਕਰਵਾ ਕੇ ਗੰਦੇ ਪਾਣੀ ਦੇ ਨਿਕਾਸ ਦਾ ਯੋਗ ਪ੍ਰਬੰਧ ਕੀਤਾ ਜਾਵੇ।ਉਧਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਕਾਂ ਦੀਆਂ  ਮੁਸ਼ਕਲਾਂ ਦੇ ਹੱਲ ਲਈ ਜਲਦ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply